Skip to content
Independent perspectives. Global stories.
BREAKING

5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਗਿਆ

Share this story

ਲੁਧਿਆਣਾ 6 ਸਤੰਬਰ – ਅਧਿਆਪਕ ਵਰਗ ਦੀ ਸਮਾਜ ਨੂੰ ਦੇਣ ਨੂੰ ਸਨਮਾਨਿਤ ਕਰਦਿਆਂ ਪੀਏਯੂ ਵਿਖੇ 5 ਸਤੰਬਰ 2017 ਨੂੰ ਅਧਿਆਪਕ ਦਿਵਸ ਮਨਾਇਆ ਗਿਆ । ਇਹ ਦਿਨ 1962 ਤੋਂ ਲੈ ਕੇ ਹੁਣ ਤੱਕ ਹਰ ਸਾਲ ਡਾ. ਸਰਵੇਪਿੱਲੀ ਰਾਧੇਕ੍ਰਿਸ਼ਨਨ, ਜੋ ਕਿ ਇੱਕ ਮਹਾਨ ਅਧਿਆਪਕ ਸਨ, ਦੀ ਭਾਰਤ ਦੀ ਵਿੱਦਿਆ ਪ੍ਰਣਾਲੀ ਨੂੰ ਦੇਣ ਲਈ ਮਨਾਇਆ ਜਾਂਦਾ ਹੈ । ਇਸ ਦਿਨ ਦੇਸ਼ ਭਰ ਵਿੱਚ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਗੁਰੂਆਂ ਨੂੰ ਸਨਮਾਨਿਤ ਕਰਦੇ ਹਨ । ਇਸ ਦਿਨ ਅਕਸਰ ਸਕੂਲਾਂ ਅਤੇ ਕਾਲਜਾਂ ਵਿੱਚ ਖਾਸ ਪ੍ਰੋਗਰਾਮ ਉਲੀਕੇ ਜਾਂਦੇ ਹਨ । ਇਸ ਸਾਲ ਪਸਾਰ ਸਿੱਖਿਆ ਵਿਭਾਗ ਨੇ ਇਹ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ । ਇਸ ਮੌਕੇ ਵਿਭਾਗ ਦੇ ਸਾਰੇ ਅਧਿਆਪਕ, ਵਿਦਿਆਰਥੀ ਅਤੇ ਕਰਮਚਾਰੀ ਇਸ ਖਾਸ ਦਿਵਸ ਲਈ ਇਕੱਠੇ ਹੋਏ । ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਭੱਲਾ ਨੇ ਡਾ. ਰਾਧਾਕ੍ਰਿਸ਼ਨਨ ਨੂੰ ਯਾਦ ਕੀਤਾ ਅਤੇ ਨਿੱਘੀ ਸ਼ਰਧਾਜਲੀ ਵੀ ਦਿੱਤੀ । ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਕੱਠੇ ਚਾਹ ਪੀਤੀ, ਜਿੱਥੇ ਵਿਦਿਆਰਥੀਆਂ ਨੇ ਅਧਿਆਪਕਾਂ ਪ੍ਰਤੀ ਆਪਣੀ ਸ਼ਰਧਾ, ਅਧਿਆਪਕਾਂ ਦੀ ਅਗਵਾਈ ਅਤੇ ਹੌਂਸਲਾ ਅਫ਼ਜਾਈ ਬਾਰੇ ਵਿਚਾਰਾਂ ਕੀਤੀਆਂ । ਇਸ ਮੌਕੇ ਵਿਭਾਗ ਦੇ ਸਾਬਕਾ ਮੁੱਖੀ ਡਾ. ਆਰ ਕੇ ਕਾਲੜਾ ਵੀ ਹਾਜ਼ਰ ਹੋਏ । ਅਖੀਰ ਵਿੱਚ ਡਾ. ਭੱਲਾ ਵੱਲੋਂ ਵਿਦਿਆਰਥੀਆਂ ਨੂੰ ਸ਼ੁਭ ਇਛਾਵਾਂ ਅਤੇ ਅਸ਼ੀਰਵਾਦ ਦੇ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ ।

WRITTEN BY