ਸਾਬਕਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਨਿਲ ਕੁਮਾਰ ਕੋਰਟ ਕਮਿਸ਼ਨਰ ਨਿਯੁਕਤ
ਚੰਡੀਗੜ੍ਹ/ਸਿਰਸਾ, 5 ਸਤੰਬਰ- ਸਿਰਸਾ ’ਚ ਸਥਿਤ ਡੇਰਾ ਸੌਦਾ ਹੈਡਕੁਆਰਟਰ ’ਚ ਸਰਚ ਆਪਰੇਸ਼ਨ ਲਈ ਪੰਜਾਬ-ਹਰਿਆਣਾ ਹਾਈਕੋਰਟ ਨੇ ਮਨਜ਼ੂਰੀ ਦੇ ਦਿਤੀ ਹੈ। ਹਾਈਕੋਰਟ ਦੀ ਨਿਗਰਾਨੀ ’ਚ ਫੌਜ ਅਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਡੇਰੇ ਦੀ ਜਾਂਚ ਕੀਤੀ ਜਾਵੇਗੀ।ਹਾਈਕੋਰਟ ਨੇ ਡੇਰੇ ਦੀ ਜਾਂਚ ਲਈ ਸ੍ਰੀ ਏ.ਕੇ. ਪਵਾਰ ਨੂੰ ਨਿਯੁਕਤ ਨੂੰ ਕੀਤਾ ਹੈ। ਉਥੇ ਹੀ ਹਾਈਕੋਰਟ ਨੇ ਡੇਰੇ ਦੀ ਜਾਂਚ ਵੀਡੀਓਗ੍ਰਾਫੀ ਕਰਨ ਦੇ ਵੀ ਆਦੇਸ਼ ਦਿਤੇ ਹਨ। ਹਰਿਆਣਾ ਸਰਕਾਰ ਡੇਰੇ ਦੇ ਸਰਚ ਆਪਰੇਸ਼ਨ ਲਈ ਹਾਈਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਸੀ ਹੁਣ ਡੇਰੇ ਦੇ ਸਰਚ ਆਪਰੇਸ਼ਨ ਨਾਲ ਰਾਮ ਰਹੀਮ ਦੇ ਕਈ ਰਾਜ਼ ਖੁਲ੍ਹ ਸਕਦੇ ਹਨ।ਇਸ ਸਮੇਂ ਸਿਰਸਾ ‘ਚ ਪੁਲਸ, ਪੈਰਾ ਮਿਲਟਰੀ ਫੋਰਸ ਅਤੇ ਆਰਮੀ ਦੀਆਂ 25 ਕੰਪਨੀਆਂ ਤਾਇਨਾਤ ਹਨ।ਇਨ੍ਹਾਂ ‘ਚ ਆਰਮੀ ਦੀਆਂ 2 ਕੰਪਨੀਆਂ ਸ਼ਾਮਲ ਹਨ।ਫਿਲਹਾਲ ਡੇਰਾ ਖੇਤਰ ਅਤੇ ਸ਼ਹਿਰ ਦੀ ਸੁਰਖਿਆ ਲਈ 3000 ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।ਬੰਬ ਰੋਕੂ ਦਸਤੇ ਦੇ 12 ਜਵਾਨ ਤਾਇਨਾਤ ਹਨ।ਪੁਲਿਸ ਨੇ 15 ਲੋਹਾਰਾਂ ਨੂੰ ਵੀ ਹਾਇਰ ਕੀਤਾ ਹੈ ਜੋ ਤਾਲੇ ਤੋੜਨ ਦੀ ਲੋੜ ‘ਚ ਹਰ ਸਮੇਂ ਤਿਆਰ ਰਹਿਣਗੇ। ਸਿਰਸਾ ਦੇ ਡੀ.ਸੀ. ਪ੍ਰਭਜੋਤ ਸਿੰਘ ਅਤੇ ਹਿਸਾਰ ਰੇਂਜ ਦੇ ਹਰਿਆਣਾ ਪੁਲਸ ਆਈ. ਜੀ. ਅਮਿਤਾਭ ਢਿਲੋਂ ਤੋਂ ਇਲਾਵਾ ਕਈ ਵਡੇ ਅਧਿਕਾਰੀ ਹਾਲਾਤ ‘ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।



