ਕਾਦੀਆਂ, 31 ਅਗਸਤ (ਅਬਦੁਲ ਸਲਾਮ ਤਾਰੀ)- ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਕਿਹਾ ਹੈ ਕਿ ਸ਼ੁਕਰਵਾਰ ਨੂੰ ਸਓੁਦੀ ਅਰਬ ਵਿਚ ਮੁਸਲਮਾਨ ਹਜ ਦੀ ਇਬਾਦਤ ਅਦਾ ਕਰਣਗੇ । ਹਜ ਓਹੀ ਵਿਅਕਤੀ ਕਰ ਸਕਦਾ ਹੈ ਜੋ ਆਪਣੀ ਘਰੇਲੂ ਜਿਮੇਵਾਰੀਆਂ ਤੋਂ ਆਜਾਦ ਹੋਵੇ । ਹਜ ਕਰਨ ਵਾਲੇ ਵਿਅਕਤੀ ਨੂੰ ਆਪਣਾ ਹਜ ਪੂਰਾ ਕਰਨ ਤੋਂ ਬਾਅਦ ਇਕ ਜਾਨਵਰ ਦੀ ਕੁਰਬਾਨੀ ਕਰਨਾ ਜਰੂਰੀ ਹੈ ਹਜ ਦੇ ਅਗਲੇ ਦਿਨ ਪੂਰੀ ਦੁਨੀਆਂ ਵਿਚ ਈਦ ਓਲ ਅਜਹਾ ਮਨਾਈ ਜਾਂਦੀ ਹੈ ਕਾਦੀਆਂ ਵਿਚ ਵੀ 2 ਸਤੰਬਰ ਨੂੰ ਈਦ ਮਨਾਈ ਜਾਵੇਗੀ। ਈਦ ਦੀ ਨਮਾਜ 9 ਵਜੇ ਸਵੇਰੇ ਮਸਜਿਦ ਅਕਸਾ ਵਿਖੇ ਮਨਾਈ ਜਾਵੇਗੀ ਔਰਤਾਂ ਵੀ ਪਰਦੇ ਵਿਚ ਰਹਿ ਕਿ ਈਦ ਦੀ ਨਮਾਜ ਅਦਾ ਕਰਨਗੀਆਂ ਜਿਸ ਦੇ ਲਈ ਸਾਰੇ ਪ੍ਰਬੰਧ ਮੁਕਮਲ ਕਰ ਲਏ ਗਏ ਹਨ। ਈਦ ਦੀ ਨਮਾਜ ਤੋਂ ਬਾਅਦ ਹੀ ਜਾਨਵਰਾਂ ਦੀ ਕੁਰਬਾਨੀ ਦੇਨ ਦੀ ਸੁਨਤ ਹੈ ਇਹ ਕੁਰਬਾਨੀ ਪੂਰੇ ਸਾਲ ਵਿਚ ਤਿਨ ਦਿਨ ਤਕ ਦਿਤੀ ਜਾ ਸਕਦੀ ਹੈ । ਈਦ ਦੀ ਨਮਾਜ ਤੋਂ ਬਾਅਦ ਆਓੁਣ ਵਾਲੇ ਮਹਿਮਾਨਾਂ ਲਈ ਲੰਗਰਖਾਨਾਂ ਹਜਰਤ ਮਸੀਹ ਮਾਓੁਦ ਅਲੈਹ ਸਲਾਮ ਤੋਂ ਵਿਸ਼ੇਸ਼ ਦਾਵਤ ਦਾ ਪ੍ਰਬੰਧ ਕੀਤਾ ਗਿਆ ਹੈ। ਧਾਰਮਿਕ ਮਾਮਲਿਆਂ ਦੇ ਸਕਤਰ ਮੋਲਾਨਾ ਮੁਨੀਰ ਅਹਿਮਦ ਖਾਦਿਮ ਕਹਿੰਦੇ ਹਨ ਕਿ ਕੁਰਬਾਨੀ ਵਾਲੀ ਈਦ ਹਜਰਤ ਇਬਰਾਹੀਮ ਅਲੈਹਸਲਾਮ ਅਤੇ ਹਜਰਤ ਇਸਮਾਈਲ ਅਲੈਹਸਲਾਮ ਦੀ ਅਲਾਹ ਦੇ ਰਸਤੇ ਵਿਚ ਦਿਤੀ ਗਈ ਵਡਮੁਲੀ ਕੁਰਬਾਨੀ ਦੀ ਯਾਦ ਵਿਚ ਮਨਾਈ ਜਾਂਦੀ ਹੈ। ਮੋਲਾਨਾਂ ਮੁਜੀਬ ਅਹਿਮਦ ਲੋਨ ਕਹਿੰਦੇ ਹਨ ਕਿ ਨਮਾਜ ਈਦ ਤੋਂ ਬਾਅਦ ਜੋ ਵਿਅਕਤੀ ਕੁਰਬਾਨੀ ਦੇਣ ਦੀ ਸ਼ਕਤੀ ਰਖਦਾ ਹੋਵੇ ਓੁਹ ਜਾਨਵਰ ਦੀ ਕੁਰਬਾਨੀ ਦੇਵੇ ਈਦ ਦੇ ਦਿਨ ਤੋਂ ਤਿਨ ਦਿਨ ਤਕ ਹੀ ਕੁਰਬਾਨੀ ਦਿਤੀ ਜਾ ਸਕਦੀ ਹੈ।