Skip to content
Independent perspectives. Global stories.
BREAKING

ਭਾਰਤ ਚੀਨ ਦੇ ਡੋਕਲਾਮ ਟ੍ਰਾਈ-ਜੰਕਸ਼ਨ ’ਤੇ ਸੈਮੀਨਾਰ

Share this story

ਜਲੰਧਰ , 8 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਦੁਆਬਾ ਕਾਲਜ ਵਿਖੇ ਡੀਸੀਜੇ ਸਕੂਲ ਆਫ ਕੰਪੀਟੇਟਿਵ ਐਗਜਾਮੀਨੇਸ਼ਨ ਵੱਲੋਂ ਯੂਪੀਏਸਸੀ ਅਤੇ ਐਸਐਸਸੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਭਾਰਤ ਚੀਨ ਦੇ ਡੋਕਲਾਮ ਟ੍ਰਾਈ-ਜੰਕਸ਼ਨ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਸੰਦੀਪ ਚਾਹਲ-ਕੋ-ਕੋਆਰਡੀਨੇਟਰ ਅਤੇ ਪੈਰਾਮਿਲਟਰੀ ਅਤੇ ਡਿਫੈਂਸ ਫੋਰਸਿਸ ਦੀਆਂ ਪ੍ਰੀਖਿਆਵਾਂ ਦੇ ਮਾਹਿਰ ਬਤੌਰ ਮੁੱਖ ਵਕਤਾ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੁਖਵਿੰਦਰ ਸਿੰਘ-ਸੰਯੋਜਕ ਅਤੇ 700 ਵਿਦਿਆਰਥੀਆਂ ਨੇ ਕੀਤਾ। ਪ੍ਰੋ. ਸੰਦੀਪ ਚਾਹਲ ਨੇ ਕਿਹਾ ਕਿ ਭਾਰਤ ਚੀਨ ਅਤੇ ਭੂਟਾਨ ਦੇ ਵਿੱਚ 269 ਵਰਗ ਕਿਲੋਮੀਟਰ ਦੇ ਪਠਾਰ ਵਾਲਾ ਇਲਾਕਾ ਡੋਕਲਾਮ ਟ੍ਰਾਈ-ਜੰਕਸ਼ਨ ਦਾ ਵਿਵਾਦ ਦਾ ਕਾਰਣ ਰਿਹਾ ਹੈ ਕਿਉਂਕਿ ਚੀਨ ਇਥੇ ਸੜਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋਕਿ ਭੂਟਾਨ ਦੇ ਆਰਮੀ ਕੈਂਪ ਡਕੋਲਾ ਤੱਕ ਜਾਂਦੀ ਅਤੇ ਭਾਰਤ ਦੇ ਉਤਰ ਪੂਰਵੀ ਰਾਜਾਂ ਤੱਕ ਚੀਨ ਦੀ ਪਹੁੰਚ ਬਣ ਜਾਂਦੀ। ਪ੍ਰੋ. ਚਾਹਲ ਨੇ ਦੱਸਿਆ ਕਿ ਭਾਰਤ ਦੀ 1949 ਵਿੱਚ ਭੂਟਾਨ ਦੇ ਨਾਲ ਹੋਈ ਡਿਫੈਂਸ ਅਤੇ ਡਿਪਲੋਮੈਟਿਕ ਸੰਧੀ ਅਤੇ 2007 ਵਿੱਚ ਹੋਈ ਫਰੈਂਡਸ਼ਿਪ ਟਰਿਟੀ ਦੇ ਕਾਰਣ ਭਾਰਤ ਨੂੰ ਭੂਟਾਨ ਦੀ ਮਦਦ ਕਰਨ ਲਈ ਡੋਕਲਾਮ ਵਿੱਚ 71 ਦਿਨਾਂ ਤੱਕ ਸਟੈਂਡ ਲੈਣਾ ਪਿਆ ਕਿਉਂਕਿ ਚੀਨ ਨੇ ਭੂਟਾਨ ਵਿੱਚ ਖੇਤਰ ਵਿੱਚ ਘੁਸਪੈਠ ਕਰਕੇ ਸੜਕ ਬਨਾਉਣੀ ਚਾਹੀ ਜੋ ਕਿ ਉਕਤ ਸੰਧੀ ਦਾ ਉਲੰਘਨ ਸੀ। ਜਾਪਾਨ ਭਾਰਤ ਦੇ ਗੁਆਂਢੀ ਦੇਸ਼ਾਂ ਯੂ.ਕੇ. ਅਤੇ ਯੂਐਸਏ ਦੇ ਸਹਿਯੋਗ ਦੇ ਕਾਰਣ ਅਤੇ ਚੀਨ ਨੂੰ ਜਿਆਦਾ ਦੇਸ਼ਾਂ ਦਾ ਸਾਥ ਨਾ ਮਿਲਣ ਦੇ ਕਾਰਣ 28 ਅਗਸਤ 2017 ਨੂੰ ਭਾਰਤ ਅਤੇ ਚੀਨ ਨੇ ਸੇਨਾ ਡੋਕਲਾਮ ਖੇਤਰ ਵਿੱਚ ਹਟਾ ਕੇ ਸਮਾਂ ਰਹਿੰਦੇ ਇਸ ਵਿਵਾਦ ਨੂੰ ਖਤਮ ਕਰ ਦਿੱਤਾ।

WRITTEN BY