June 23, 2026 5:42 pm

ਹਾਂਗਕਾਂਗ ‘ਚ ਅਗਵਾ ਪੰਜਾਬੀ ਪਹੁੰਚੇ ਖੰਨਾ

ਖੰਨਾ, 1 ਨਵੰਬਰ (ਕੇ. ਐੱਲ. ਸਹਿਗਲ)-ਹਾਂਗਕਾਂਗ ਵਿੱਚ ਆਪਣੀ ਪ੍ਰਾਪਰਟੀ  ਦਾ ਸੌਦਾ ਕਰਨ ਗਏ ਅਕਾਲੀ ਆਗੂ ਜੱਥੇਦਾਰ  ਮਨਮੋਹਨ ਸਿੰਘ ਖੇੜਾ ਅਤੇ ਉਹਨਾਂ ਦੇ ਦੋ ਸਾਥੀਆਂ ਐਡਵੋਕੇਟ ਗੁਰਿੰਦਰ ਸਿੰਘ ਢਿੱਲੋਂ ਅਤੇ ਬੈਂਕ ਮੈਨੇਜਰ ਸਤਵਿੰਦਰ ਸਿੰਘ ਮਾਵੀ, ਜਿਹਨਾਂ ਨੂੰ ਹਾਂਗਕਾਂਗ ਵਿੱਚ ਅਗਵਾ ਕਰ ਲਿਆ ਗਿਆ ਸੀ,
Police
ਨੂੰ ਖੰਨਾ ਪੁਲਸ ਦਿੱਲੀ ਏਅਰ ਪੋਰਟ ਤੋਂ ਲੈ ਕੇ ਸ਼ੁਕਰਵਾਰ ਦੀ ਸਵੇਰ ਖੰਨਾ ਪਹੁੰਚੀ। ਐਸਐਸਪੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜੱਥੇਦਾਰ ਖੇੜਾ ਨੇ ਦੱਸਿਆ ਕਿ ਇਸ ਕੇਸ ਵਿੱਚ ਖੰਨਾ ਪੁਲਸ ਵੱਲੋਂ ਕਾਬੂ ਕੀਤੇ ਸਿਮਰਨਜੀਤ ਸਿੰਘ ਗੱਗੀ ਵਾਸੀ ਕਾਉਂਕੇ ਕਲਾਂ (ਜਗਰਾਉਂ) ਨੇ ਉਹਨਾਂ ਨੂੰ ਹਾਂਗਕਾਂਗ ਏਅਰ ਪੋਰਟ ‘ਤੇ ਰਿਸੀਵ ਕੀਤਾ ਸੀ। ਜਮੀਨ ਦਾ ਸੌਦਾ ਵੀ ਉਸੇ ਨਾਲ ਹੋਇਆ ਸੀ। ਉਹ ਆਪਣੇ ਸਾਥੀਆਂ ਸਮੇਤ ਉਹਨਾਂ ਨੂੰ ਲੈ ਕੇ ਚਲਾ ਗਿਆ ਅਤੇ ਕਿਸੇ ਥਾਂ ‘ਤੇ ਉਹਨਾਂ ਨੂੰ ਬੰਦੀ ਬਣਾ ਕੇ ਹੱਥ ਪੈਰ ਬੰਨ੍ਹ ਦਿੱਤੇ ਗਏ। ਉਹਨਾਂ ਦੇ ਪਰਿਵਾਰ ਵਾਲਿਆਂ ਕੋਲੋਂ 15 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰੌਤੀ ਦੀ ਰਕਮ ਲੈਣ ਲਈ ਗੱਗੀ ਸਮਰਾਲਾ ਆਇਆ। ਖੇੜਾ ਦੇ ਭਰਾ ਨਗਿੰਦਰ ਸਿੰਘ ਨੇ ਉਸਨੂੰ ਪੰਜ ਲੱਖ ਰੁਪਏ ਦੇ ਕੇ ਬਾਕੀ ਦੀ ਰਕਮ ਫਿਰ ਦੇਣ ਦੀ ਗੱਲ ਕਹੀ। ਇਸ ਮਗਰੋਂ ਪੁਲਸ ਨੇ ਗੱਗੀ ਨੂੰ ਕਾਬੂ ਕਰਕੇ ਉਸ ਕੋਲੋਂ ਫਿਰੌਤੀ ਦੀ ਰਕਮ ਵੀ ਬਰਾਮਦ ਕਰ ਲਈ। ਹਾਂਗਕਾਂਗ ਵਿੱਚ ਅਗਵਾਕਾਰਾਂ ਨੇ ਇਸਤੋਂ ਘਬਰਾ ਕੇ ਖੇੜਾ ਅਤੇ ਉਸਦੇ ਸਾਥੀਆਂ ਨੂੰ ਛੱਡ ਦਿੱਤਾ ਅਤੇ ਹਾਂਗਕਾਂਗ ਪੁਲਸ ਨੇ ਉਹਨਾਂ ਨੂੰ ਭਾਰਤ ਲਈ ਰਵਾਨਾ ਕੀਤਾ। ਉਕਤ ਵਿਅਕਤੀਆਂ ਨੇ ਜਾਨ ਬਚਾਉਣ ਲਈ ਖੰਨਾ ਪੁਲਸ ਦਾ ਧੰਨਵਾਦ ਕੀਤਾ। ਖੇੜਾ ਨੇ ਕਿਹਾ ਕਿ ਖੰਨਾ ਪੁਲਸ ਜੇਕਰ ਗੱਗੀ ਨੂੰ ਕਾਬੂ ਨਾ ਕਰਦੀ, ਤਾਂ ਉਹ ਸ਼ਾਇਦ ਹੀ ਬਚ ਸਕਦੇ। ਇਸ ਮੌਕੇ ‘ਤੇ ਡੀਐਸਪੀ ਸਮਰਾਲਾ ਜਗਵਿੰਦਰ ਸਿੰਘ ਚੀਮਾ, ਐਸਐਚਓ ਸੁਰਜੀਤ ਸਿੰਘ, ਸੀਆਈਏ ਇੰਚਾਰਜ ਹਰਜਿੰਦਰ ਸਿੰਘ ਆਦਿ ਹਾਜਰ ਸਨ।

Send this to a friend