ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਬਦਲੇ ਦਿੱਤਾ ਸਨਮਾਨ
ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 5 ਸਤੰਬਰ (ਸੁਰਿੰਦਰ ਚੱਠਾ)- ਅਧਿਆਪਕ ਦਿਵਸ ’ਤੇ ਪਿੰਡ ਕੋਟਲੀ ਸੰਘਰ ਸਰਕਾਰੀ ਮਿਡਲ ਸਕੂਲ ਦੇ ਅਧਿਆਪਕਾਂ ਨੂੰ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਲਈ ਪਿੰਡ ਦੇ ਪਤਵੰਤੇ ਸੱਜਣਾਂ ਦਵਿੰਦਰ ਸਿੰਘ ਪੈਰਾ ਲੀਗਲ ਵ¦ਟੀਅਰ, ਗੁਰਮੀਤ ਸਿੰਘ ਪੈਰਾ ਲੀਗਲ ਵ¦ਟੀਅਰ, ਸ਼ੋਸਲ ਵਰਕਰ ਗਗਨਦੀਪ ਕੌਰ, ਸੋਹਣ ਸਿੰਘ, ਮੰਦਰ ਸਿੰਘ ਤੇ ਬੂਟਾ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਦਵਿੰਦਰ ਸਿੰਘ ਨੇ ਕਿਹਾ ਕਿ ਅਧਿਆਪਕ ਸਮਾਜ ਦੇ ਆਉਣ ਵਾਲੇ ਭਵਿੱਖ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਕੇ ਸਮਾਜ ਸੁਧਾਰ ’ਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਕਿੰਨੇ ਵੀ ਉਚ ਅਹੁਦੇ ’ਤੇ ਬਿਰਾਜਮਾਨ ਹੋਵੇ ਉਹ ਇਸ ਅਹੁਦੇ ਤੇ ਇਕ ਅਧਿਆਪਕ ਵੱਲੋਂ ਦਿੱਤੀਆਂ ਚੰਗੀਆਂ ਸਿਖਿਆਵਾਂ ਸਦਕੇ ਹੀ ਹੁੰਦਾ ਹੈ। ਇਸ ਮੌਕੇ ਉਨ੍ਹਾਂ ਸਕੂਲ ਦੇ ਮੁੱਖ ਅਧਿਆਪਕ ਪਰਮਜੀਤ ਸਿੰਘ, ਬਲਜੀਤ ਸਿੰਘ, ਸੁਰਿੰਦਰ ਮੋਹਨ ਭਾਰਦਵਾਜ, ਲਖਵੀਰ ਸਿੰਘ, ਕਮਲਦੀਪ ਸਿੰਘ, ਕੁਲਬੀਰ ਜੋਸ਼ੀ, ਮੈਡਮ ਲਖਵੀਰ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।



