June 21, 2026 8:18 pm

ਕਿਊਬਾ ਵਿੱਚ ਤਿੰਨ-ਦਿਨਾ ਭਾਰਤੀ ਉਤਸਵ ਸ਼ੁਰੂ

ਨਵੀਂ ਦਿੱਲੀ, 30 ਅਕਤੂਬਰ (ਪੀ.ਟੀ.ਬਿਊਰੋ)-ਕਿਊਬਾ ਦੇ ਹਵਾਨਾ ਵਿੱਚ ਥੀਏਟਰ ਮੇਲਾ ਦੌਰਾਨ ਸੰਗੀਤ ਨਾਟਕਅਕਾਦਮੀ ਦੇ ਨ੍ਰਿਤ ਰੂਪ ਉਤਸਵ ਦਾ ਉਦਘਾਟਨ ਭਾਰਤ ਦੇ ਉਪਰਾਸ਼ਟਰਪਤੀ ਸ਼੍ਰੀ ਹਾਮਿਦ ਅੰਸਾਰੀ ਨੇ ਮੰਗਲਵਾਰ ਨੂੰ ਭਾਰਤੀ ਸਭਿਆਚਾਰਕ ਮਹਾਉਤਸਵ ਦੀ ਸ਼ੁਰੂਆਤ ਕੀਤੀ। ਇਹ ਸੰਯੋਗ ਹੀ ਹੈ ਕਿ ਇਸ ਮਹਾਨਾਰਤੀ ਸਭਿਆਚਾਰਕ ਮਹਾਉਤਸਵ ਦਾ ਆਯੋਜਨ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐਮ.ਹਾਮਿਦ ਅੰਸਾਰੀ ਦੀ ਕਿਊਬਾ ਯਾਤਰਾ ਦੇ ਸਮੇਂ ਵਿੱਚ ਕੀਤਾ ਜਾ ਰਿਹਾ ਹੈ । ਉਦਘਾਟਨ ਸਮਾਰੋਹ ਵਿੱਚ ਕਿਊਬਾ ਦੇ ਮੰਨੇ ਪ੍ਰਮੰਨੇ ਵਿਅਕਤੀ ਹਾਜਿਰ ਸਨ।  ਇਸ ਮਹਾਉਤਸਵ ਵਿੱਚ ਭਾਰਤ ਦੀ ਲੰਬੀ ਸਮਰਿਧੀ ਅਤੇ ਵਿਵਿਧਾਤਾਪੂਰਨ ਸਭਿਆਚਾਰਕ ਵਿਰਾਸਤ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਮਹਾਉਤਸਵ ਕਿਸੇ ਵੀ ਲੈਟਿਨ ਅਮਰੀਕਾ ਅਤੇ ਕੈਰੀਬਿਆਈ ਦੇਸ਼ ਵਿੱਚ ਆਯੋਜਿਤ ਹੋਣਵਾਲਾ ਸਭ ਤੋਂ ਵੱਡਾ ਭਾਰਤੀ ਸਭਿਆਚਾਰਕ ਮੇਲਾ ਹੈ। ਇਹ ਮਹਾਉਤਸਵ 29 ਅਕਤੂਬਰ ਤੋਂ 31 ਅਕਤੂਬਰ ਤੱਕ ਚੱਲੇਗਾ।

Send this to a friend