ਤਲਵੰਡੀ ਸਾਬੋ, 2 ਸਤੰਬਰ (ਰਾਮ ਰੇਸ਼ਮ ਨਥੇਹਾ)- ਸਮੁੱਚੇ ਜਗਤ ਵਾਂਗ ਤਲਵੰਡੀ ਸਾਬੋ ਵਿਖੇ ਵੀ ਗੋਸੀਆ ਮਸਜਿਦ ਵਿੱਚ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਬਕਰੀਦ ਦਾ ਤਿਉਹਾਰ ਧੂੰਮਧਾਮ ਨਾਲ ਮਨਾਇਆ ਗਿਆ ਜਿਸ ਮੌਕੇ ਇਲਾਕੇ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਰਾਜਨੀਤੀਕ ਆਗੂਆਂ ਨੇ ਵੀ ਹਾਜਰੀ ਲਵਾਈ।
ਮਸਜਿਦ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪਹਿਲਾਂ ਈਦ ਦੀ ਨਮਾਜ ਅਦਾ ਫਰਮਾਈ ਉਪਰੰਤ ਲੋਕਾਂ ਨੇ ਗਲੇ ਮਿਲ ਕੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਮਸਜਿਦ ਦੇ ਸ਼ਾਹੀ ਇਮਾਮ ਨੂਰ ਮਹੁੰਮਦ ਨੇ ਈਦ ਦੀ ਵਧਾਈ ਦਿੰਦੇ ਹੋਏ ਦੇਸ਼ ਭਰ ਵਿੱਚ ਭਾਈਚਾਰਾ ਕਾਇਮ ਰੱਖਣ ਲਈ ਅਰਜ ਦੁਆ ਕੀਤੀ ਅਤੇ ਹਜਰਤ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ‘ਤੇ ਅਮਲ ਕਰਨ ਲਈ ਪ੍ਰੇਰਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਖਾਨ ਪ੍ਰਧਾਨ ਮਦੀਨਾ ਮੁਸਲਮ ਵੈਲਫੇਅਰ ਸੁਸਾਇਟੀ, ਹਾਜੀ ਮਲਕੀਤ ਖਾਨ, ਅਜੀਜ ਖਾਨ, ਵਜੀਰ ਖਾਨ, ਰਸ਼ੀਦ ਖਾਨ, ਮੇਲਾ ਖਾਨ, ਅਕਬਰ ਖਾਨ, ਛੋਟੂ ਖਾਨ, ਦੀਪੀ ਖਾਨ, ਬੋਨ ਖਾਨ, ਜੱਗਾ ਖਾਨ ਆਦਿ ਤੋਂ ਇਲਾਵਾ ਬਲਾਕ ਰਾਜਸੀ ਆਗੂਆਂ ਵਿੱਚੋਂ ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ, ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਜਸਕਰਨ ਸਿੰਘ ਗੁਰੂਸਰ, ਦਿਲਪ੍ਰੀਤ ਸਿੰਘ ਜਗਾ ਰਾਮ ਤੀਰਥ ਆਦਿ ਨੇ ਵੀ ਹਾਜ਼ਰੀ ਭਰੀ ਜਦੋਂਕਿ ਇੱਕ ਵੱਖਰਾ ਬਿਆਨ ਜਾਰੀ ਕਰਦਿਆਂ ਹਲਕੇ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ।
ਤਲਵੰਡੀ ਸਾਬੋ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਈਦ ਧੂੰਮਧਾਮ ਨਾਲ ਮਨਾਈ ਗਈ



