ਮੰਤਰੀ ਪਰੀਸ਼ਦ ‘ਚ ਫੇਰਬਦਲ ਕਰਕੇ ਆਪਣੀ ਨਾਕਾਮਯਾਬੀ ਲੁਕਾ ਰਹੀ ਹੈ ਸਰਕਾਰ : ਕਾਂਗਰਸ

ਨਵੀਂ ਦਿੱਲੀ- ਕਾਂਗਰਸ ਨੇ ਮੰਤਰੀ ਪਰੀਸ਼ਦ ’ਚ ਫੇਰਬਦਲ ਨੂੰ ਮੋਦੀ ਸਰਕਾਰ ਦਾ ਆਪਣੀ ਨਾਕਾਮਯਾਬੀ ਲੁਕਾਉਣ ਦੀ ਕੋਸ਼ਿਸ਼ ਕਰਾਰ ਦਿੰਦੇ ਹੋਏ ਅ¤ਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਯੋਗ ਲੋਕਾਂ ਦੀ ਕਮੀ ਹੈ, ਇਸ ਲਈ ਇਸ ਬਦਲਾਅ ਨਾਲ ਕੋਈ ਫਰਕ ਨਹੀਂ ਪਵੇਗਾ। ਕਾਂਗਰਸ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਪ¤ਤਰਕਾਰ ਸੰਮੇਲਨ ‘ਚ ਮੋਦੀ ਮੰਤਰੀ ਮੰਡਲ ‘ਚ ਫੇਰਬਦਲ ਦੀਆਂ ਮੁਸ਼ਕਲਾਂ ਨੂੰ ਲੈ ਕੇ ਪੁ¤ਛੇ ਗਏ ਸਵਾਲ ‘ਤੇ ਕਿਹਾ ਕਿ ਕਿਸੇ ਵਿਅਕਤੀ ਨੂੰ ਹਟਾਉਣਾ ਅਤੇ ਮੰਤਰੀ ਪਰੀਸ਼ਦ ‘ਚ ਸ਼ਾਮਲ ਕਰਨਾ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਅਧਿਕਾਰ ਹੁੰਦਾ ਹੈ। ਉਹ ਜਿਸ ਨੂੰ ਚਾਹੇ ਲਿਆਏ ਜਾਂ ਹਟਾਏ, ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ।ਭਾਜਪਾ ’ਚ ਪ੍ਰਤੀਭਾਸ਼ਾਲੀ ਲੋਕਾਂ ਦੀ ਕਮੀ ਹੈ, ਇਸ ਲਈ ਬਦਲਾਅ ਦਾ ਕੋਈ ਅਸਰ ਨਹੀਂ ਹੋਵੇਗਾ।

Send this to a friend