ਤਰਨ ਤਰਨ, 1 ਸਤੰਬਰ- ਬੇਦੋਸ਼ ਦਾ ਕਾਤਿਲ ਧਰਤੀ ਤੇ ਕਿਤੇ ਛੁੱਪ ਨਹੀ ਸਕਦਾ, ਦੇਰ ਹੈ, ਅੰਧੇਰ ਨਹੀ, ਪੁਲਿਸ ਅਫ਼ਸਰਾਂ ਦੀ ਡਿਕਟੇਟਰਸਿਪ ਸੋਚ ਨੂੰ ਦੇਸ ਦੀ ਜੁਡੀਸੀਅਲ ਸਲਾਖਾਂ ਪਿਛੇ ਭੇਜਣ ਲਈ ਸਿਕੰਜਾ ਕਸ ਰਹੀ ਹੈ। ਵੇਰਕਾ ’ਚ ਝੂਠਾ ਮੁਕਾਬਲਾ ਬਣਾ ਕੇ ਅਕਾਲੀ ਲੀਡਰ ਤੇ ਕੌਸ਼ਲਰ ਮੁਖਜੀਤ ਸਿੰਘ ਨੁੰ ਗੈਂਗਸਟਰ ਕਹਿ ਕੇ 16 ਜੂਨ 2015 ’ਚ ਗੋਲੀਆ ਨਾਲ ਭੁੰਨ ਦਿੱਤਾ ਸੀ ਪ੍ਰਵਾਰ ਨੇ ਬਹੁਤ ਭੱਜ ਦੋੜ ਕੀਤੀ ਮਾਮਲਾ ਪੁਲਿਸ ਦਾ ਹੋਣ ਕਰਕੇ ਸੁਣਵਾਈ ਨਹੀ ਕੀਤੀ ਆਖਿਰ ਮਾਣਯੋਗ ਜੱਜ ਨੇ ਇਹ ਕੇਸ਼ ਦੀ ਸਚਾਈ ਵੇਖ ਕੇ ਅੰਮ੍ਰਿਤਸਰ ਦੇ ਦਿਹਾਤੀ ਐਸ.ਐਸ.ਪੀ. ਪਰਮਪਾਲ ਸਿੰਘ ਦੋ ਸਬ ਇੰਸਪੇਕਟਰ 5 ਹੋਲਦਾਰ ਤੇ ਦੋ ਸਿਪਾਹੀ ਜ਼ੋ ਇਸ ਕੇਸ਼ ਵਿਚ ਸਾਮਲ ਹਨ ਨੁੰ ਸੰਮਨ ਜਾਰੀ ਕੀਤੇ ਗਏ ਹਨ।ਹੁਣ ਪੁਲਿਸ ਅਫ਼ਸਰ ਮੁਖਦੀਪ ਦੇ ਪ੍ਰਵਾਰ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਰਹੇ ਕਿ ਗਲਤੀ ਹੋਈ ਹੈ ਰਾਜੀਨਾਵਾ ਕਰ ਲਉ ਪਰ ਪ੍ਰਵਾਰ ਨੇ 1 ਖੂਨ ਦੇ ਬਦਲੇ 10 ਮੁਲਾਜਮਾ ਦੀ ਫਾਂਸੀ ਮੰਗੀ ਹੈ, ਪਤਾ ਨਹੀ ਇਹ ਪੁਲਿਸ ਅਫ਼ਸਰ ਇੰਨਸਾਨ ਤੋ ਲਾਲਚ ਵੱਸ ਹੋਣ ਕਾਰਨ ਹੈਵਾਨ ਕਿਉ ਬਣ ਜਾਂਦੇ ਹਨ ਪਹਿਲਾ ਹੀ ਜੇਲ੍ਹਾ ਵਿਚ ਇੰਸਪੈਕਟਰ ਨੌਰੰਗ ਸਿੰਘ, ਇੰਰਦਜੀਤ ਸਿੰਘ ਅਤੇ ਹੋਰ ਅਨੇਕਾ ਹੀ ਪੁਲਿਸ ਅਫ਼ਸਰ ਜੇਲ੍ਹਾ ਦੀ ਰੋਟੀਆ ਛੱਕ ਰਹੇ ਹਨ।ਬਾਕੀ ਮੁਲਾਜਮਾ ਨੂੰ ਸਬਕ ਲੈਣਾ ਚਾਹੀਦਾ ਹੈ ਤੇ ਪਬਲਿਕ ਨਾਲ ਆਪਣਿਆ ਵਰਗਾ ਵਿਵਹਾਰ ਕਰਨਾ ਚਾਹੀਦਾ ਹੈ।