May 26, 2026 6:38 am

ਐਮ.ਜੀ.ਐਨ. ਆਦਰਸ਼ ਨਗਰ ਜਲੰਧਰ ਵਿਖੇ ਇੰਟਰੈਕਟ ਕਲੱਬ ਵੱਲੋਂ ਸਹੁੰ ਚੁੱਕ ਸਮਾਗਮ

ਜਲੰਧਰ, 29 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਐਮ.ਜੀ.ਐਨ ਪਬਲਿਕ ਸਕੂਲ ਆਦਰਸ਼ ਨਗਰ ਵਿੱਚ ਇੰਟਰੈਕਟ ਕਲੱਬ ਵੱਲੋਂ ਸਾਲ 2017-18 ਲਈ ਸਹੁੰ ਚੁੱਕ ਸਮਾਗਮ ਦਾ ਪ੍ਰਬੰਧ ਰੋਟਰੀ ਕਲੱਬ ਜਲੰਧਰ ਸਾਊਥ 3070 ਦੀ ਅਗਵਾਈ ਹੇਠ ਕਰਵਾਇਆ ਗਿਆ।
ਰੋਟਰੀ ਕਲੱਬ ਦੀ ਪ੍ਰਧਾਨ ਸ਼੍ਰੀਮਤੀ ਸਿਮਰਨ ਸਚਦੇਵਾ ਨੇ ਨਵੀਂ ਸਥਾਪਿਤ ਕੀਤੀ ਗਈ ਟੀਮ ਨੂੰ ਡਿਊਟੀ ਸਬੰਧੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਭਾ ’ਚ ਉਪਸਥਿਤ ਐਮ.ਜੀ.ਐਨ. ਐਜੁਕੇਸ਼ਨ ਟਰੱਸਟ ਦੀ ਡਾਇਰੈਕਟਰ ਮਿਸ ਸਤਵੰਤ ਗਾਖਲ ਜੀ ਨੇ ਇਸ ਨਵੀਂ ਬਣੀ ਟੀਮ ਨੂੰ ਵਧਾਈ ਦਿੰਦਿਆਂ ਹੋਇਆਂ ਭਵਿੱਖ ਵਾਸਤੇ ਆਪਣੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਟੀਮ ਦੀ ਸਚਿਵ ਸ਼੍ਰੀਮਤੀ ਰੇਨੂ ਪ੍ਰੋਜੈਕਟ ਡਾਇਰੈਕਟਰ ਡਾ. ਕੁੰਜ ਲਾਲਵਾਨੀ, ਪ੍ਰਿੰਸੀਪਲ ਗੁਨਮੀਤ ਕੌਰ, ਵਾਇਸ ਪ੍ਰਿੰਸੀਪਲ ਸ. ਕੇ.ਐਸ.ਰੰਧਾਵਾ, ਇੰਚਾਰਜ ਪ੍ਰਾਇਮਰੀ ਵਿੰਗ ਸ਼੍ਰੀਮਤੀ ਸੁਸ਼ਮਾ ਪਰਹਾਰ, ਮੁਖੀ ਰੋਨਬੋ ਵਿੰਗ ਮਿਸ ਦੀਪਤੀ ਕੌਸ਼ਲ ਅਤੇ ਹੋਰ ਸਾਥੀ ਉਪਸਥਿਤ ਸਨ।

Send this to a friend