ਖੰਨਾ, 29 ਅਗਸਤ (ਕੇ ਐਲ ਸਹਿਗਲ)- ਅੱਤਵਾਦ ਨੂੰ ਸ਼ਰਨ ਦੇਣ ਦੇ ਮਾਮਲੇ ਨੂੰ ਲੈ ਕੇ ਪਾਕਿਸਤਾਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਡ੍ਰੋਨਾਲਡ ਟਰੰਪ ਵੱਲੋਂ ਚੇਤਾਵਨੀ ਦੇਣਾ ਅਮਰੀਕਾ ਦਾ ਪੂਰੇ ਸੰਸਾਰ ’ਚ ਅੱਤਵਾਦ ਦੇ ਖਾਤਮੇ ਵੱਲ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੰਨਾ ਹਲਕੇ ਦੇ ਵਿਧਾਇਕ ਗੁਰਕੀਰਤ ਸਿੰਘ ਵੱਲੋਂ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਸ਼ਰਨ ਦੇਣ ਨਾਲ ਹੀ ਪੂਰੇ ਸੰਸਾਰ ਵਿਚ ਅੱਤਵਾਦ ਪਸਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਸਿੱਧੇ ਤੌਰ ਤੇ ਅੱਤਵਾਦ ਸੰਗਠਨਾਂ ਅਤੇ ਤਾਲੀਬਾਨੀਆਂ ਗਰੁੱਪਾਂ ਨੂੰ ਹਿਮਾਇਤ ਦੇਣ ਕਰਕੇ ਪਾਕਿਸਤਾਨ ਨੂੰ ਧਮਕੀ ਦਿੱਤੇ ਜਾਣ ਨਾਲ ਸੰਸਾਰ ਵਿਚ ਅੱਤਵਾਦੀ ਗਤੀਵੀਧੀਆਂ ਤੇ ਨਕੇਲ ਕਸੀ ਜਾਵੇਗੀ। ਵਿਧਾਇਕ ਗੁਰਕੀਰਤ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਨੂੰ ਸ਼ਰਨ ਦੇ ਕੇ ਪੂਰੀ ਦੁਨੀਆਂ ਵਿਚ ਦਹਿਸ਼ਤ ਫਲਾਉਣਾ ਚਾਹੰਦਾ ਹੈ। ਪਰ ਇਸ ਦੇ ਮਨਸੂਬੇ ਹੁਣ ਅਮਰੀਕਾ ਵਰਗੇ ਦੇਸ਼ ਵੀ ਜਾਣ ਚੁੱਕੇ ਹਨ। ਵਿਧਾਇਕ ਗੁਰਕੀਰਤ ਨੇ ਡ੍ਰੋਨਾਲਡ ਟਰੰਪ ਵੱਲੋਂ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਹਿਮਾਇਤ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਵਰਗੀ ਧਮਕੀ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਸੰਸਾਰ ਵਿਚੋਂ ਅੱਤਵਾਦ ਦਾ ਖਾਤਮਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਟਰੰਪ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਬਹੁਤ ਹੀ ਦਲੇਰੀ ਨਾਲ ਪਾਕਿਸਤਾਨ ਦੀਆਂ ਅੱਤਵਾਦੀ ਗੱਤੀਵੀਧੀਆ ਵਿਰੁੱਧ ਅਵਾਜ ਬੁ¦ਦ ਕੀਤੀ ਹੈ ਨਹੀਂ ਤਾਂ ਹੁਣ ਤੱਕ ਸਾਰੇ ਅਮਰੀਕੀ ਰਾਸ਼ਟਰਪਤੀ ਪਾਕਿਸਤਾਨ ਦੀ ਹਿਮਾਇਤ ਹੀ ਕਰਦੇ ਆਏ ਹਨ। ਜਿਸ ਕਰਕੇ ਪਾਕਿਸਤਾਨ ਅੱਤਵਾਦ ਨੂੰ ਬੜਾਵਾ ਦਿੰਦਾ ਆਇਆ ਹੈ। ਪਾਕਿ ਨੂੰ ਸਖਤ ਸ਼ਬਦਾ ਵਿਚ ਚੇਤਾਵਨੀ ਦੇਣ ਕਰਕੇ ਉਹ ਰਾਸ਼ਟਰਪਤੀ ਟਰੰਪ ਦੀ ਭਰਭੂਰ ਸ਼ਲਾਘਾ ਕਰਦੇ ਹਨ। ਇਸ ਮੋਕੇ ਪ੍ਰਦੇਸ਼ ਕਾਂਗਰਸ ਦੇ ਮੈਂਬਰ ਰੁਪਿੰਦਰ ਸਿੰਘ ਰਾਜਾ, ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਰਸੂੁਲੜਾ, ਹਰਜਿੰਦਰ ਸਿੰਘ ਇਕੋਲਾਹਾ ਸਮੇਤ ਹੋਰ ਕਾਂਗਰਸੀ ਵਰਕਰ ਮੌਜੂੁਦ ਸਨ।