ਊਧਨਵਾਲ, 3 ਸਤੰਬਰ (ਅਰਵਿੰਦਰ ਮਠਾਰੂ, ਸੁਖਬੀਰ ਸਿੰਘ ਅੱਤੇਪੁਰ)- ਨੂਰਮਹਿਲੀਏ ਦੇ ਪੈਰੋਕਾਰਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਕਾਰਕੁੰਨਾਂ ਦਰਮਿਆਨ ਸ਼ਨਿੱਚਰਵਾਰ ਨੂੰ ਕਸਬਾ ਘੁਮਾਣ ’ਚ ਹੋਈ ਖੂਨੀ ਝਪੜ ’ਚ ਭਾਵੇਂ ਦੋਵਾਂ ਧਿਰਾਾਂ ਦੇ ਦਰਜਨ ਭਰ ਤੋਾਂ ਵੱਧ ਆਦਮੀ ਜ਼ਖ਼ਮੀ ਹੋਏ ਹਨ। ਇਸੇ ਘਟਨਾ ’ਚ ਪੈਰੋਕਾਰਾਾਂ ਦੁਆਰਾ ਪੁਲੀਸ ਦੇ ਇੱਕ ਏਐਸਆਈ ਦੀ ਮੌਜੂਦਗੀ ’ਚ ਸਤਿਕਾਰ ਕਮੇਟੀ ਦੀ ਗੱਡੀ ਨੂੰ ਤੋੜੇ ਜਾਣ ਦੀ ਵੀਡੀਉ ਵਾਈਰਲ ਹੋਈ ਹੈ। ਬਾਵਜੂਦ ਇਸ ਦੇ ਥਾਣਾ ਘੁਮਾਣ ਪੁਲੀਸ ਨੇ ਸਿਰਫ਼ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਸਮੇਤ ਦੋ ਦਰਜਨ ਤੋ- ਵੱਧ ਬੰਦਿਆਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਿਸ ਨੂੰ ਲੈ ਕੇ ਆਉਣ ਵਾਲੇ ਸਮੇ- ’ਚ ਇਲਾਕੇ ’ਚ ਅਸ਼ਾਾਂਤੀ ਬਣਨ ਦੀ ਸ਼ੰਕਾ ਜਤਾਈ ਜਾ ਰਹੀ ਹੈ। ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆਾਂ ਕਿ ਪੈਰੋਕਾਰਾਾਂ ਵੱਲੋਂ ਪੁਲੀਸ ਮੌਜੂਦਗੀ ’ਚ ਗੱਡੀਆਾਂ ਭੰਨਣ ਦੀ ਵਾਈਰਲ ਹੋਈ ਵੀਡੀਉ ਦੀ ਬਾਰੀਕੀ ਨਾਲ ਜਾਾਂਚ ਕਰਕੇ ਸਬੰਧਤ ਦੋਸ਼ੀਆਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮਾਮਲੇ ’ਚ ਨਾਮਜ਼ਦ ਲੋਕਾਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਵੱਲੋਾਂ ਘਰਾਾਂ ’ਚ ਵੱਡੇ ਤੜਕੇ ਛਾਪੇ ਵੀ ਮਾਰੇ ਗਏ। ਉਧਰ ਸਤਿਕਾਰ ਕਮੇਟੀ ਵੱਲੋਂ ਅੱਜ ਘੁਮਾਣ ’ਚ ’ਇਕੱਠੇ ਹੋਣ’ ਦੇ ਸੱਦੇ ਨੇ ਪੁਲੀਸ ਦੀ ਸਖ਼ਤੀ ਨੇ ਅਸਫ਼ਲ ਬਣਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ,ਇਸ ਘਟਨਾ ’ਚ ਥਾਣਾ ਘੁਮਾਣ ਪੁਲੀਸ ਨੇ ਸਤਿਕਾਰ ਕਮੇਟੀ ਦੇ ਮੈਂਬਰ ਭਾਈ ਬਲਬੀਰ ਸਿੰਘ ਮੁੱਛਲ ਪਿੰਡ ਮੁੱਛਲ (ਅੰਮ੍ਰਿਤਸਰ) ਸਤਨਾਮ ਸਿੰਘ ਪਿੰਡ ਸਮਸਾ (ਥਾਣਾ ਘੁਮਾਣ), ਗੁਰਨਾਮ ਸਿੰਘ ਬਟਾਲਾ, ਨਿਸ਼ਾਨ ਸਿੰਘ ਢਡਿਆਲਾ ਨੱਤ (ਥਾਣਾ ਰੰਗੜ ਨੰਗਲ),ਗੁਰਮੀਤ ਸਿੰਘ, ਸੁੱਖਾ ਸਿੰਘ ਅਤੇ ਗੁਰਨਾਮ ਸਿੰਘ ਸਾਰੇ ਪਿੰਡ ਚੋਣੇ ਰੂੜਾ ਸਿੰਘ ਪਿੰਡ ਚਾਚੋਕੇ (ਸਾਰੇ ਥਾਣਾ ਘੁਮਾਣ)ਅਤੇ ਕ੍ਰਿਪਾਲ ਸਿੰਘ ਵਾਸੀ ਛਿੱਤ (ਅੰਮ੍ਰਿਤਸਰ) ਸਮੇਤ 20-22 ਹੋਰ ਕਮੇਟੀ ਕਾਰਕੁੰਨਾਾਂ ’ਤੇ ਖ਼ਿਲਾਫ਼ ਧਾਰਾ 307 / 324 / 323 / 148 /149 ਤਹਤਿ ਮਾਮਲਾ ਦਰਜ ਕੀਤਾ ਗਿਆ। ਭਰੋਸੇਯੋਗ ਸੂਤਰ ਦੱਸਦੇ ਕਿ ਪੁਲੀਸ ਥਾਣਾ ਘੁਮਾਣ ਦੇ ਐਨ ਨਜ਼ਦੀਕ ਅਤੇ ਪੁਲੀਸ ਅਧਿਕਾਰੀਆਾਂ ਦੀ ਮੌਜ਼ੂਦਗੀ ਵਿੱਚ ਹੋਈ ਖੂਨੀ ਝੜਪ ਦੌਰਾਨ ਜਿੱਥੇ ਖੂਬ ਇੱਟਾਂ, ਰੋੜਿਆਂ ਦੀ ਵਰਤੋਂ ਹੋਈ,ਉਥੇ ਪੈਰੋਕਾਰਾਂ ਵੱਲੋਂ ਕਮੇਟੀ ਮੈਂਬਰਾਂ ਦੀ ਗੱਡੀ ਭੰਨੀ ਗਈ। ਇਸ ਘਟਨਾ ’ਚ ਸਤਿਕਾਰ ਕਮੇਟੀ ਦੇ 2-3 ਮੈਂਬਰ ਵੀ ਜ਼ਖ਼ਮੀ ਹੋਏ। ਉਧਰ ਘੁਮਾਣ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆਂ ਕਿ ਕਮੇਟੀ ਮੈਂਬਰਾਂ ਨੇ ਪੁਲੀਸ ਤੱਕ ਕੋਈ ਪਹੁੰਚ ਨਹੀਂ ਕੀਤੀ ਅਤੇ ਨਾ ਹੀ ਇਹ ਦੱਸਿਆ ਕਿ ਉਹ ਅਮ੍ਰਿਤਸਰ ਦੇ ਕਿਹੜੇ ਹਸਪਤਾਲ ’ਚ ਦਾਖ਼ਲ ਹੈ। ਦੱਸਣਯੋਗ ਹੈ ਕਿ ਡੇਰਾ ਨੂਰਮਹਿਲ ਦੀ ਸੰਸਥਾ ਯੁਵਾ ਪਰਿਵਾਰ ਸੇਵਾ ਸਮਿਤੀ ਵੱਲੋਂ ਨਸ਼ਾ ਛੁਡਾਉ ਕੈਂਪ ਲਈ ਹਲਕਾ ਸ਼੍ਰੀਹਰਗੋਬਿੰਦਪੁਰ ਦੇ ਪਿੰਡ ਪੈਰੋਸ਼ਾਹ ਅਤੇ ਨੇੜਲੇ ਪਿੰਡਾਂ ’ਚ ਘਰ ਘਰ ਜਾ ਕੇ ਜਿੱਥੇ ਉਗਰਾਹੀ ਕਰ ਰਹੇ ਸਨ,ਉਥੇ ਕੈਂਪ ਲਈ ਪਿੰਡ ਦੇ ਗੁਰਦੁਆਰੇ ’ਚ ਅਨਾਉਂਸਮੈਂਟ ਵੀ ਕਰਵਾਏ ਜਾਣ ਦੀ ਜਾਣਕਾਰੀ ਮਿਲੀ ਹੈ। ਸੰਸਥਾ ਨਾਲ ਜੁੜੇ ਲੋਕ ਸਭ ਖੇਤਰ ਤੋਂ ਬਾਹਰ ਦੇ ਦੱਸੇ ਜਾ ਰਹੇ ਹਨ। ਜਿੱਥੇ ਸਤਿਕਾਰ ਕਮੇਟੀ ਵੱਲੋਂ ਇਸ ਸਬੰਧੀ ਜਾਣਕਾਰੀ ਮਿਲਣ ’ਤੇ ਉਨ੍ਹਾਂ ਨੂੰ ਰੋਕਿਆ ਗਿਆ। ਇਸੇ ਦੋਰਾਨ ਉਕਤ ਪਿੰਡ ’ਚ ਪਹਿਲਾਂ ਖੂਬ ਝੜਪ ਵੀ ਹੋਈ ਅਤੇ ਕਮੇਟੀ ਵੱਲੋਂ ਕੁਝ ਪੈਰੋਕਾਰਾਂ ਨੂੰ ਆਪਣੀ ਗੱਡੀ ’ਚ ਬੈਠਾ ਕੇ ਥਾਣਾ ਘੁਮਾਣ ਲਿਆਂਦਾ ਗਿਆ। ਪਰ ਪੈਰੋਕਾਰਾਂ ਨੇ ਆਪਣੇ ਹੋਰ ਸਾਥੀਆਂ ਨੂੰ ਅਗੇਤ ਜਾਣਕਾਰੀ ਦੇਣ ’ਤੇ ਉਹ ਥਾਣੇ ਅੱਗੇ ਇਕੱਤਰ ਹੋਏ। ਜਿੱਥੇ ਖੂਨੀ ਝੜਪ ਹੋ ਗਈ। ਪੈਰੋਕਾਰਾਂ ਵੱਲੋਂ ਕਮੇਟੀ ਮੈਂਬਰ ਸਮੇਤ ਹੋਰ ਲੋਕਾਂ ਦੀਆਂ ਗੱਡੀਆਂ ਭੰਨੀਆਂ ਗਈਆਂ।
ਘੁਮਾਣ ਪੁਲਿਸ ਨੇ ਕਮੇਟੀ ਮੁੱਖੀ ਮੁੱਛਲ ਸਮੇਤ ਦੋ ਦਰਜਨ ਕਾਰਕੁੰਨਾਂ ਵਿਰੁੱਧ ਮਾਮਲਾ ਦਰਜ ਕੀਤਾ



