ਮੁੰਬਈ, 30 ਅਕਤੂਬਰ (ਵਿਸ਼ਵ ਵਾਰਤਾ) : 14 ਦਿਨ ਦੀ ਛੁੱਟੀ ਖ਼ਤਮ ਹੋਣ ਤੋਂ ਬਾਅਦ ਅਭਿਨੇਤਾ ਸੰਜੇ ਦੱਤ ਅੱਜ ਮੁੜ ਤੋਂ ਜੇਲ੍ਹ ਚਲੇ ਗਏ। ਛੁੱਟੀ ਖ਼ਤਮ ਹੋਣ ਤੋਂ ਬਾਅਦ ਅੱਜ ਸਵੇਰੇ ਆਪਣੇ ਘਰ ਤੋਂ ਬਾਕੀ ਸਜ਼ਾ ਕੱਟਣ ਲਈ ਪੁਣੇ ਜੇਲ੍ਹ ਲਈ ਰਵਾਨਾ ਹੋ ਗਗਏ। ਉਨ੍ਹਾਂ ਨੂੰ 1993 ਦੇ ਮੁੰਬਈ ਬੰਬ ਧਮਾਕਿਆਂ ਨਾਲ ਜੁੜੇ ਹਥਿਆਰ ਐਕਟ ਦੇ ਮਾਮਲੇ ਵਿਚ ਸਜ਼ਾ ਸੁਣਾਈ ਗਈ ਹੈ। ਇਸ ਦੌਰਾਨ ਸੰਜੇ ਦੱਤ ਦਿਵਾਲੀ ਹੁਣ ਜੇਲ੍ਹ ਵਿਚ ਹੀ ਮਨਾਉਣਗੇ। ਉਹ ਅੱਜ ਸਵੇਰੇ ਲਗਪਗ 6:30 ਵਜੇ ਆਪਣੀ ਪਤਨੀ ਮਾਨਤਾ ਨਾਲ ਬਾਂਦਰਾ ਸਥਿਤ ਆਪਣੇ ਘਰ ਤੋਂ ਪੁਣੇ ਲਈ ਰਵਾਨਾ ਹੋ ਗਏ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਮੇਰੇ ਲਈ ਕਾਮਨਾ ਕਰਨ ਕਿ ਮੈਂ ਛੇਤੀ ਤੋਂ ਛੇਤੀ ਜੇਲ੍ਹ ਤੋਂ ਬਾਹਰ ਆ ਜਾਵਾਂ।