May 26, 2026 6:39 am

ਕਮਲਾ ਨਹਿਰੂ ਕਾਲਜ ’ਚ ਰਾਮ ਰਹੀਮ ਕੇਸ ਬਾਰੇ ਸਰਵੇ

ਫਗਵਾੜਾ, 29 ਅਗਸਤ (ਪਰਵਿੰਦਰਜੀਤ ਸਿੰਘ)-ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਚਰਚਿਤ ਰਾਮ ਰਹੀਮ ਦੇ ਰੇਪ ਕੇਸ ਵਿੱਚ ਸਪੈਸ਼ਲ ਸੀ.ਬੀ.ਆਈ ਅਦਾਲਤ ਵੱਲੋਂ ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਇਸ ਮੁੱਦੇ ਦੇ ਮੱਦੇਨਜ਼ਰ ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਵਿੱਚ ਇੱਕ ਸਰਵੈ ਕਰਵਾਇਆ ਗਿਆ।ਕਾਲਜ ਦੇ ਪ੍ਰਿੰਸੀਪਲ ਡਾ.ਕਿਰਨ ਵਾਲੀਆ ਨੇ ਕਿਹਾ ਕਿ 20 ਸਾਲ ਦੀ ਸਜ਼ਾ ਘੱਟ ਹੈ ਉਸ ਨੂੰ ਉਮਰ ਕੈਦ ਦੀ ਹੋਣੀ ਚਾਹੀਦੀ ਹੈ।ਲੋਕਾਂ ਨੂੰ ਅੰਧ ਵਿਸ਼ਵਾਸ ਵਿੱਚ ਪੈ ਕੇ ਇਹੋ ਜਿਹੇ ਡੇਰਿਆਂ ‘ਤੇ ਨਹੀਂ ਜਾਣਾ ਚਾਹੀਦਾ। ਉਹਨਾਂ ਨੇ ਹਾਈ ਕੋਰਟ ਦੇ ਇਸ ਫੈਸਲੇ ਅਤੇ ਸਾਧਵੀਆਂ ਨੂੰ ਸੈਲੂਟ ਕੀਤਾ।ਇਸ ਮੁੱਦੇ ‘ਤੇ ਅਧਿਆਪਕ ਅਤੇ ਵਿਦਿਆਰਥਣਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਸਰਵੈ ਵਿੱਚ ਅੰਗ੍ਰੇਜ਼ੀ ਵਿਭਾਗ ਦੇ ਮੈਡਮ ਗੁਰਜੀਤ ਨੇ ਕਿਹਾ ਕਿ ਡੇਰਿਆਂ ਦਾ ਗਠਨ ਨਹੀਂ ਹੋਣਾ ਚਾਹੀਦਾ।ਇਹਨਾਂ ਤੋਂ ਟੈਕਸ ਵਸੂਲਣਾ ਚਾਹੀਦਾ ਹੈ।ਇਸ ਦੇ ਨਾਲ ਹਿੰਦੀ ਵਿਭਾਗ ਦੀ ਮੈਡਮ ਜੋਤੀ ਨੇ ਕਿਹਾ ਕਿ ਹਾਈਕੋਰਟ ਦਾ ਫੈਸਲਾ ਬਿਲਕੁਲ ਸਹੀ ਹੈ।ਇਸ ਨਾਲ ਵਿਦਿਆਰਥਣਾਂ ਵਿੱਚੋਂ ਐਮ.ਕਾੱਮ ਦੀ ਵਿਦਿਆਰਥਣ ਮਾਧਵੀ ਨੇ ਕਿਹਾ ਕਿ ਸੀ.ਬੀ.ਆਈ ਨੇ ਸਜ਼ਾ ਦੇ ਕੇ ਸਾਧਵੀਆਂ ਨਾਲ ਨਿਆਂ ਕੀਤਾ ਹੈ।
ਬੀ.ਐਸ.ਈ ਦੀ ਵਿਦਿਆਰਥਣ ਜਸਪ੍ਰੀਤ ਨੇ ਕਿਹਾ ਕਿ ਇਵੇਂ ਦੇ ਡੇਰਿਆਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ।

Send this to a friend