ਜਲੰਧਰ, 31 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਐ¤ਮ.ਜੀ.ਐ¤ਨ. ਰੇਨਬੋ ਆਦਰਸ਼ ਨਗਰ ਵਿਖੇ ਮਾਸਟਰ ਸ਼ੈ¤ਫ ਐਕਟਿਵਿਟੀ ਕਰਵਾਈ ਗਈ। ਇਸ ਵਿੱਚ ਐ¤ਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਭਾਗ ਲਿਆ। ਐ¤ਲ.ਕੇ.ਜੀ. ਜੀ. ਦੇ ਵਿਦਿਆਰਥੀਆਂ ਦੁਆਰਾ ‘ਬੀਨ ਡਿਲਾਇਟ’ ਅਤੇ ‘ਫਰੂਟ ਚਾਟ’ ਬਣਾਈ ਗਈ ਅਤੇ ਯੂ.ਕੇ.ਜੀ ਵੱਲੋਂ ਵੱਖ-ਵੱਖ ਤਰਾਂ ਦੇ ਡਰਿੰਕਸ ਜਿਵੇਂ ਮਸਾਲਾ ਲੱਸੀ, ਚਾਕਲੇਟ ਸ਼ੇਕ, ਸਟਰਾਅਬੇਰੀ ਸ਼ੇਕ, ਨਿੰਬੂ ਪਾਣੀ ਆਦਿ ਬਣਾਏ ਗਏ। ਬੱਚਿਆਂ ਨੂੰ ਸਬਜ਼ੀਆਂ ਅਤੇ ਫਲਾਂ ਦੀ ਮਹੱਤਤਾ ਅਤੇ ਉਨਾਂ ਵਿੱਚ ਪਾਏ ਜਾਂਦੇ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਉਨਾਂ ਨੂੰ ਕੋਲਡ ਡਰਿੰਕਸ ਤੋਂ ਬਚਣਾ ਚਾਹੀਦਾ ਹੈ ਅਤੇ ਨਿੰਬੂ ਪਾਣੀ ਅਤੇ ਲੱਸੀ ਆਦਿ ਨੂੰ ਤਰਜੀਹ ਦੇਣੀ ਚਾਹੀਦੀ ਹੈ। ਬੱਚੇ ਸਾਰਾ ਸਮਾਨ ਘਰੋਂ ਲੈ ਕੇ ਆਏ ਸਨ ਅਤੇ ਉਨਾਂ ਨੇ ਅਧਿਆਪਕਾਂ ਦੀ ਨਿਗਰਾਨੀ ਹੇਠ ਚੀਜ਼ਾਂ ਤਿਆਰ ਕੀਤੀਆਂ। ਛੋਟੇ-ਛੋਟੇ ਬੱਚੇ ਐਪਰਨ, ਸ਼ੈ¤ਫ ਕੈਪਸ ਪਾ ਕੇ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਗੁਨਮੀਤ ਕੌਰ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨਾਂ ਨੂੰ ਪੌਸ਼ਟਿਕ ਆਹਾਰ ਖਾਣ ਬਾਰੇ ਪ੍ਰੇਰਿਆ। ਇਸ ਮੌਕੇ ਰੇਨਬੋ ਇੰਚਾਰਜ ਮਿਸ ਦੀਪਤੀ ਕੌਸ਼ਲ ਅਤੇ ਵਾਇਸ ਪ੍ਰਿੰਸੀਪਲ ਸ. ਕੇ.ਐ¤ਸ.ਰੰਧਾਵਾ ਜੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।