ਫਰੀਦਕੋਟ, 29 ਅਗਸਤ (ਗੁਰਜੀਤ ਰੋਮਾਣਾ)-ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਗਿਆਰਵੀਂ ਅਤੇ ਬਾਰਵੀਂ ਦੀਆਂ ਹੁਸ਼ਿਆਰ ਤੇ ਆਰਥਿਕ ਤੌਰ ‘ਤੇ ਕਮਜ਼ੋਰ 12 ਵਿਦਿਆਰਥਣਾਂ ਨੂੰ ਭੂਗੋਲ ਵਿਸ਼ੇ ਦੀਆਂ ਨਵੀਆਂ ਕਿਤਾਬਾਂ ਭੂਗੋਲ ਲੈਕਚਰਾਰ ਸੁਖਜਿੰਦਰ ਸਿੰਘ ਚੀਫ਼ ਮਨਿਸਟਰ ਐਵਾਰਡੀ ਵਲੋਂ ਮੁਫ਼ਤ ਭੇਂਟ ਕੀਤੀਆਂ ਗਈਆਂ, ਜਿੰਨ੍ਹਾਂ ਨੂੰ ਤਕਸੀਮ ਕਰਨ ਦੀ ਰਸਮ ਜ਼ਿਲ੍ਹਾ ਸਿਆਿ ਅਫ਼ਸਰ (ਸੈ.ਸਿ.) ਫ਼ਰੀਦਕੋਟ ਸ੍ਰੀਮਤੀ ਬਲਜੀਤ ਕੌਰ ਵਲੋਂ ਕੀਤੀ ਗਈ। ਜ਼ਿਲ੍ਹਾ ਸਿਖਿਆ ਅਫ਼ਸਰ ਸ੍ਰੀਮਤੀ ਬਲਜੀਤ ਕੌਰ ਨੇ ਲੈਕਚਰਾਰ ਸੁਖਜਿੰਦਰ ਸਿੰਘ ਦੀ ਜਿਥੇ ਇਸ ਕਾਰਜ਼ ਦੀ ਸ਼ਲਾਘਾ ਕੀਤੀ ਗਈ, ਉਥੇ ਉਨ੍ਹਾਂ ਨੇ ਕਿਤਾਬਾਂ ਪ੍ਰਾਪਤ ਕਰਤਾ ਵਿਦਿਆਰਥਣਾਂ ਨੂੰ ਵੀ ਪੜ੍ਹਾਈ ਵਿਚ ਮਿਹਨਤ ਕਰਕੇ ਚੰਗੇ ਨੰਬਰ ਲੈਣ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਾਕੀ ਅਧਿਆਪਕਾਂ ਨੂੰ ਵੀ ਇਹੋ ਜਿਹੀਆਂ ਬਚੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਜੋ ਵਿਦਿਆਰਥਣਾ ਆਪਣਾ ਭਵਿਖ ਵਧੀਆ ਬਣਾ ਸਕਣ। ਇਸ ਮੌਕੇ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਰਾਜਿੰਦਰ ਅਰੋੜਾ, ਜ਼ਿਲ੍ਹਾ ਗਾਈਡੈਂਸ ਕੌਂਸਲਰ ਫ਼ਰੀਦਕੋਟ ਜਸਬੀਰ ਜਸੀ, ਲੈਕਚਰਾਰ ਹਰਬੰਸ ਕੌਰ ਅਤੇ ਲੈਕਚਰਾਰ ਸ੍ਰੀਮਤੀ ਮਨਿੰਦਰ ਕੌਰ ਆਦਿ ਵੀ ਹਾਜ਼ਰ ਸਨ।