ਫਰੀਦਕੋਟ ਦੇ ਮਚਾਕੀ ਖੁਰਦ ਵਿਖੇ ਬੀਹਲੇਵਾਲਾ ਮਾਈਨਰ ਟੁ¤ਟਣ ਨਾਲ ਝੋਨੇ ਦੀ 200 ਏਕੜ ਫਸਲ ਤਬਾਹ

ਫਰੀਦਕੋਟ, 1 ਸਤੰਬਰ (ਗੁਰਜੀਤ ਰੋਮਾਣਾ)- ਫਰੀਦਕੋਟ ਦੇ ਪਿੰਡ ਮਚਾਕੀ ਖੁਰਦ ਦੇ ਕੁਝ ਗਰੀਬ ਕਿਸਾਨਾਂ ਉਪਰ ਉਸ ਵਕਤ ਆਫਤ ਆ ਖੜੀ ਹੋਈ ਜਦੋਂ ਪਿੰਡ ਵਿ¤ਚੋਂ ਲੰਘਦੇ ਬੀਹਲੇਵਾਲਾ ਮਾਈਨਰ ਚ ਪਾੜ ਪੈਣ ਨਾਲ ਕਿਸਾਨਾਂ ਦੀ 200 ਏਕੜ ਦੇ ਕਰੀਬ ਝੋਨੇ ਦੀ ਫਸਲ ਪਾਣੀ ਵਿ¤ਚ ਡੁ¤ਬਣ ਨਾਲ ਤਬਾਹ ਹੋ ਗਈ, ਇਸ ਮੌਕੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਅਤੇ ਪਿੰਡ ਦੀ ਪੰਚਾਇਤ ਨੇ ਦ¤ਸਿਆ ਕੇ ਉਨਾਂ ਦੇ ਪਿੰਡ ਵਾਸੀਆਂ ਨੂੰ ਸੁਭਾ ਪਾੜ ਪੈਣ ਦਾ ਪਤਾ ਲਗਣ ਤੇ ਉਨਾਂ 8 ਵਜੇ ਦੇ ਕਰੀਬ ਨਹਿਰੀ ਵਿਭਾਗ ਦੇ ਜੇਈ ਠਾਣਾਂ ਸਿੰਘ ਅਤੇ ਮਾਈਨਰ ਦੇ ਵੇਲਦਾਰ ਨੀਟਾ ਨੂੰ ਸੂਚਨਾ ਦੇ ਕੇ ਪਾਣੀ ਬੰਦ ਕਰਨ ਦੀ ਬੇਨਤੀ ਕੀਤੀ ਸੀ ਪਰ ਵਿਭਾਗ ਦੇ ਮੁਲਾਜਮਾਂ ਨੇ ਅਣਗਹਿਲੀ ਵਰਤਦੇ ਹੋਏ ਸ਼ਾਮ ਦੇ 4 ਵਜੇ ਦੇ ਕਰੀਬ ਪਾਣੀ ਬੰਦ ਕੀਤਾ ਉਸ ਸਮੇਂ ਤ¤ਕ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਵ¤ਡਾ ਨੁਕਸਾਨ ਹੋ ਚੁ¤ਕਾ ਸੀ ਕਿਉਂਕਿ ਖੇਤਾਂ ਦੇ ਇ¤ਕ ਸਾਈਡ ਸੂਆ ਦੂਜੇ ਪਾਸੇ ਸੜਕ ਅਤੇ ਰਾਹ ਲਗਦਾ ਹੋਣ ਕਾਰਨ ਪਾਣੀ ਨਿਕਲਣ ਦੇ ਅਸਾਰ ਵੀ ਨਹੀਂ ਹਨ, ਉਨਾਂ ਸਰਕਾਰ ਅਤੇ ਜਿਲਾ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕੇ ਪੀੜਿਤ ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਵਾ ਕਰਵਾ ਕੇ ਬਣਦਾ ਮੁਆਵਜਾ ਦਿ¤ਤਾ ਜਾਵੇ ਇਸ ਮੌਕੇ ਪਿੰਡ ਦੇ ਸਰਪੰਚ ਮਨਿੰਦਰ ਸਿੰਘ, ਬੂਟਾ ਸਿੰਘ, ਪਰਮਜੀਤ ਸਿੰਘ, ਜਗਦੀਸ਼ ਸਿੰਘ ਅਤੇ ਨਗਿੰਦਰ ਸਿੰਘ ਸਾਰੇ ਪੰਚ, ਕਿਸਾਨ ਯੂਨੀਅਨ ਸਿ¤ਧੂਪੁਰ ਦੇ ਪ੍ਰਧਾਨ ਚੰਦ ਸਿੰਘ, ਖਜਾਨਚੀ ਬੂਟਾ ਸਿੰਘ ਅਤੇ ਪਿੰਡ ਵਾਸੀ ਵ¤ਡੀ ਗਿਣਤੀ ਚ ਹਾਜ਼ਰ ਸਨ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਪ੍ਰਤੀ ਦੁਖ ਵੰਢਾ ਰਹੇ ਸਨ ।
ਕੀ ਕਹਿਣਾ ਨਹਿਰੀ ਵਿਭਾਗ ਦੇ ਕਰਮਚਾਰੀਆਂ ਦਾ- ਓਧਰ ਜਦੋਂ ਮਾਈਨਰ ਦੇ ਜੇਈ ਠਾਣਾਂ ਸਿੰਘ ਨਾਲ ਫੋਨ ਤੇ ਪਿੰਡ ਵਾਸੀਆਂ ਵ¤ਲੋਂ ਵਿਭਾਗ ਪ੍ਰਤੀ ਕੀਤੇ ਜਾ ਰਹੇ ਰੋਸ ਬਾਰੇ ਜਾਣਕਾਰੀ ਹਾਸਿਲ ਕੀਤੀ ਤਾਂ ਉਨਾਂ ਕਿਹਾ ਕੇ ਸੂਚਨਾ ਮਿਲਣ ਤੇ ਉਨਾਂ ਆਪਣੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਅਗਾਊਂ ਜਾਣਕਾਰੀ ਦੇ ਕੇ ਕਾਰਵਾਈ ਸ਼ੁਰੂ ਕਰ ਦਿ¤ਤੀ ਸੀ ਪਰ ਨਹਿਰ ਚ ਪਾਣੀ ਦਾ ਲੈਵਲ ਘਟਣ ਨਾਲ ਹੀ ਮਾਈਨਰ ਦਾ ਪਾਣੀ ਘਟਨਾਂ ਸੀ ਫਿਰ ਵੀ ਉਨਾਂ ਨੇ ਪਾਣੀ ਬੰਦ ਕਰ ਦਿ¤ਤਾ ਸੀ ਪਰ ਮਾਈਨਰ ਦੀ ਪਾੜ ਪੈਣ ਵਾਲੀ ਜਗਾ ਤੋਂ ਲੰਬਾਈ ਜਿਆਦਾ ਹੋਣ ਕਾਰਨ ਨਿਕਾਲ ਆਉਦਾ ਰਿਹਾ ਜਿਸ ਨਾਲ ਖੇਤਾਂ ਚ ਪਾਣੀ ਵ¤ਧ ਹੋ ਸਕਦਾ ਹੈ ਅਤੇ ਅ¤ਜ ਉਨਾਂ ਵ¤ਲੋਂ ਪਾੜ ਦੀ ਪੂਰਤੀ ਕਰ ਦਿ¤ਤੀ ਜਾਵੇਗੀ ।

Send this to a friend