Skip to content
Independent perspectives. Global stories.
BREAKING

ਬੰਦੂਕ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਬਦਮਾਸ਼ ਕਾਬੂ

Share this story

ਫਗਵਾੜਾ, 5 ਸਤੰਬਰ (ਪਰਵਿੰਦਰ ਜੀਤ ਸਿੰਘ) ਫਗਵਾੜਾ ਪੁਲਿਸ ਨੂੰ ਵਡੀ ਸਫਲਤਾ ਉਸ ਵੇਲੇ ਹਥ ਲਗੀ ਜਦ ਐਸ.ਐਸ.ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ੇ ਅਤੇ ਲੁਟ ਦੇ ਵਿਰੁਧ ਚਲਾਈ ਗਈ ਮੁਹਿੰਮ ਤਹਿਤ ਲੁਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਸ਼ਾਤਿਰ ਬਦਮਾਸ਼ ਨੂੰ ਪੁਲਿਸ ਨੇ ਕਾਬੂ ਕੀਤਾ। ਪ੍ਰੈਸ ਕਾਨਫਰੰਸ ਕਰ ਐਸ.ਐਸ.ਪੀ. ਕਪੂਰਥਲਾ ਨੇ ਦਸਿਆ ਕਿ 31 ਅਗਸਤ ਨੂੰ ਲਵਲੀ ਯੂਨੀਵਰਸਿਟੀ ‘ਚ ਪੜਦੇ ਤਿੰਨ ਪੀੜਤ ਵਿਦਿਆਰਥੀਆਂ ਤੋਂ ਇਨ੍ਹਾਂ ਬਦਮਾਸ਼ਾ ਨੇ ਪਿਸਤੋਲ ਦੀ ਨੋਕ ਤੇ ਉਨ੍ਹਾਂ ਤੋਂ 8500 ਰੁਪਏ ਅਤੇ ਜਰੂਰੀ ਦਸਤਾਵੇਜ਼ ਖੋਹ ਲਏ ਸਨ। ਪੀੜਤ ਵਿਦਿਆਰਥੀਆਂ ਨੇ 2 ਸਤੰਬਰ ਨੂੰ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ। ਜਿਸ ‘ਚ ਫਗਵਾੜਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਚਹੇੜੂ ਦੇ ਨਜ਼ਦੀਕ ਇਸ ਵਾਰਦਾਤ ਵਿਚ ਸ਼ਾਮਿਲ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਕੋਲ ਪੁਛਗਿਛ ਅਤੇ ਤਲਾਸ਼ੀ ਦੌਰਾਨ ਇਕ ਦੇਸੀ ਪਿਸਤੋਲ, ਵਾਰਦਾਤ ਵਿਚ ਵਰਤਿਆ ਮੋਟਰ ਸਾਈਕਲ,1700 ਰੁਪਏ ਅਤੇ ਇਕ ਜਿੰਦਾ ਰੌਦ ਬ੍ਰਾਮਦ ਹੋਇਆ ਹੈ। ਇਨ੍ਹਾਂ ਦੋਸ਼ਿਆ ਦੀ ਪਹਿਚਾਣ ਅਮਿਤ ਸ਼ਰਮਾਂ ਵਾਸੀ ਮੁਹਲਾ ਕਿਸ਼ਨਪੁਰਾ ਜਲੰਧਰ, ਕੋਮਲ ਗਿਲ ਵਾਸੀ ਅੰਬੇਡਕਰ ਨਗਰ ਰਾਮਾਮੰਡੀ ਜਲੰਧਰ ਅਤੇ ਕ੍ਰਿਸ਼ਨ ਨਰਾਇਣ ਵਾਸੀ ਥ੍ਰੀ-ਸਟਾਰ ਪੈਰਾਡਾਈਜ਼ ਕਲੋਨੀ ਜਲੰਧਰ ਪਾਸੋ ਹੋਈ।ਇਨ੍ਹਾਂ ਦੋਸ਼ੀਆ ਖਿਲਾਫ ਦਰਜ਼ ਥਾਣਾ ਸਦਰ ਫਗਵਾੜਾ ਵਿਚ ਆਰਮ ਐਕਟ ਅਧੀਨ ਮੁਕਦਮਾ ਦਰਜ ਕਰ ਲਿਆ ਹੈ।

WRITTEN BY