ਗੋਬਿੰਦਗੜ੍ਹ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਗਾਜੇਂ ਸਮੇਤ ਤਿੰਨ ਮੁਲਜ਼ਮ ਕੀਤੇ ਕਾਬੂ

ਮੰਡੀ ਗੋਬਿੰਦਗੜ੍ਹ, 30 ਅਗਸਤ (ਮਨੋਜ ਭੱਲਾ)-ਜਿਲਾ ਸੀਨੀਅਰ ਪੁਲੀਸ ਕਪਤਾਨ ਮੈਡਮ ਅਲਕਾ ਮੀਨਾ ਜੀ ਵਲੋਂ ਜਿਲਾ ਫਤਿਹਗੜ੍ਹ ਸਾਹਿਬ ਨੂੰ ਨਸ਼ਾ ਮੁਕਤ ਕਰਾਉਣ ਲਈ ਚਲਾਈ ਨਸ਼ਿਆਂ ਦੇ ਸੋਦਾਗਰਾਂ ਖਿਲਾਫ ਮੁਹਿੰਮ ਤਹਿਤ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਦੋ ਵੱਖ ਵੱਖ ਮੁਕਦਮਿਆਂ ਤਹਿਤ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਵਲੋ ਦਾਅਵਾ ਕਰਦੇ ਹੋਏ ਥਾਣਾ ਮੁੱਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਥਾਣੇਦਾਰ ਗੁਰਮੀਤ ਸਿੰਘ, ਥਾਣੇਦਾਰ ਕੇਵਲ ਸਿੰਘ,ਹੋਲਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਗੁਪਤ ਸੂਚਨਾਂ ਦੇ ਅਧਾਰ ਤੇ ਬੱਸ ਸਟੈਂਡ ਖੰਨ੍ਹਾਂ ਸਾਈਡ ਜਾਣ ਵਾਲੇ ਰਸਤੇ ਉਪਰ ਨਾਕਾ ਲਗਾ ਕੇ ਭੈੜੇ ਪੁਰਸ਼ਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਸਰਹਿੰਦ ਸਾਈਫ ਤੋਂ ਇੱਕ ਮੋਟਰ ਸਾਇਕਲ ਮਾਰਕਾ ਹੀਰੋ ਹੋਡਾਂ ਸਪਲੈਂਡਰ ਨੰਬਰ ਪੀਬੀ,23ਐਚ-4803 ਤੇ ਸਵਾਰ ਹੋ ਕੇ ਦੋ ਮੋਨੇ ਵਿਅਕਤੀ ਆ ਰਹੇ ਸਨ ਜੋ ਕਿ ਅੱਗੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੱੜਨ ਲੱਗੇ ਸਨ, ਤਾਂ ਪੁਲਿਸ ਪਾਰਟੀ ਨੇ ਉਨ੍ਹਾਂ ਜਦੋਂ ਅਵਾਜ਼ ਮਾਰਕੇ ਸ਼ੱਕ ਦੇ ਅਧਾਰ ਤੋਂ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 1100/1100 ਕੁੱਲ 2200 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਜਿਸ ਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਪੁੱਛਗਿੱਛ ਦੋਰਾਨ ਪੁਲਿਸ ਨੂੰ ਉਨ੍ਹਾਂ ਦੀ ਪਹਿਚਾਣ ਅਸ਼ੋਕ ਕੁਮਾਰ ਪੁੱਤਰ ਤੁਲਸੀ ਰਾਮ ਵਾਸੀ ਰਾਮ ਨਗਰ, ਮਕਾਨ ਨੰਬਰ 315 ਸੈਕਟਰ 9ਬੀ, ਮੰਡੀ ਗੋਬਿੰਦਗੜ੍ਹ ਅਤੇ ਦੂਜੇ ਦੀ ਪਹਿਚਾਣ ਰਾਕੇਸ਼ ਕੁਮਾਰ ਪੁੱਤਰ ਗੁਲਸ਼ਨ ਲਾਲ, ਵਾਸੀ ਵਾਰਡ ਨੰਬਰ 12,ਸ਼ਿਵ ਮੰਦਰ ਰੋਡ, ਅਮਲੋਹ ਵਜੋਂ ਹੋਈ ਪੁਲਿਸ ਨੇ ਦੋਨਾਂ ਖਿਲਾਫ ਧਾਰਾ 22/61/85 ਐਨ.ਡੀ.ਪੀ.ਐਸ ਐਕਟ ਅਧੀਨ ਮੁੱਕਦਮਾਂ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਪੁਲਿਸ ਵਲੋਂ ਕਥਿਤ ਦੋਸ਼ੀਆਂ ਦਾ ਮੋਟਰਸਾਇਕਲ ਵੀ ਕਬਜ਼ੇ ਵਿਚ ਲੈ ਲਿਆ ਹੈ। ਇਸ ਤਰ੍ਹਾਂ ਦੂਜੇ ਮੁੱਕਦਮੇ ਵਿਚ ਸਹਾਇਕ ਥਾਂਣੇਦਾਰ ਧਰਮਪਾਲ ਸਮੇਤ ਪੁਲਿਸ ਪਾਰਟੀ ਫੋਕਲ ਪੁੰਆਇਟ ਪੁਲ ਸੂਆ ਅਜਨਾਲੀ ਨਜ਼ਦੀਕ ਭੈੜੇ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ ਕਰ ਰਹੇ ਸਨ ਤਾਂ ਇੱਕ ਮੋਨਾ ਵਿਅਕਤੀ ਆਪਣੇ ਹੱਥ ਵਿਚ ਫੜੀ ਕਾਲੇ ਰੰਗ ਦਾ ਵਜ਼ਨਦਾਰ ਲਿਫਾਫਾ ਫੜੀ ਪੁਲ ਦੇ ਦੂਜੇ ਪਾਸੇ ਖੜਾ ਸੀ ਜੋ ਕਿ ਸਾਹਮਣੇ ਆ ਰਹੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿਛੇ ਨੂੰ ਮੁੱੜਨ ਲੱਗਾ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਉਸ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੇ ਤਿੰਨ ਕਿਲੋਗ੍ਰਾਮ ਗਾਜ਼ਾਂ ਅਤੇ ਕੁੱਲ 400 ਰੂਪਏ (ਚਾਰ ਸੋ ਰੁਪਏ ) ਦੀ ਨਗਦ ਕਰੰਸੀ 100-100 ਰੁਪਏ ਦੇ ਚਾਰ ਨੋਟ ਬਰਾਮਦ ਹੋਏ, ਜਿਸ ਤੇ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਪੁੱਛਗਿੱਛ ਦੋਰਾਨ ਪੁਲਿਸ ਨੂੰ ਉਸ ਦੀ ਪਹਿਚਾਣ ਨਗਿੰਦਰ ਸਾਹਨੀ ਪੁੱਤਰ ਸ਼ਿਵ ਸ਼ੰਕਰ ਸਾਹਨੀ,ਵਾਸੀ ਪਿੰਡ ਦਬੋਲੀਪੁਰ,ਥਾਣਾ ਗਾਏਘਾਟ,ਜ਼ਿਲਾ ਮੁਜਫਰ ਨਗਰ,ਬਿਹਾਰ ਹਾਲ ਆਬਾਦ ਸੁਰਿੰਦਰ ਚੱਕੀ ਵਾਲੇ ਪਿੰਡ ਅੰਬੇਮਾਜਰਾ, ਮੰਡੀ ਗੋਬਿੰਦਗੜ੍ਹ ਵਜੋਂ ਹੋਈ ਪੁਲਿਸ ਨੇ ਉਸ ਦੇ ਖਿਲਾਫ ਧਾਰਾ 20/61/85 ਐਨ.ਡੀ.ਪੀ.ਐਸ. ਐਕਟ ਅਧੀਨ ਮੁੱਕਦਮਾਂ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

Send this to a friend