May 26, 2026 6:39 am

ਸ਼੍ਰੀ ਚਮਕੌਰ ਸਾਹਿਬ ਜ਼ੋਨਲ ਟੂਰਨਾਮੈਂਟ ’ਚ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ’ਚ ਮਾਰੀਆਂ ਮੱਲਾਂ

ਰੂਪਨਗਰ, 29 ਅਗਸਤ (ਗੁਰਸ਼ਰਨ ਸਿੰਘ ਗੁਲਸ਼ਨ)-ਸ਼੍ਰੀ ਚਮਕੌਰ ਸਾਹਿਬ ਜੋਨਲ ਟੂਰਨਾਮੈਂਟ ਦੇ ਲੜਕਿਆਂ ਦੇ ਅੰਡਰ 14, ਅੰਡਰ 17 ਅਤੇ ਅੰਡਰ 19 ਸਾਲ ਵਰਗ ਦੇ ਕਬੱਡੀ, ਵਾਲੀਵਾਲ, ਖੋ-ਖੋ ਅਤੇ ਫੁੱਟਬਾਲ ਦੇ ਮੁਕਾਬਲੇ ਅੱਜ ਸਥਾਨਕ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁਰੂ ਹੋਏ। ਜਿਸ ਦਾ ਉਦਘਾਟਨ ਸਕੂਲ ਪ੍ਰਬੰਧਕ ਪਿੰ੍ਰਸੀਪਲ ਭਾਰਤ ਭੂਸ਼ਨ ਭੋਲਾ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ ਅਤੇ ਉਹਨਾਂ ਨੇ ਬੱਚਿਆਂ ਨੂੰ ਅਨੁਸ਼ਾਸ਼ਨ ਵਿੱਚ ਰਹਿੰਦੇ ਹੋਏ ਸਾਫ਼-ਸੁਥਰੀ ਖੇਡ-ਖੇਡਣ ਲਈ ਪ੍ਰੇਰਿਤ ਕੀਤਾ। ਅੱਜ ਦੇ ਲੜਕਿਆਂ ਦੇ ਖੋ-ਖੋ ਮੁਕਾਬਲਿਆਂ ਵਿੱਚ ਅੰਡਰ 14 ਸਾਲ ਵਿੱਚ ਗਾਰਡਨ ਵੈਲੀ ਸਕੂਲ, ਬੇਲਾ ਪਹਿਲੇ ਸਥਾਨ ਉਤੇ ਤੇ ਸਰਕਾਰੀ ਮਿਡਲ ਸਕੂਲ ਮਾਣੇ ਮਾਜਰਾ ਦੂਸਰੇ ਸਥਾਨ ਤੇ ਰਿਹਾ। ਅੰਡਰ 17 ਸਾਲ ਵਿਚ ਗਾਰਡਨ ਵੈਲੀ ਸਕੂਲ ਬੇਲਾ ਪਹਿਲੇ ਸਥਾਨ ਉਤੇ ਅਤੇ ਖਾਲਸਾ ਸਕੂਲ, ਸ਼੍ਰੀ ਚਮਕੌਰ ਸਾਹਿਬ ਦੂਸਰੇ ਸਥਾਨ ਤੇ ਰਿਹਾ। ਅੰਡਰ 19 ਸਾਲ ਵਿਚ ਖਾਲਸਾ ਸਕੂਲ, ਸ਼੍ਰੀ ਚਮਕੌਰ ਸਾਹਿਬ ਪਹਿਲੇ ਸਥਾਨ ਤੇ ਅਤੇ ਸਰਕਾਰੀ ਸੀਨੀ. ਸੰਕੈਡਰੀ ਸਕੂਲ ਡੱਲਾ ਦੂਸਰੇ ਸਥਾਨ ਤੇ ਰਿਹਾ। ਕਬੱਡੀ ਦੇ ਮੁਕਾਬਲਿਆਂ ਵਿੱਚ ਅੰਡਰ 14 ਸਾਲ ਵਿੱਚ ਸਰਕਾਰੀ ਸੀਨੀ. ਸੈਕੰਡਰੀ ਸਕੂਲ ਜੰਡ ਸਾਹਿਬ ਪਹਿਲੇ ਸਥਾਨ ਉਤੇ ਅਤੇ ਸਰਕਾਰੀ ਹਾਈ ਸਕੂਲ ਬਰਸਾਲਪੁਰ ਦੂਸਰੇ ਸਥਾਨ ਤੇ ਰਿਹਾ। ਵਾਲੀਵਾਲ ਦੇ ਸੈਮੀਫਾਇਨਲ ਮੁਕਾਬਲਿਆਂ ਵਿੱਚ ਅੰਡਰ 19 ਸਾਲ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰਡਰੀ ਸਕੂਲ ਸ਼੍ਰੀ ਚਮਕੌਰ ਸਾਹਿਬ ਨੇ ਪੰਜਾਬ ਇੰਟਰਨੈਸ਼ਨਲ ਸਕੂਲ ਨੂੰ ਹਰਾ ਕਿ ਫਾਇਨਲ ਵਿੱਚ ਥਾਂ ਪੱਕੀ ਕੀਤੀ ਅਤੇ ਅੰਡਰ 17 ਸਾਲ ਵਿੱਚ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰਡਰੀ ਸਕੂਲ ਸ਼੍ਰੀ ਚਮਕੌਰ ਸਾਹਿਬ ਨੇ ਬੀਬੀ ਸ਼ਰਨ ਕੌਰ ਕਾਲਜ ਨੂੰ ਹਰਾ ਕੇ ਕਿ ਫਾਇਨਲ ਵਿੱਚ ਥਾਂ ਪੱਕੀ ਕੀਤੀ ਅਤੇ ਅੰਡਰ 14 ਸਾਲ ਵਿੱਚ ਪੰਜਾਬ ਇੰਟਰਨੈਸ਼ਨਲ ਸਕੂਲ, ਪਿੱਪਲ ਮਾਜਰਾ ਨੇ ਸਰਕਾਰੀ ਹਾਈ ਸਕੂਲ ਕੋਟਲਾ ਸੁਰਮੁੱਖ ਸਿੰਘ ਨੂੰ ਹਰਾ ਕੇ ਫਾਇਨਲ ਵਿੱਚ ਥਾਂ ਪੱਕੀ ਕੀਤੀ। ਇਸ ਮੌਕੇ ’ਤੇ ਡਾਇਰੈਕਟਰ ਰਾਣਾ ਓਮਬੀਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਖੇਡਾਂ ਦੇ ਫਾਇਨਲ ਮੁਕਾਬਲੇ 31-8-2017 ਨੂੰ ਖੇਡੇ ਜਾਣਗੇ। ਇਸ ਮੌਕੇ ਜਸਵੰਤ ਸਿੰਘ (ਜੋਨਲ ਪ੍ਰਧਾਨ), ਹਰਮਨਦੀਪ ਸਿੰਘ (ਜੋਨਲ ਸਕਤਰ), ਦਿਲਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਧਰਮਿੰਦਰ ਕੌਰ, ਜਸਪਾਲ ਸਿੰਘ, ਭਿੰਦਰ ਸਿੰਘ, ਅਜੀਤ ਸਿੰਘ, ਗੁਰਜੀਤ ਸਿੰਘ, ਜਸਵੰਤ ਸਿੰਘ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਰਵਿੰਦਰਪਾਲ ਸਿੰਘ, ਰਣਦੀਪ ਕੌਰ, ਜਸਵਿੰਦਰ ਸਿੰਘ, ਅਮਨਜੀਤ ਸਿੰਘ, ਪਰਮਜੀਤ ਕੌਰ, ਗੁਰਿੰਦਰ ਸਿੰਘ, ਸਿਰਬਜੀਤ ਸਿੰਘ, ਰਣਬੀਰ ਸਿੰਘ, ਅਮਰਿੰਦਰ ਸਿੰਘ, ਜਤਿੰਦਰ ਸਿੰਘ, ਸਰਬਜੀਤ ਕੌਰ, ਭੁਪਿੰਦਰ ਕੌਰ, ਨੇਤਰ ਸਿੰਘ, ਹਰਨੇਕ ਸਿੰਘ ਤੇ ਗੁਰਵਿੰਦਰ ਸਿੰਘ ਸ਼ਾਮਿਲ ਸਨ।

Send this to a friend