ਨੂਰਪੁਰ ਬੇਦੀ, 2 ਸਤੰਬਰ (ਹਰਜੀਤ ਗਿੱਲ, ਬਲਜਿੰਦਰ ਸਿੱਧੂ) ਸੀਨੀਅਰ ਅਕਾਲੀ ਆਗੂ ਜਥੇਦਾਰ ਭਗਤ ਸਿੰਘ ਸਰਪੰਚ ਚਨੌਲੀ ਦੀ ਮਾਤਾ ਪ੍ਰੀਤਮ ਕੌਰ ਦੀ ਮੌਤ ਬੀਤੇ ਦਿਨ ਸ੍ਰੋਮਣੀ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਬਾਂਠ ਤੇ ਜਰਨੈਲ ਸਿੰਘ ਔਲਖ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਉਹਨਾਂ ਕਿਹਾ ਕਿ ਸ.ਭਗਤ ਸਿੰਘ ਨੇ ਪਾਰਟੀ ਦੇ ਨਾਲ ਰਹਿ ਕਿ ਕਾਫੀ ਸੇਵਾ ਕੀਤੀ ਤੇ ਕਾਫੀ ਨਾਮਣਾ ਵੀ ਕਮਾਇਆ। ਉੱਥੇ ਉਨ੍ਹਾਂ ਦੇ ਪਿਤਾ ਮਾ.ਸਰਵਣ ਸਿੰਘ ਚਨੌਲੀ ਨੇ ਸਿੱਖਿਆ ਦੇ ਖੇਤਰ ਵਿੱਚ ਲੋਕਾਂ ਦੀ ਸੇਵਾ ਕੀਤੀ ਹੈ ਜਿਸ ਵਿੱਚ ਪ੍ਰੀਤਮ ਕੌਰ ਦਾ ਵੱਡਾ ਯੋਗਦਾਨ ਸੀ। ਇਸ ਮੌਕੇ ਸ.ਹਰਦਿਆਲ ਸਿੰਘ ਦਿੱਲੀ, ਸ.ਕਰਤਾਰ ਸਿੰਘ ਚਨੌਲੀ, ਸ.ਹਿੰਮਤ ਸਿੰਘ, ਸ.ਮਨਜਿੰਦਰ ਸਿੰਘ ਬਰਾੜ, ਸ.ਜਗੀਰ ਸਿੰਘ ਸਕੱਤਰ ਐਸ.ਜੀ.ਪੀ.ਸੀ, ਸ.ਰਣਵੀਰ ਸਿੰਘ, ਸ.ਤਾਰਾ ਸਿੰਘ ਬੁਰਜ਼, ਸ.ਅਮਰਜੀਤ ਸਿੰਘ ਹਾਜ਼ਰ ਸਨ।