June 23, 2026 7:03 pm

ਇਜ਼ਰਾਇਲ ਨੇ ਸੀਰੀਆ ਹਮਲੇ ‘ਚ ਮਿਜ਼ਾਇਲਾਂ ਨੂੰ ਨਿਸ਼ਾਨਾ ਬਣਾਇਆ

ਅਮਾਨ, 1 ਨਵੰਬਰ (ਵਿਸ਼ਵ ਵਾਰਤਾ)-ਇਕ ਅਮਰੀਕੀ ਅਧਿਕਾਰੀ ਦਾ ਕਹਿਣਾ ਹੈ ਕਿ ਜਹਾਜ਼ ਨੇ ਸੀਰੀਆ ਦੇ ਤੱਟੀ ਸ਼ਹਿਰ ਲਟਾਕੀਆ ਨੇੜੇ ਹਮਲਾ ਕੀਤਾ। ਅਮਰੀਕੀ ਅਧਿਕਾਰੀ ਮੁਤਾਬਕ ਹਮਲੇ ਵਿਚ ਰੂਸ ਨਿਰਮਿਤ ਮਿਸਾਈਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਲੇਬਨਾਨੀ ਕੱਟੜਪੰਥੀ ਦਲ ਹਿਜਬੁਲਾਹ ਲਈ ਸਨ। ਲਟਾਕੀਆ ਨੂੰ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਗੜ੍ਹ ਮੰਨਿਆ ਜਾਂਦਾ ਹੈ। ਇਹ ਸੀਰੀਆ ਦਾ ਇਕ ਮਹੱਤਵਪੂਰਨ ਤੱਟੀ ਸ਼ਹਿਰ ਹੈ। ਇਜਰਾਇਲ ਨੂੰ ਸੀਰੀਆ ਵਿਚ ਇਸ ਸਾਲ ਹੁਣ ਤੱਕ ਤਿੰਨ ਵਾਰ ਹਵਾਈ ਹਮਲੇ ਕਰਨ ਦੇ ਦੋਸ਼ ਵਿਚ ਵਿਆਪਕ ਰੂਪ ਤੋਂ ਸੂਚਿਤ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸਮਾਂ ਸੀਮਾ ਤੋਂ ਪਹਿਲਾਂ ਹੀ ਓ.ਪੀ.ਸੀ.ਡਬਲਿਊ ਯਾਨੀ ਆਰਗਨਾਈਜੇਸ਼ਨ ਫਾਰ ਦਾ ਪ੍ਰੋਹਿਬਿਸ਼ਨ ਆਫ਼ ਕੈਮੀਕਲ ਵੇਪੰਸ ਦੁਆਰਾ ਰਸਾਇਣਿਕ ਹਥਿਆਰ ਬਣਾਉਣ ਵਾਲੇ ਉਪਕਰਨਾਂ ਨੂੰ ਨਸ਼ਟ ਕਰਨ ਦਾ ਐਲਾਨ ਤੁਰੰਤ ਬਾਅਦ ਇਸ ਹਮਲੇ ਨੂੰ ਅੰਜ਼ਾਮ ਦਿੱਤਾ ਗਿਆ ਹੈ।

Send this to a friend