June 21, 2026 6:19 am

ਆਂਧਰਾ ਪ੍ਰਦੇਸ਼ ‘ਚ ਬੱਸ ਨੂੰ ਅੱਗ ਲੱਗਣ ਕਾਰਨ 45 ਯਾਤਰੀਆਂ ਦੀ ਮੌਤ

ਮਹਿਬੂਬਨਗਰ (ਆਂਧਰਾ ਪ੍ਰਦੇਸ਼), 30 ਅਕਤੂਬਰ (ਪੀ.ਟੀ., ਵਿਸ਼ਵ ਵਾਰਤਾ)-ਆਂਧਰਾ ਪ੍ਰਦੇਸ਼ ਦੇ ਮਹਿਬੂਬਨਗਰ ਜ਼ਿਲ੍ਹੇ ਵਿਚ ਅੱਜ ਤੜਕੇ ਇਕ ਟੂਰਿਸਟ ਬੱਸ ਨੂੰ ਅੱਗ ਲੱਗਣ ਕਾਰਨ ਇਸ ਵਿਚ ਸਵਾਰ 45 ਯਾਤਰੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਅੱਜ ਤੜਕੇ ਮਹਿਬੂਬ ਨਗਰ ਜ਼ਿਲ੍ਹੇ ਪਲੇਮ ਪਿੰਡ ਨੇੜੇ ਇੱਕ ਪ੍ਰਾਈਵੇਟ ਬਸ ਦੇ ਪੁਲੀ ਨਾਲ ਟਕਰਾਉਣ ਮਗਰੋਂ ਡਿੱਗਣ ਨਾਲ ਉਸ ਵਿੱਚ ਅੱਗ ਲੱਗ ਗਈ ਸੀ ਤੇ ਇਸ ਹਾਦਸੇ ਵਿੱਚ ਤਕਰੀਬਨ 42 ਲੋਕ ਮਾਰੇ ਗਏ ਹਨ।
bus
ਬੱਸ ਦੀ ਤੇਲ ਵਾਲੀ ਟੈਂਕੀ ਨੂੰ ਅੱਗ ਲੱਗਣ ਕਾਰਨ ਬੱਸ ਵੀ ਛੇਤੀ ਹੀ ਅੱਗ ਦੀ ਲਪੇਟ ਵਿਚ ਆ ਗਈ। ਮੰਨਿਆ ਜਾ ਰਿਹਾ ਹੈ ਕਿ ਇਸ ਬੱਸ ਵਿਚ ਸਵਾਰ ਯਾਤਰੀ ਸੁੱਤੇ ਪਏ ਸਨ ਅਤੇ ਉਨ੍ਹਾਂ ਨੂੰ ਜਿੰਨੀ ਦੇਰ ਤੱਕ ਹਾਦਸੇ ਦੀ ਸਮਝ ਆਉਂਦੀ, ਬੱਸ ਨੂੰ ਕਾਫੀ ਅੱਗ ਲੱਗ ਚੁੱਕੀ ਸੀ। ਇਸ ਦੌਰਾਨ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਹਿੰਮਤ ਕਰਕੇ ਯਾਤਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਿਰਫ਼ ਛੇ ਲੋਕਾਂ ਨੂੰ ਹੀ ਅਧਜਲੀ ਹਾਲਤ ਵਿਚ ਬਾਹਰ ਕੱਢ ਸਕੇ। ਇਸ ਬੱਸ ਵਿਚ ਲਗਪਗ 50 ਲੋਕ ਸਵਾਰ ਸਨ। ਮਰਨ ਵਾਲੇ ਜ਼ਿਆਦਾਤਰ ਆਂਧਰਾ ਪ੍ਰਦੇਸ਼ ਨਾਲ ਸਬੰਧਤ ਸਨ।  ਇਸ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਬੱਸ ਦੁਰਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਵੱਲੋਂ ਇਸ ਵਿੱਚ ਜਖ਼ਮੀ ਹੋਏ ਲੋਕਾਂ ਦੀ ਜਲਦ ਤੋਂ ਜਲਦ ਠੀਕ ਹੋਣ ਦੀਆਂ ਕਾਮਨਾਵਾਂ ਦਿੱਤੀਆਂ।

Send this to a friend