35ਏ ’ਤੇ ਤਨਾਅ ਖਤਮ ਕਰਨ ਕਸ਼ਮੀਰ ਜਾਣਗੇ ਗ੍ਰਹਿ ਮੰਤਰੀ

ਜੰਮੂ- ਗ੍ਰਹਿ ਮੰਤਰੀ ਰਾਜਨਾਥ ਸਿੰਘ ਹੁਣ ਜਲਦੀ ਹੀ ਜੰਮੂ ਕਸ਼ਮੀਰ ਦਾ ਦੌਰਾ ਕਰ ਸਕਦੇ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਧਾਰਾ 35ਏ ਜੋ ਰੁਕਾਵਟ ਜੰਮੂ ਕਸ਼ਮੀਰ ‘ਚ ਬਣਿਆ ਹੈ ਉਸ ਨੂੰ ਖਤਮ ਕਰਨ ਲਈ ਰਾਜਨਾਥ ਸਿੰਘ ਜਲਦੀ ਦੌਰਾ ਕਰ ਸਕਦੇ ਹਨ। ਸੂਬੇ ‘ਚ ਵਧ ਰਹੇ ਅਤਵਾਦੀ ਹਮਲਿਆਂ ਕਾਰਨ ਹਾਲਾਤ ਨਾਜ਼ੁਕ ਬਣੇ ਹੋਏ ਹਨ। ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਉਚੇ ਪਧਰ ਸਮੀਖਿਆ ਕਰ ਸਕਦੇ ਹਨ। ਰਾਜ ‘ਚ 35ਏ ਨੂੰ ਲੈ ਕੇ ਜੋ ਮਾਹੌਲ ਬਣਿਆ ਹੋਇਆ ਹੈ, ਉਸ ‘ਤੇ ਗਲ ਹੋ ਸਕਦੀ ਹੈ। ਦਸਣਾ ਚਾਹੁੰਦੇ ਹਾਂ ਕਿ ਮਹਿਬੂਬਾ ਮੁਫਤੀ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਘਾਟੀ ‘ਚ ਹੋ ਰਹੇ ਅਤਵਾਦੀ ਹਮਲਿਆਂ ਅਤੇ ਸੁਰਖਿਆ ਸਥਿਤੀ ਬਾਰੇ ‘ਚ ਜਾਣਕਾਰੀ ਦਿਤੀ ਸੀ।

Send this to a friend