ਜਲੰਧਰ, 29 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਦੁਆਬਾ ਕਾਲਜ ਦੇ ਜਿਓਗ੍ਰਫੀ ਅਤੇ ਐਨਵਾਇਰਮੈਂਟ ਸਾਇੰਸ ਵਿਭਾਗ ਵੱਲੋਂ ਬਰੇਕ ਮਾਨਸੂਨ ਫਿਨਾਮਿਨਾ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਦਲਜੀਤ ਸਿੰਘ-ਵਿਭਾਗਮੁਖੀ ਜਿਓਗ੍ਰਫੀ ਵਿਭਾਗ ਬਤੌਰ ਮੁੱਖ ਵਕਤਾ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ, ਪ੍ਰੋ. ਪੁਨੀਤ ਕਾਲੜਾ, ਪ੍ਰਾਧਿਆਪਕਾਂ ਅਤੇ 8′ ਵਿਦਿਆਰਥੀਆਂ ਨੇ ਕੀਤਾ। ਪ੍ਰੋ. ਦਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਮਾਨਸੂਨ ਦੀ ਪ੍ਰਣਾਲੀ ਸਮਝਾਂਦੇ ਹੋਏ ਕਿਹਾ ਕਿ ਆਮਤੌਰ ਤੇ ਟੈਂਪਰੇਚਰ ਅਤੇ ਪ੍ਰੈਸ਼ਰ ਪ੍ਰਣਾਲੀ ਦੇ ਵਿੱਚ ਬਦਲਾਵ ਆਉਣ ਤੇ ਅਡਵਾਂਸਿੰਗ ਮਾਨਸੂਨ ਦੇ ਅੰਰਤਗਤ ਲੋ ਪ੍ਰੈਸ਼ਰ ਬੈਲਟ ਬਣਦੀ ਹੈ ਜਿਸਦੀ ਵਜ੍ਹਾ ਨਾਲ ਹਵਾਵਾਂ ਵਿੱਚ ਸਮੁੰਦਰ ਤੋਂ ਧਰਤੀ ਵੱਲ ਚਲਣ ਕਾਰਣ ਮਾਨਸੂਨ ਉਤਰ ਭਾਰਤ ਵੱਲ ਵਧਦੀ ਹੈ।
15 ਸਤੰਬਰ ਤੋਂ ਬਾਅਦ ਇਸੇ ਟੈਂਪਰੇਚਰ ਅਤੇ ਪ੍ਰੈਸ਼ਰ ਪ੍ਰਣਾਲੀ ਵਿੱਚ ਫਿਰ ਬਦਲਾਵ ਆਉਂਦਾ ਹੈ। ਜੈਟ ਸਟ੍ਰੀਮਸ, ਐਲਨੀਲੋ ਇਫੈਕਟ ਅਤੇ ਤਿੱਬਤ ਦੇ ਪਠਾਰ ਅਤੇ ਮੈਡਾਗਾਸਕਰ ਖੇਤਰ ਦੇ ਪ੍ਰੈਸ਼ਰ ਦੇ ਕਾਰਣ ਮਾਨਸੂਨ ਤੇ ਪ੍ਰਭਾਵ ਪੈਂਦਾ ਹੈ ਅਤੇ ਡੀਪ ਡਿਪ੍ਰੈਸ਼ਨਸ ਦੀ ਸਥਿਤੀ ਦੇ ਪ੍ਰਭਾਵ ਨਾਲ ਡ੍ਰਾਈ ਸਪੈਲਸ ਆਉਂਦੇ ਹਨ ਜਿਸਨੂੰ ਬਰੇਕ ਮਾਨਸੂਨ ਕਿਹਾ ਜਾਂਦਾ ਹੈ ਜਿਸ ਨਾਲ ਕੁਝ ਇਲਾਕਿਆਂ ਵਿੱਚ ਵਰਖਾ ਨਹੀਂ ਪੈਂਦੀ ਅਤੇ ਦੂਜੇ ਕਈ ਖੇਤਰਾਂ ਵਿੱਚ ਬਾੜ ਆ ਜਾਂਦੀ ਹੈ।