ਕੇਂਦਰੀ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਐਤਵਾਰ ਨੂੰ

ਨਵੀਂ ਦਿੱਲੀ, 1 ਸਤੰਬਰ- ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਕਰ ਚੁ¤ਕੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਐਤਵਾਰ ਨੂੰ ਸਵੇਰੇ 10 ਵਜੇ ਆਪੇ ਮੰਤਰੀ ਮੰਡਲ ਵਿੱਚ ਵੱਡਾ ਬਦਲਾਅ ਕਰਨ ਜਾ ਰਹੇ ਹਨ। ਮਈ 2014 ਵਿੱਚ ਸਹੁੰ ਚੁੱਕਣ ਤੋਂ ਬਾਅਦ ਮੰਤਰੀ ਮੰਡਲ ਵਿੱਚ ਇਹ ਤੀਜਾ ਬਦਲਾਅ ਹੋਵੇਗਾ। ਸਰਕਾਰੀ ਸੂਤਰਾਂ ਮੂਤਾਬਿਕ ਮੰਤਰੀਆਂ ਦੇ ਹਲਫ ਲਈ ਐਤਵਾਰ ਨੂੰ ਸਵੇਰੇ 10 ਵਜੇ ਰਾਸ਼ਟਰਪਤੀ ਭਵਨ ਵਿੱਚ ਵਿਸ਼ੇਸ਼ ਸਮਾਗਮ ਹੋਵੇਗਾ। ਮੰਤਰੀ ਮੰਡਲ ’ਚ ਹੁਣ ਤੱਕ ਦੇ ਸਭ ਤੋਂ ਵੱਡੇ ਫੇਰਬਦਲ ਲਈ ਵੀਰਵਾਰ ਸ਼ਾਮ ਤੋਂ ਕੇਂਦਰੀ ਮੰਤਰੀਆਂ ਦੇ ਅਸਤੀਫ਼ੇ ਦੀ ਝੜੀ ਲੱਗ ਗਈ ਹੈ। ਰਾਜੀਵ ਪ੍ਰਤਾਪ ਰੂਡੀ, ਕਲਰਾਜ ਮਿਸ਼ਰਾ, ਮਹੇਂਦਰ ਨਾਥ ਪਾਂਡੇ ਦੇ ਅਸਤੀਫੇ ਹੋ ਗਏ ਹਨ, ਉਥੇ ਹੀ ਕਈ ਮੰਤਰੀਆਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ।ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਧਾਨ ਮੰਤਰੀ ਨਵੇਂ ਮੰਤਰੀ ਮੰਡਲ ਲਈ ਆਜ਼ਾਦ ਤੌਰ ’ਤੇ ਫੈਸਲਾ ਲੈ ਸਕਣ। ਮੰਤਰੀ ਮੰਡਲ ਵਿੱਚ ਕੁਝ ਨਵੇਂ ਚਿਹਰੇ ਸ਼ਾਮਿਲ ਕਰਨ ਦੀ ਯੋਜਨਾ ਹੈ। ਨਵਾਂ ਰੱਖਿਆ ਮੰਤਰੀ ਵੀ ਬਣਾਇਆ ਜਾਣਾ ਹੈ। ਇਸ ਲਈ ਪਾਰਟੀ ਅਤੇ ਸਰਕਾਰ ਪੱਧਰ ’ਤੇ ਡੂੰਘੀ ਵਿਚਾਰ ਚਰਚਾ ਜਾਰੀ ਹੈ। ਕੁਝ ਨਾਵਾਂ ਬਾਰੇ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਹੈ। ਜੇਡੀਯੂ ਵੀ ਸਰਕਾਰ ਵਿੱਚ ਸ਼ਾਮਿਲ ਹੋ ਰਹੀ ਹੈ। ਪਾਰਟੀ ਨੂੰ ਦੋ ਮੰਤਰੀ ਪਦ ਮਿਲਣ ਦੀ ਸੰਭਾਵਨਾ ਹੈ। ਕੇਂਦਰੀ ਮੰਤਰੀ ਮੰਡਲ ’ਚ ਇਸ ਸਮੇਂ ਕੁੱਲ 73 ਮੰਤਰੀ ਹਨ, ਜਦੋਂ ਕਿ ਕੇਂਦਰੀ ਮੰਤਰੀਆਂ ਦੀ ਗਿਣਤੀ 81 ਤੱਕ ਹੋ ਸਕਦੀ ਹੈ। ਇਹ ਸਮਝਿਆ ਜਾ ਰਿਹਾ ਹੈ ਕਿ ਕੁਝ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਅਤੇ ਕੁਝ ਨਵੇਂ ਨੇਤਾਵਾਂ ਨੂੰ ਮੌਕਾ ਦਿੱਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਜਲ ਮੰਤਰੀ ਉਮਾ ਭਾਰਤੀ, ਰਾਜੀਵ ਪ੍ਰਤਾਪ ਰੂਡੀ, ਸੰਜੀਵ ਬਾਲਿਆਨ, ਫ¤ਗਨ ਸਿੰਘ ਕੁਲਸਤੇ ਦੀ ਛੁ¤ਟੀ ਕੀਤੀ ਜਾ ਰਹੀ ਹੈ। ਉਥੇ ਹੀ ਯੂਪੀ ਤੋਂ ਸੀਨੀਅਰ ਮੰਤਰੀ ਕਲਰਾਜ ਮਿਸ਼ਰਾ ਦਾ ਵੀ ਹ¤ਟਣਾ ਤੈਅ ਹੈ। ਕਲਰਾਜ ਮਿਸ਼ਰਾ ਨੂੰ ਕਿਸੇ ਵੀ ਰਾਜ ਦਾ ਗਵਰਨਰ ਬਣਾਇਆ ਜਾ ਸਕਦਾ ਹੈ।ਮੰਤਰੀ ਮੰਡਲ ਵਿ¤ਚ ਕੁਝ ਮੰਤਰੀ ਅਜਿਹੇ ਹਨ ਜਿਨ੍ਹਾਂ ਦੇ ਕੰਮ ਤੋਂ ਪੀਐਂਮ ਮੋਦੀ ਕਾਫ਼ੀ ਖੁਸ਼ ਹਨ। ਇਹਨਾਂ ਮੰਤਰੀਆਂ ਵਿ¤ਚ ਪੀਊਸ਼ ਗੋਇਲ, ਧਰਮੇਂਦਰ ਪ੍ਰਧਾਨ ਤੇ ਪ੍ਰਕਾਸ਼ ਜਾਵੜੇਕਰ ਸ਼ਾਮਿਲ ਹਨ। ਫਿਲਹਾਲ ਜਾਵੜੇਕਰ ਦੇ ਕੋਲ ਮਨੁ¤ਖੀ ਅਧਿਕਾਰ ਮੰਤਰਾਲਾ, ਧਰਮੇਂਦਰ ਪ੍ਰਧਾਨ ਦੇ ਕੋਲ ਪੈਟਰੋਲੀਅਮ ਮੰਤਰਾਲਾ ਅਤੇ ਪੀਊਸ਼ ਗੋਇਲ ਦੇ ਕੋਲ ਊਰਜਾ ਮੰਤਰਾਲਾ ਦਾ ਜਿੰਮਾ ਹੈ।ਇਸ ਫੇਰਬਦਲ ਵਿ¤ਚ ਰੇਲਮੰਤਰੀ ਸੁਰੇਸ਼ ਪ੍ਰਭੂ ਤੋਂ ਰੇਲ ਮੰਤਰਾਲਾ ਖੋਹਿਆ ਜਾ ਸਕਦਾ ਹੈ। ਟ੍ਰਾਂਸਪੋਰਟ ਮੰਤਰੀ ਨੂੰ ਰੇਲ ਮੰਤਰਾਲਾ ਦਿ¤ਤਾ ਜਾ ਸਕਦਾ ਹੈ। ਰੇਲਵੇ ਨੂੰ ਟ੍ਰਾਂਸਪੋਰਟ ਮੰਤਰਾਲੇ ਦੇ ਨਾਲ ਜੋੜਿਆ ਵੀ ਜਾ ਸਕਦਾ ਹੈ।ਮੋਦੀ ਕੈਬਨਿਟ ਵਿ¤ਚ ਕਈ ਨਵੇਂ ਚਿਹਰਿਆਂ ਦੀ ਐਂਟਰੀ ਹੋਣ ਦੀ ਚਰਚਾ ਹੋ ਰਹੀ ਹੈ। ਇਸ ਨਾਮਾਂ ‘ਚ ਬੀਜੇਪੀ ਜਨਰਲ ਸਕ¤ਤਰ ਭੂਪੇਂਦਰ ਯਾਦਵ, ਬੀਜੇਪੀ ਸੰਸਦ ਸਤਿਆਪਾਲ ਸਿੰਘ, ਬੀਜੇਪੀ ਸੰਸਦ ਪ੍ਰਹਿਲਾਦ ਜੋਸ਼ੀ ਦੀ ਐਂਟਰੀ ਸੰਭਵ ਹੈ। ਉਥੇ ਹੀ ਕਈ ਸਾਥੀਆਂ ਨੂੰ ਵੀ ਨਵੇਂ ਕੈਬਨਿਟ ਵਿ¤ਚ ਜਗ੍ਹਾ ਮਿਲ ਸਕਦੀ ਹੈ।

Send this to a friend