Skip to content
Independent perspectives. Global stories.
BREAKING

ਪੰਜਾਬ ਅੰਦਰ ‘ਆਪ’ ਦਾ ਡਿਗ ਰਿਹਾ ਲਗਾਤਾਰ ਸਿਆਸੀ ਗਰਾਫ

Share this story

ਪਾਤੜਾਂ, 9 ਸਤੰਬਰ (ਹਰਭਜਨ ਸਿੰਘ ਮਹਿਰੋਕ)- ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਿਆਸੀ ਗਰਾਫ ਤੇਜੀ ਨਾਲ ਡਿੱਗ ਰਿਹਾ ਹੈ। ਚੋਣਾਂ ਵਿੱਚ ਹਾਰ ਤੋਂ ਬਾਦ ਸੰਗਠਨ ਵਿਸਥਾਰ ਦਾ ਕੰਮ ਵੀ ਪਾਰਟੀ ਨੇ ਇਸ ਲਈ ਹੋਲੀ ਕਰਕੇ ਪਾਰਟੀ ਨੂੰ ਮਜਬੂਤ ਕਰਨ ਲਈ ਸਹੀ ਸਮਾਂ ਅਤੇ ਸਹੀ ਮੁੱਦੇ ਦੀ ਉਡੀਕ ਕਰਨੀ ਸ਼ੂਰੁ ਕਰ ਦਿਤੀ ਹੈ। ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਵਿਧਾਨ ਸਭਾ ਚੋਣਾਂ ਵਿੱਚ 70 ਤੋਂ ਵੱਧ ਸ਼ੀਟਾਂ ਦਾ ਸੁਪਨਾਂ ਦੇਖਣ ਵਾਲੀ ਆਪ ਨੂੰ ਕਈ ਜਿਲਿਆਂ ਵਿਚ ਉਪ ਚੋਣ ਲਈ ਪ੍ਰਭਾਵਸ਼ਾਲੀ ਚਿਹਰਾ ਨਹੀ ਸੀ ਮਿਲ ਰਿਹਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਅਚਾਨਕ ਨਵੀਂ ਪਾਰਟੀ ਦੇ ਰੁਪ ਵਿਚ ਮਜਬੂਤੀ ਨਾਲ ਉਬਰੀ ਆਪ ਭ੍ਰਿਸ਼ਟਾਚਾਰ ਤੇ ਕੱਟੜਪੰਥੀਆ ਨਾਲ ਸਮੱਰਥਨ ਵਿਚ ਘਿਰਨ ਤੋਂ ਬਾਅਦ ਆਪਣਾ ਲੋਕ ਅਧਾਰ ਬਚਾਅ ਨਹੀ ਸਕੀ। ਇਸੇ ਦੌਰਾਨ ਪਾਰਟੀ ਚ ਭ੍ਰਿਸਟਾਚਾਰ ਅਤੇ ਕੇਜਰੀਵਾਲ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ ਕਾਰਨ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਅਸਤੀਫੇ ਨੇ ਪਾਰਟੀ ਦੀ ਕਰਾਰੀ ਹਾਰ ਤੈਅ ਕਰ ਦਿੱਤੀ ਸੀ। ਗਲਤ ਨੀਤੀਆਂ ਦਾ ਅਹਿਸਾਸ ਪਾਰਟੀ ਨੂੰ ਚੋਣਾਂ ਵਿਚ ਕਰਾਰੀ ਹਾਰ ਤੇ ਖਿਸਕ ਚੁਕੇ ਲੋਕ ਅਧਾਰ ਤੋਂ ਬਾਦ ਹੋਇਆ। ਉਸ ਤੋਂ ਬਾਅਦ ਵੀ ਕੇਜਰੀਵਾਲ ਨੇ ਕਮਾਂਡ ਆਪਣੇ ਹੱਥਾਂ ਵਿਚ ਰੱਖਣ ਲਈ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਸੰਸਦ ਮੈਂਬਰ ਭਗਵੰਤ ਮਾਨ ਦੇ ਹੱਥਾਂ ਚ ਪਾਰਟੀ ਕਮਾਂਡ ਸੌਂਪ ਦਿੱਤੀ। ਇਸ ਦਾ ਪੰਜਾਬ ਦੇ ਸਾਰੇ ਆਪ ਨੇਤਾਵਾਂ ਨੇ ਖੁੱਲ ਕੇ ਵਿਰੋਧ ਕੀਤਾ। ਸਾਬਕਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਕੇਜਰੀਵਾਲ ਦੇ ਫੈਸਲੇ ਦੇ ਵਿਰੋਧ ਚ ਅਸਤੀਫਾ ਦੇ ਦਿੱਤਾ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਤੇਜ ਤਰਾਰ ਨੇਤਾਵਾਂ ਨੇ ਹਰ ਮੰਚ ਤੇ ਮਾਨ ਨੂੰ ਪ੍ਰਧਾਨ ਬਣਾਏ ਜਾਣ ਦਾ ਵਿਰੋਧ ਕੀਤਾ ਸੀ।

WRITTEN BY