ਸੁਖਪ੍ਰੀਤ ਕੌਰ ਨਾਲ ਸੁਹਰੇ ਪਰਿਵਾਰ ਵੱਲੋਂ ਕੁੱਟਮਾਰ

ਬਟਾਲਾ, 31 ਅਗਸਤ (ਰਛਪਾਲ ਸਿੰਘ, ਸੁਖਬੀਰ ਸਿੰਘ ਅੱਤੇਪੁਰ)- ਨਜਦੀਕੀ ਪਿੰਡ ਅੰਮੋਨੰਗਲ ਦੇ ਵਸਨੀਕ ਸ: ਅਵਤਾਰ ਸਿੰਘ ਪੁੱਤਰ ਸ: ਫਕੀਰ ਸਿੰਘ ਨੇ ਦੱਸਿਆ ਕਿ ਮੇਰੇ ਪੁੱਤਰ ਰਣਜੋਧ ਸਿੰਘ ਦੀ ਸ਼ਾਦੀ ਸੁਖਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਪਿੰਡ ਸਮਰਾਏ ਨਾਲ 1 ਮਈ 2013 ਨੂੰ ਗੁਰਦੁਆਰਾ ਦਮਦਮਾ ਸਾਹਿਬ ਸ਼੍ਰੀ ਹਰਗੋਬਿੰਦਪੁਰ ਵਿਖੇ ਪੂਰੀ ਗੁਰਮਰਿਆਦਾ ਅਨੁਸਾਰ ਹੋਈ ਸੀ ਇਥੋਂ ਤੱਕ ਕੀ ਮਿਲਣੀ ਵੀ ਸਿਰੋਪਾਉ ਨਾਲ ਕੀਤੀ ਗਈ ਅਤੇ ¦ਗਰ ਘਰ ਵਿਚੋਂ ਚਾਹ ਪੀਤੀ ਜਿਸ ਦੇ ਸਾਡੇ ਕੋਲ ਫੋਟੋਆਂ ਅਤੇ ਵੀਡੀਉ ਸਬੂਤ ਵਜੋਂ ਸਾਡੇ ਕੋਲ ਹਨ। ਕਰੀਬ 9,10 ਮਹੀਨੇ ਸਬ ਕੁਝ ਠੀਕ ਰਿਹਾ ਅਤੇ ਰਣਜੋਧ ਸਿੰਘ ਤੇ ਸੁਖਪ੍ਰੀਤ ਦੇ ਘਰ ਪੁੱਤਰ ਨੇ ਜਨਮ ਲਿਆ। ਪੁੱਤਰ ਦੇ ਜਨਮ ਲੈਣ ਤੋਂ ਬਾਅਦ 1 ਮਹੀਨੇ ਬਾਅਦ ਸੁਖਪ੍ਰੀਤ ਕੌਰ ਦਾ ਪਿਤਾ ਸਤਨਾਮ ਸਿੰਘ ਤੇ ਹੋਰ ਪਰਿਵਾਰ ਮੈਂਬਰ ਬਹਾਨੇ ਨਾਲ ਸੁਖਪ੍ਰੀਤ ਕੌਰ ਨੂੰ ਲੈਣ ਗਏ ਤਾਂ ਸਾਨੂੰ ਬੇਅਵਜਾ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕੀ ਸਾਨੂੰ ਆਪਣੇ ਇਲਾਕੇ ਦੇ ਮੋਹਤਬਰ ਤੇ ਪੰਚਾ ਸਰਪੰਚਾਂ ਨੂੰ ਨਾਲ ਲੈ ਕੇ ਪਿੰਡ ਸਮਰਾਏ ਪਹੁੰਚੇ ਤਾਂ ਜੋ ਵੀ ਕੋਈ ਮਸਲਾ ਹੈ ਮੇਲ ਬੈਠ ਕੇ ਇਸ ਦਾ ਹੱਲ ਕੱਢਿਆ ਜਾਵੇ ਪਰ ਸਤਨਾਮ ਸਿੰਘ ਤੇ ਇਸ ਦੇ ਪਰਿਵਾਰ ਨੇ ਕਿਸੇ ਦੀ ਕੋਈ ਗੱਲ ਨਹੀਂ ਮੰਨੀ ਤੇ ਬਾਅਦ ਵਿੱਚ ਇਨ੍ਹਾਂ ਨੇ ਸਾਡੇ ਪਰਿਵਾਰ ਨੇ ਕਿਸੇ ਦੀ ਕੋਈ ਗੱਲ ਨਹੀਂ ਮੰਨੀ ਤੇ ਬਾਅਦ ਵਿਚ ਇਨ੍ਹਾਂ ਨੇ ਸਾਡੇ ਪਰਿਵਾਰ ਮੈਂਬਰਾਂ ਤੇ ਜਿਸ ਵਿਚ ਮੇਗ ਪੁੱਤਰ , ਰਣਜੋਧ ਸਿੰਘ , ਅਵਤਾਰ ਸਿੰਘ, ਕੁਲਵਿੰਦਰ ਕੌਰ, ਗੁਰਵਿੰਦਰ ਸਿੰਘ , ਗਿਆਨ ਕੌਰ ਤੇ ਕੋਰਟ ਕੇਸ ਕਰ ਦਿੱਤਾ ਅਤੇ ਕੇਸ ਚੱਲਦੇ ਵਿਚ ਹੀ ਥਾਣੇ ਵਿਚ ਦਰਖਾਸ਼ਤ ਵੀ ਦੇ ਦਿੱਤੀ। ਸਾਨੂੰ ਥਾਣੇ ਬਲਾਈਆਂ ਗਿਆ ਅਸੀਂ ਪਰਿਵਾਰ ਸਮੇਤ ਥਾਣੇ ਪਹੁੰਚੇ ਤਾਂ ਸੁਖਪ੍ਰੀਤ ਕੌਰ ਸਾਡੇ ਨਾਲ ਪਿੰਡ ਅੰਮੋ ਨੰਗਲ ਆਉਣ ਲਈ ਰਜਮੰਦ ਹੋ ਗਈ। ਅਸੀਂ ਇਸ ਨੂੰ ਨਾਲ ਲੈ ਆਏ ਅਤੇ ਆਪਣੇ ਪੋਤਰੇ ਦੀ ਬਟਾਲਾ ਦੇ ਪ੍ਰਾਈਵੇਟ ਸਕੂਲ ਵਿਚ ਅਡਮੀਸ਼ਨ ਵੀ ਕਰਵਾ ਦਿੱਤੀ। ਪਰ 10,12 ਦਿਨ ਹੀ ਸੁਖਪ੍ਰੀਤ ਸਾਡੇ ਘਰ ਰਹੀ ਬਾਅਦ ਵਿਚ ਫੇਰ ਆਪਣੇ ਪਿੰਡ ਚਲੀ ਗਈ ਅਤੇ ਸਾਡੇ ਪਰਿਵਾਰ ਤੇ ਕੁੱਟ ਮਾਰ ਕਰਨ ਤੇ ਦੋਸ਼ ਲਾਏ ਜੋ ਕਿ ਬਿਲਕੁਲ ਬੇਅਬੁਨੀਅਦ ਹਨ। ਉਨ੍ਹਾਂ ਦੱਸਿਆ ਕਿ ਸੁਖਪ੍ਰੀਤ ਕੌਰ ਦੀ ਪਹਿਲਾ ਵੀ ਸ਼ਾਦੀ ਹੋ ਚੁੱਕੀ ਹੈ। ਜਿਸ ਦਾ ਕੇਸ ਮਾਣਯੋਗ ਅਦਾਲਤ ਵਿੱਚ ਚੱਲ ਰਿਹਾ ਹੈ।ਇਹ ਗੱਲ ਵੀ ਸਾਡੇ ਤੋਂ ਛਪਾਅ ਕੇ ਰੱਖੀ ਸੀ ਅਸੀਂ ਪੰਜਾਬ ਸਰਕਾਰ ਡੀ ਜੀ ਪੀ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿਆਇਆ ਜਾਵੇ ਮੇਰੇ ਪਰਿਵਾਰ ਨੂੰ ਇਨ੍ਹਾਂ ਤੋਂ ਖਤਰਾ ਹੈ।

Send this to a friend