ਪੰਜਾਬੀ ਫਿਲਮ ‘ਜ਼ੋਰਾ’ ਦੀ ਟੀਮ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਪ੍ਰਮੋਸ਼ਨ ਲਈ ਪੁੱਜੀ

ਜਲੰਧਰ, 31 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੰਜਾਬੀ ਫਿਲਮ ਜੋਰਾ 10 ਨੰਬਰੀਆਂ ਜਿਹੜੀ 1 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ, ਦੀ ਸਮੁੱਚੀ ਟੀਮ ਫਿਲਮ ਦੀ ਪ੍ਰੋਮੋਸ਼ਨ ਕਰਨ ਵਾਸਤੇ ਪੁੱਜੀ, ਜਿਸ ਨੂੰ ਕਾਲਜ ਦੇ ਵਿਦਿਆਰਥੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਫਿਲਮ ਦੇ ਹੀਰੋ ਦੀਪ ਸਿੱਧੂ, ਮੁਕੁਲਦੇਵ (ਬੌਲੀਵੁੱਡ ਅਦਾਕਾਰ), ਅਸ਼ੀਸ਼ ਦੁੱਗਲ ਅਤੇ ਸਰਦਾਰ ਸੋਹੀ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸੁਆਗਤ ਕੀਤਾ। ਫਿਲਮ ਦੇ ਮੁਖ ਅਦਾਕਾਰ ਦੀਪ ਸਿੱਧੂ ਨੇ ਦਸਿਆ ਕਿ ਇਹ ਇਕ ਪਰਿਵਾਰਕ ਫਿਲਮ ਹੈ ਜਿਸ ਵਿਚ ਪੰਜਾਬੀ ਸਭਿਆਚਾਰ ਦੇ ਨਾਲ-ਨਾਲ ਪੰਜਾਬ ਨੂੰ ਪੇਸ਼ ਆ ਰਹੀਆਂ ਕਈ ਸਮੱਸਿਆਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਇਹ ਪੰਜਾਬੀ ਫਿਲਮ ਪੰਜਾਬੀਆਂ ਨੂੰ ਕੋਈ-ਨਾ-ਕੋਈ ਸੇਧ ਜਰੂਰ ਦੇਵੇਗੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਫਿਲਮਾਂ ਦਾ ਵੱਡੇ ਪੱਧਰ ਉਤੇ ਬਣਨਾ ਪੰਜਾਬੀ ਸਿਨੇਮਾ ਲਈ ਸ਼ੁੱਭ ਸ਼ਗਨ ਹੈ ਇਸੇ ਲਈ ਦੇਸ਼-ਵਿਦੇਸ਼ ਦੇ ਪੰਜਾਬੀ ਦਰਸ਼ਕ ਪੰਜਾਬੀ ਫਿਲਮਾਂ ਨੂੰ ਵੱਡਾ ਸਮਰਥਣ ਦੇ ਰਹੇ ਹਨ। ਇਸ ਮੌਕੇ ਜੋਰਾ 10 ਨੰਬਰੀਆਂ ਫਿਲਮ ਦੀ ਟੀਮ ਦੇ ਮੈਂਬਰ ਕੁਲਦੀਪ ਸਿੰਘ, ਵੈਭਵ ਕਪੂਰ, ਵਿਵੇਕ ਓਰੀ ਅਤੇ ਪ੍ਰੋ. ਪਲਵਿੰਦਰ ਸਿੰਘ ਵੀ ਹਾਜ਼ਰ ਸਨ।

Send this to a friend