4 ਮੰਤਰੀਆਂ ਦੀ ਤਰੱਕੀ-ਸਿੱਖ ਭਈਚਾਰੇ ਨੂੰ ਮਿਲੀ ਨੁਮਾਇੰਦਗੀ
ਨਿਰਮਲਾ ਸੀਤਾਰਮਣ ਦੇਸ਼ ਦੀ ਨਵੀਂ ਰ¤ਖਿਆ ਮੰਤਰੀ, ਪੀਯੂਸ਼ ਗੋਇਲ ਨੂੰ ਮਿਲਿਆ ਰੇਲਵੇ ਮੰਤਰਾਲਾ
ਨਵੀਂ ਦਿਲੀ, 3 ਸਤੰਬਰ- ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਨਵੇਂ ਭਾਰਤ ਦੇ ਨਿਰਮਾਣ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਰਾਜਨੀਤਕ ਅਤੇ ਪ੍ਰਬੰਧਕੀ ਸਮਰ¤ਥਾ ਨੂੰ ਤਰਜੀਹ ਦਿੰਦੇ ਹੋਏ ਅ¤ਜ 4 ਰਾਜ ਮੰਤਰੀਆਂ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸਨਮਾਨਤ ਕਰਕੇ ਕੈਬਨਿਟ ਮੰਤਰੀ ਬਣਾਇਆ ਅਤੇ ਚਾਰ ਸਾਬਕਾ ਨੌਕਰਸ਼ਾਹਾਂ ਸਮੇਤ 9 ਨਵੇਂ ਚਿਹਰਿਆਂ ਨੂੰ ਆਪਣੇ ਮੰਤਰੀ ਮੰਡਲ ‘ਚ ਜਗ੍ਹਾ ਦਿ¤ਤੀ ਹੈ। ਸ੍ਰੀ ਮੋਦੀ ਨੇ ਕਈ ਮੰਤਰੀਆਂ ਨੂੰ ਵ¤ਡੀ ਜ਼ਿੰਮੇਵਾਰੀ ਸੌਂਪੀ ਹੈ।ਮੰਤਰੀ ਮੰਡਲ ਦੇ ਵਿਸਥਾਰ ਦੌਰਾਨ ਸਿੱਖ ਭਾਈਚਾਰੇ ਨੂੰ ਨੁਮਾਇੰਦਗੀ ਦਿੰਦੇ ਹੋਏ ਸਾਬਕਾ ਆਈਐਫਐਸ ਅਧਿਕਾਰੀ ਸ. ਹਰਦੀਪ ਸਿੰਘ ਪੁਰੀ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਐਤਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਨਵੇਂ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਕੁ¤ਲ 13 ਮੰਤਰੀਆਂ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਸਹੁੰ ਚੁ¤ਕ ਸਮਾਗਮ ਤੋਂ ਬਾਅਦ ਵਿਭਾਗਾਂ ਦੀ ਵੰਡ ਕੀਤੀ ਗਈ।ਸ੍ਰੀਮਤੀ ਨਿਰਮਲਾ ਸੀਤਾਰਾਮ ਨੂੰ ਰ¤ਖਿਆ ਮੰਤਰਾਲਾ ਦਿ¤ਤਾ ਗਿਆ ਹੈ।ਉਹ ਪਹਿਲੇ ਪੂਰਾ ਸਮਾਂ ਮਹਿਲਾ ਰੱਖਿਆ ਮੰਤਰੀ ਬਣ ਗਏ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਹਿੰਦੇ ਹੋਏ ਇੰਦਰਾ ਗਾਂਧੀ 2 ਵਾਰ ਇਸ ਵਿਭਾਗ ਨੂੰ ਸੰਭਾਲ ਚੁ¤ਕੀ ਹੈ।ਇਸ ਦੇ ਨਾਲ ਹੀ ਸੁਰੇਸ਼ ਪ੍ਰਭੂ ਦੇ ਰੇਲ ਮੰਤਰਾਲੇ ਛ¤ਡਣ ਦੇ ਬਾਅਦ ਪੀਯੂਸ਼ ਗੋਇਲ ਨੂੰ ਰੇਲ ਮੰਤਰੀ ਬਣਾਇਆ ਗਿਆ ਹੈ। ਪਿਯੂਸ਼ ਗਾਇਲ ਦੇ ਕੋਲ ਕੋਲਾ ਮੰਤਰਾਲਾ ਵੀ ਰਹੇਗਾ।ਹੁਨਰ ਵਿਕਾਸ ਅਤੇ ਪੈਟ੍ਰੋਲਿਅਮ ਮੰਤਰਾਲਾ ਧਰਮਿੰਦਰ ਪ੍ਰਧਾਨ ਦਿ¤ਤਾ ਗਿਆ, ਪੀਯੂਸ਼ ਗੋਇਲ ਨੂੰ ਰੇਲ ਮੰਤਰਾਲਾ, ਨਿਰਮਲਾ ਸੀਤਾਰਾਮ ਨੂੰ ਰ¤ਖਿਆ ਮੰਤਰਾਲਾ, ਮੁਖਤਾਰ ਅ¤ਬਬਾਸ ਨਕਵੀ ਨੂੰ ਘ¤ਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਤੇ ਸੁਰੇਸ਼ ਪ੍ਰਭੂ ਨੂੰ ਵਣਜ ਮੰਤਰਾਲਾ ਦਿ¤ਤਾ ਗਿਆ ਹੈ। ਇਸ ਤੋਂ ਇਲਾਵਾ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਸਮਰਿਤੀ ਇਰਾਨੀ ਨੂੰ, ਜਲ ਸਰੋਤ ਮੰਤਰਾਲਾ ਨੀਤਿਨ ਗਡਕਰੀ ਨੂੰ ਦਿ¤ਤਾ ਗਿਆ ਹੈ। ਉਮਾ ਭਾਰਤੀ ਨੂੰ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਮੰਤਰਾਲਾ ਦਿ¤ਤਾ ਗਿਆ ਹੈ।ਰਾਜ ਮੰਤਰੀ: ਸ਼ਿਵ ਪ੍ਰਤਾਪ ਸ਼ੁਕਲਾ ਨੂੰ ਵਿ¤ਤ ਮੰਤਰੀ ਬਣਾਇਆ ਗਿਆ, ਅਸ਼ਵਨੀ ਕੁਮਾਰ ਚੌਬੇ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਬਣਾਇਆ ਗਿਆ, ਵੀਰੇਂਦਰ ਕੁਮਾਰ ਨੂੰ ਮਹਿਲਾ ਅਤੇ ਬਾਲ ਸੁਧਾਰ ਮੰਤਰੀ, ਅਨੰਤ ਕੁਮਾਰ ਹੇਗੜੇ ਨੂੰ ਹੁਨਰ ਵਿਕਾਸ ਮੰਤਰੀ ਤੇ ਰਾਜਕੁਮਾਰ ਸਿੰਘ ਨੂੰ ਊਰਜਾ ਅਤੇ ਨਵੀਣੀਕਰਣ ਊਰਜਾ ਮੰਤਰਾਲਾ ਦਿ¤ਤਾ ਗਿਆ।ਸਾਬਕਾ ਆਈਐਫਐਸ ਅਫਸਰ ਸ. ਹਰਦੀਪ ਸਿੰਘ ਪੁਰੀ ਨੂੰ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ, ਗਜਿੰਦਰ ਸਿੰਘ ਸ਼ੇਖਾਵਤ ਨੂੰ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ, ਸ¤ਤਿਆਪਾਲ ਸਿੰਘ ਨੂੰ ਐਚਆਰਡੀ ਮੰਤਰਾਲਾ ਤੇ ਅਲਫੋਂਸ ਕੰਨਨਥਨਮ ਨੂੰ ਸੈਰ-ਸਪਾਟਾ ਮੰਤਰਾਲਾ ਦਿ¤ਤਾ ਗਿਆ।ਪ੍ਰਧਾਨ ਮੰਤਰੀ ਵੱਲੋਂ ਨਵੇਂ ਚੁਣੇ ਗਏ ਨਵਰਤਨ ਆਪਣੇ-ਆਪਣੇ ਖੇਤਰ ਦੇ ਮੰਨੇ-ਪ੍ਰਮੰਨੇ ਚਿਹਰੇ ਹਨ। ਸਾਬਕਾ ਕੇਂਦਰੀ ਗ੍ਰਹਿ ਸਕ¤ਤਰ ਆਰ.ਕੇ. ਸਿੰਘ ਨੇ ਰਾਜ ਮੰਤਰੀ ਦੇ ਅਹੁਦੇ ਦੀ ਸਹੁੰ ਚੁ¤ਕੀ। ਮਨਮੋਹਨ ਸਰਕਾਰ ‘ਚ ਗ੍ਰਹਿ ਸਕ¤ਤਰ ਰਹੇ ਆਰ.ਕੇ. ਸਿੰਘ ਬਿਹਾਰ ਦੇ ਆਰਾ ਤੋਂ ਸੰਸਦੀ ਮੈਂਬਰ ਹਨ।ਸ. ਹਰਦੀਪ ਸਿੰਘ ਪੁਰੀ ਨੇ ਰਾਜ ਮੰਤਰੀ ਅਹੁਦੇ ਦੀ ਸਹੁੰ ਚੁ¤ਕੀ ਅਤੇ ਕਿਸੇ ਸਦਨ ਦੇ ਮੈਂਬਰ ਨਹੀਂ ਹਨ।ਵਿਦੇਸ਼ੀ ਨੀਤੀ ਅਤੇ ਰਾਸ਼ਟਰੀ ਸੁਰ¤ਖਿਆ ‘ਚ ਮਾਹਰ ਹਨ। ਸੰਯੁਕਤ ਰਾਸ਼ਟਰ ਦੇ ਰਾਜਦੂਤ ਰਹੇ ਅਤੇ ਬ੍ਰਾਜੀਲ ਅਤੇ ਬ੍ਰਿਟੇਨ ‘ਚ ਰਾਜਦੂਤ ਦਾ ਅਹੁਦਾ ਸੰਭਾਲਿਆ।
ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਨਵਰਤਨਾਂ ਨੇ ਲਿਆ ਹਲਫ



