ਝਬਾਲ/ਸਰਾਏ ਅਮਾਨਤ ਖਾਂ, 4 ਸਤੰਬਰ (ਜਤਿੰਦਰ ਵਿਕੀ, ਹਰਦੀਪ ਸਿੰਘ)- ਬਾਬਾ ਬੁਢਾ ਰੋਡ ’ਤੇ ਭਕਨਾ ਕਲਾਂ ਤੋਂ ਤਕਰੀਬਨ ਚਾਰ ਕਿਲੋਮੀਟਰ ਦੂਰ ਪੰਜਾਬ ਨੈਂਸਨਲ ਬੈਂਕ ਦੀ ਕੈਸ ਵੈਨ ਤੇ ਕੁਝ ਲੁਟੇਰਿਆ ਨੇ ਹਮਲਾ ਕਰ ਦਿਤਾ ਜਿਸ ਦੌਰਾਨ ਵੈਨ ਤੇ ਕਈ ਗੋਲੀਆ ਵਜੀਆ ਪਰ ਵੈਨ ਚਲਾ ਰਹੇ ਡਰਾਇਵਰ ਦੀ ਹੁਸਿਆਰੀ ਤੇ ਗਨਮੈਨ ਵਲੋਂ ਦਲੇਰੀ ਨਾਲ ਕੀਤੇ ਮੁਕਾਬਲੇ ਕਾਰਨ ਲੁਟ ਦੀ ਵਡੀ ਘਟਨਾ ਹੋਣ ਤੋਂ ਬਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਨੈਂਸ਼ਨਲ ਬੈਂਕ ਦੀ ਕੈਂਸ ਵੈਨ ਸੀ.ਐਚ.01ਟੀ ਏ 1516 ਜੋ ਖਾਸੇ ਬੈਂਕ ਤੋਂ ਅਗੇ ਝੰਬਾਲ ਵਲ ਜਾ ਰਹੀ ਸੀ ਇਹ ਵੈਨ ਭਕਨਾ ਕਲਾ ਤੋਂ ਤਕਰੀਬਨ ਚਾਰ ਕਿਲੋਮੀਟਰ ਅਗੇ ਪਿੰਡ ਹਰਬੰਸਪੁਰ ਦੇ ਨਜ਼ਦੀਕ ਰੋਡ ਤੇ ਜਾ ਰਹੀ ਸੀ ਕੇ ਪਹਿਲਾ ਤੋਂ ਹੀ ਵੈਨ ਦਾ ਪਿਛਾ ਕਰ ਰਹੇ ਲੁਟੇਰੇ ਜੋ ਇਕ ਕਾਰ ਤੇ ਦੋ ਮੋਟਰਸਾਇਕਲਾ ਤੇ ਸਵਾਰ ਸਨ ਜਿਨਾਂ• ਨੇ ਬਹੁਤ ਤੇਜ਼ੀ ਨਾਲ ਆਪਣੀ ਕਾਰ ਵੈਨ ਅਗੇ ਕਰ ਦਿਤੀ ਤੇ ਗੋਲੀਆ ਚਲਾਉਣੀਆ ਸੁਰੂ ਕਰ ਦਿਤੀਆ ਬੈਂਕ ਦੀ ਵੈਨ ਚਲਾ ਰਹੇ ਡਰਾਇਵਰ ਸੁਤੀਸ ਕੁਮਾਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਮੈਂ ਵੈਨ ਬਹੁਤ ਹੁਸਿਆਰੀ ਨਾਲ ਪਿਛੇ ਨੂੰ ਮੋੜਨ ਦੀ ਕੋਸ਼ਿਸ ਕੀਤੀ ਜਿਸ ਨਾਲ ਗਡੀ ਸੜਕ ਤੋਂ ਥਲੇ ਉਤਰ ਗਈ ਨਾਲ ਬੈਠੇ ਗੰਨਮੈਨ ਸੁਲਖਣ ਸਿੰਘ ਨੇ ਲੁਟੇਰਿਆ ਦਾ ਬਹੁਤ ਦਲੇਰੀ ਨਾਲ ਮੁਕਾਬਲਾ ਕੀਤਾ ਜਿਸ ਕਾਰਨ ਲੁਟੇਰੇ ਵੈਨ ਛਡ ਕੇ ਦੌੜ ਗਏ ਸੁਲਖਣ ਸਿੰਘ ਨੇ ਦਸਿਆ ਕਿ ਜੋ ਮੋਟਰਸਇਕਲ ਤੇ ਲੁਟੇਰੇ ਸਨ ਉਹ ਵੀ ਗੋਲੀਆ ਚਲਾ ਰਹੇ ਸਨ। ਵੈਨ ਨਾਲ ਇਕ ਡਰਾਇਵਰ ਸੁਤੀਸ ਕੁਮਾਰ ਗੰਨਮੈਨ ਸੁਲਖਣ ਸਿੰਘ ਤੇ ਕਲਰਕ ਵਿਜੈ ਕੁਮਾਰ ਸਨ ਮੌਕੇ ਤੇ ਬੈਂਕ ਕਰਮਚਾਰੀਆ ਵਲੋਂ ਮਿਲੀ ਜਾਣਕਾਰੀ ਅਨੁਸਾਰ ਵੈਨ ਵਿਚ ਲਗ ਭਗ 95 ਲਖ ਰੁਪੈ ਸਨ। ਘਟਨਾ ਦੀ ਜਾਣਕਾਰੀ ਮਿਲਦਿਆ ਹੀ ਮੌਕੇ ਤੇ ਸਰਾਏ ਅਮਾਨਤ ਖਾਂ ਤੇ ਘਰਿੰਡਾ ਪੁਲਿਸ ਦੇ ਨਾਲ ਐਸ.ਐਸ.ਪੀ ਦਰਸ਼ਨ ਸਿੰਘ ਮਾਨ ਭਾਰੀ ਪੁਲਿਸ ਫੋਰਸ ਨਾਲ ਪਹੁੰਚ ਗਏ। ਵਰਣਨ ਯੋਗ ਹੈ ਕਿ ਕੁਝ ਦਿਨ ਪਹਿਲਾ ਵੀ ਇਸੇ ਰੋਡ ਤੇ ਸਥਿਤ ਅਡਾ ਢੰਡ ਵਿਚ ਇਕ ਸੁਨਿਆਰੇ ਦੀ ਦੁਕਾਨ ਤੇ 4-5 ਲੁਟੇਰਿਆ ਨੇ ਸੁਨਿਆਰੇ ਨੂੰ ਗੋਲੀ ਮਾਰਕੇ ਲੁਟ ਕੇ ਲੈ ਗਏ ਸੀ ਪਰ ਅਜ ਤਕ ਵੀ ਪੁਲਿਸ ਇਨਾਂ• ਦੀ ਭਾਲ ਨਹੀ ਕਰ ਸਕੀ। ਹੋ ਰਹੀਆ ਲੁਟ ਖੋਹ ਦੀਆ ਘਟਨਾ ਨੂੰ ਲੈ ਕੇ ਇਲਾਕੇ ਵਿਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ।
ਪੰਜਾਬ ਨੈਸ਼ਨਲ ਬੈਂਕ ਦੀ ਕੈਸ਼ ਵੈਨ ’ਤੇ ਹਮਲਾ



