ਲੱਭਿਆ ਪਰਸ ਵਾਪਿਸ ਕਰਕੇ ਪਿੰਡ ਬਾਗੜੀਆਂ ਦਾ ਸਰਪੰਚ ਪਰਮਜੀਤ ਸਿੰਘ ਬਣਿਆ ਪ੍ਰਸੰਸਾ ਦਾ ਪਾਤਰ

ਅਮਰਗੜ੍ਹ, 31 ਅਗਸਤ (ਸੁਖਵਿੰਦਰ ਸਿੰਘ ਅਟਵਾਲ)-ਭਾਂਵੇ ਕਿ ਅਜੋਕੇ ਜਮਾਨੇ ਅੰਦਰ ਹੇਰਾ-ਫੇਰੀ, ਝੂਠ-ਫਰੇਬ ਅਤੇ ਬੇਈਮਾਨੀ ਦੇ ਪ੍ਰਭਾਵ ਤੋਂ ਕੋਈ ਵੀ ਬਚਿਆ ਨਹੀਂ ਪਰ ਫਿਰ ਵੀ ਸਿਆਣਿਆਂ ਦੇ ਕਹਿਣ ਅਨੁਸਾਰ ਪੰਜੇ ਉਗਲਾਂ ਬਰਾਬਰ ਨਹੀਂ ਹੁੰਦੀਆਂ ਅਤੇ ਕਿਸੇ ਚੀਜ ਦਾ ਬੀਜ ਨਾਸ਼ ਨਹੀਂ ਹੁੰਦਾ! ਬਿਲਕੁਲ ਓਸੇ ਤਰ੍ਹਾਂ ਇਮਾਨਦਾਰੀ ਵੀ ਅਜੇ ਮਰੀ ਨਹੀਂ ਜਿੰਦਾ ਹੈ ਚਾਹੇ ਉਹ ਵਿਰਲੇ ਸੀਨਿਆਂ ਵਿੱਚ ਹੀ ਧੜਕਦੀ ਹੈ।ਅਜਿਹੀ ਹੀ ਇਮਾਨਦਾਰੀ ਦੀ ਮਿਸ਼ਾਲ ਕਾਇਮ ਕੀਤੀ ਹੈ ਪਿੰਡ ਬਾਗੜੀਆਂ ਦੇ ਸਰਪੰਚ ਪਰਮਜੀਤ ਸਿੰਘ ਨੇਂ, ਜਿਸ ਨੇਂ ਸੜ੍ਹਕ ਤੋਂ ਲੱਭਿਆ ਬਿਨ੍ਹਾਂ ਸਿਰਨਾਵੇਂ ਤੋਂ ਪਰਸ ਉਸਦੇ ਮਾਲਕ ਹਵਾਲੇ ਕਰਕੇ ਇਮਾਨਦਾਰੀ ਦੇ ਜਿੰਦਾ ਹੋਣ ਦਾ ਪ੍ਰਮਾਣ ਦਿੱਤਾ ਹੈ।’ਪੰਜਾਬ ਟਾਇਮਜ਼’ ਨਾਲ਼ ਗੱਲਬਾਤ ਕਰਦਿਆਂ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਕਿਸੇ ਰਿਸਤੇਦਾਰੀ ਵਿੱਚੋਂ ਆਪਣੇ ਪਿੰਡ ਨੂੰ ਵਾਪਿਸ਼ ਆ ਰਿਹਾ ਸੀ ਤਾਂ ਰਾਹ ਵਿੱਚੋਂ ਮੈਨੂੰ ਇੱਕ ਪਰਸ ਲੱਭਾ ਜਿਸ ਵਿੱਚ 2200 ਰੁਪੈ ਨਗਦ, ਕੁਝ ਕਾਗ਼ਜ-ਪੱਤਰ ਅਤੇ ਪਰਚੀਆਂ ਸਨ।ਜਿਨ੍ਹਾਂ ਵਿੱਚੋਂ ਲੱਖ ਲੱਭਣ ’ਤੇ ਵੀ ਪਰਸ ਦੇ ਮਾਲਕ ਦਾ ਕੋਈ ਸਿਰਨਾਵਾਂ ਜਾਂ ਫ਼ੋਨ ਨੰਬਰ ਨਾ ਮਿਲਿਆ।ਫਿਰ ਮੈਂ ਪਰਸ ’ਚ ਪਈਆਂ ਪਰਚੀਆਂ ’ਤੇ ਲਿਖੇ ਨੰਬਰਾਂ ਉ¤ਪਰ ਫੋਨ ਕਰਨੇ ਸ਼ੁਰੂ ਕਰ ਦਿੱਤੇ, ਕਈਆਂ ਨੇਂ ਮੇਰੇ ਫ਼ੋਨ ਦਾ ਬੁਰਾ ਵੀ ਮਨਾਇਆ।ਆਖ਼ਿਰ ਬੜੀ ਮੁਸ਼ੱਕਤ ਬਾਅਦ ਸਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਮੈਨੂੰ ਪਰਸ ਦੇ ਮਾਲਕ ਜਗਦੀਪ ਸਿੰਘ ਪਿੰਡ ਰਾਏ ਸਿੰਘ ਵਾਲਾ ਦਾ ਨੰਬਰ ਦਿੱਤਾ ਅਤੇ ਜਦੋਂ ਮੈਂ ਉਸ ਨੂੰ ਉਸ ਦੇ ਗੁੰਮ ਹੋਏ ਪਰਸ ਬਾਰੇ ਦੱਸਿਆ ਤਾਂ ਜੋ ਦੁਆਵਾਂ ਜਗਦੀਪ ਸਿੰਘ ਨੇ ਮੈਨੂੰ ਦਿੱਤੀਆਂ ਉਹ ਕਿਸੇ ਵੀ ਕੀਮਤ ’ਤੇ ਮੁੱਲ ਨਹੀਂ ਖ੍ਰੀਦੀਆਂ ਜਾ ਸਕਦੀਆਂ।ਸਰਪੰਚ ਪਰਮਜੀਤ ਸਿੰਘ ਮੁਤਾਬਿਕ ਸਾਨੂੰ ਇਮਾਨਦਾਰੀ ਦਾ ਲੜ੍ਹ ਕਦੇ ਵੀ ਨਹੀਂ ਛੱਡਣਾ ਚਾਹੀਦਾ ਕਿੳਂਕਿ ਬੇਈਮਾਨੀ ’ਤੇ ਠੱਗੀ-ਠੋਰੀ ਨਾਲ਼ ਧਨ ਇਕੱਠਾ ਕਰਨ ਦੇ ਚੱਕਰ ਵਿੱਚ ਅਸੀਂ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਦੁਖੀ ਕਰਕੇ ਉਨ੍ਹਾਂ ਦੀਆਂ ਬਦ-ਦੁਆਵਾਂ ਸਹੇੜਦੇ ਹਾਂ ਜੋ ਸਾਡੇ ਦੁੱਖਾਂ ਦਾ ਕਾਰਨ ਬਣਦੀਆਂ ਹਨ ਕਿਉਂਕਿ ਅਸੀਂ ਜਿਹੋ ਜਿਹੇ ਹੁੰਦੇ ਹਾਂ ਸਾਡੇ ਬੱਚੇ ਵੀ ਫਿਰ ਓਹੋ ਜਿਹੇ ਹੀ ਬਣਨ ਦੀ ਕੋਸ਼ਿਸ ਕਰਦੇ ਹਨ। ਸਰਪੰਚੀ ਦੇ ਕਾਰਜਕਾਲ ਦੌਰਾਨ ਪਿੰਡ ਦੀ ਪੰਚਾਇਤੀ ਜਮੀਨ ਉ¤ਪਰ ਕੀਤੇ ਨਜਾਇਜ ਕਬਜਿਆਂ ਅਧੀਨ ਤਕਰੀਬਨ 30 ਵਿਘੇ ਜਮੀਨ ਛਡਵਾਈ, ਪਿੰਡ ਵਿੱਚ ਰਾਜਪੂਤ ਬਿਰਾਦਰੀ ਦੇ ਕੁਝ ਲੋਕਾਂ ਵੱਲੋਂ ਕੀਤੀ ਜਾਂਦੀ ਨਸ਼ਾ ਤਸ਼ਕਰੀ ’ਤੇ ਨਜ਼ਰਸਾਨੀ ਲਈ ਪਿੰਡ ਵਿੱਚ ਹਰ ਮੋੜ ਤੇ ਕੈਮਰੇ ਲਗਵਾਏ ਅਤੇ ਪਿਛਲੇ ਦਿਨੀਂ ਨਸ਼ਾ ਤਸ਼ਕਰਾਂ ਵਿਰੁੱਧ ਜੰਗ ਦਾ ਵਿਗਲ ਬਜਾਕੇ ਇਸ ਸ਼ਿਰੜੀ ਨੌਜਵਾਨ ਨੇਂ ਸਿਰਫ ਲੱਕੜ ਦੀ ਮੋਹਰ ਬਣੇ ਕੁਝ ਸਰਪੰਚਾਂ ਨੂੰ ਵੀ ਇਹ ਦੱਸ ਦਿੱਤਾ ਕਿ ਸਰਪੰਚ ਚਾਹੇ ਤਾਂ ਸਮੁੱਚੇ ਪਿੰਡ ਦੀ ਭਲਾਈ ਲਈ ਕੁਝ ਸਖ਼ਤ ਫੈਸਲੇ ਵੀ ਲੈ ਸਕਦਾ ਹੈ ਅਤੇ ਪਿੰਡ ਦੀ ਨੁਹਾਰ ਬਦਲ ਸਕਦਾ ਹੈ।

Send this to a friend