ਜੰਡਿਆਲਾ ਗੁਰੂ, 2 ਸਤੰਬਰ (ਵਰੁਣ ਸੋਨੀ)- ਅਜ ਥਾਣਾ ਜੰਡਿਆਲਾ ਗੁਰੂ ਵਿਖੇ ਐਸ.ਐਚ.ਉ ਹਰਪਾਲ ਸਿੰਘ ਨੇ ਪੁਲਿਸ ਥਾਣੇ ਦਾ ਇੰਚਾਰਜ ਸੰਭਾਲਿਆ। ਜ਼ਿਕਰ ਯੋਗ ਹੈ ਕਿ ਐਸ.ਐਚ.ਉ ਹਰਪਾਲ ਸਿੰਘ ਕਾਫੀ ਵਧੀਆ ਪੁਲਿਸ ਅਫਸਰ ਹਨ ਅਤੇ ਉਹਨਾਂ ਨੂੰ ਵਖ ਵਖ ਥਾਵਾਂ ਤੇ ਕੰਮ ਕਰਨ ਦਾ ਤਜ਼ੁਰਬਾ ਵੀ ਹਾਸਲ ਹੈ!ਜੰਡਿਆਲਾ ਗੁਰੂ ਥਾਣੇ ਦਾ ਚਾਰਜ ਸੰਭਾਲਣ ਤੋ ਬਾਅਦ ਪੰਜਾਬ ਟਾਇਮ ਦੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਐਸ ਐਚ ਹਰਪਾਲ ਸਿੰਘ ਨੇ ਕਿਹਾ ਕਿ ਸ਼ਹਿਰ ਜੰਡਿਆਲਾ ਗੁਰੂ ਵਿਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਤੇ ਸ਼ਹਿਰ ਵਿਚ ਲੁਟਾ ਖੋਹਾ ਕਰਨ ਵਾਲੇ ਦੋਸ਼ੀਆ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆਂ ਨਹੀ ਜਾਵੇਗਾ! ਉਨਾ ਕਿਹਾ ਕਿ ਸ਼ਹਿਰ ਵਿਚ ਨਸ਼ੇ ਵੇਚਣ ਵਾਲੇ ਤੇ ਖਰੀਦਣ ਵਾਲਿਆ ਨੂੰ ਨਥ ਪਾਈ ਜਾਵੇਗੀ।