May 21, 2026 1:49 pm

ਭੁੱਚੋ ਮੰਡੀ ਇਲਾਕੇ ਵਿੱਚ ਰਹੀ ਸ਼ਾਂਤੀ

ਭੁਚੋ ਮੰਡੀ, 29 ਅਗਸਤ (ਚਰਨਜੀਤ ਸਿੰਘ ਨਥਾਣਾ)- ਡੇਰਾ ਸਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਜਾ ਨੂੰ ਦੇਖਦੇ ਹੋਏ ਪੁਲਿਸ ਵਲੋਂ ਸਖਤ ਸੁਰਖਿਆ ਪ੍ਰਬੰਧ ਕੀਤੇ ਹੋਣ ਕਰਕੇ ਭੁਚੋ ਮੰਡੀ ਦੇ ਆਸ ਪਾਸ ਦੇ ਪਿੰਡਾਂ ਵਿਚ ਆਮ ਤੌਰ ਤੇ ਸ਼ਾਂਤੀ ਰਹੀ ।ਡੇਰਾ ਮੁਖੀ ਦੀ ਸਜਾ ਨੂੰ ਦੇਖਦੇ ਹੋਏ ਪੁਲਿਸ ਵਲੋਂ ਕਰਫਿਊ ਦਾ ਐਲਾਨ ਕਰ ਦਿਤਾ ਗਿਆ ਸੀ ।ਜਿਸ ਕਰਕੇ ਮੰਡੀ ਅਤੇ ਆਸ ਪਾਸ ਦੇ ਪਿੰਡਾਂ ਵਿਚ ਜਿਵੇਂ ਤੁੰਗਵਾਲੀ, ਸਾਰੇ ਚਕ, ਕਾਹਨ ਸਿੰਘ ਵਾਲਾ ਵਿਚ ਸ਼ਾਂਤੀ ਰਹੀ ਅਤੇ ਪੁਲਿਸ ਵਲੋਂ ਫਲੈਗ ਮਾਰਚ ਕਰਕੇ ਲੋਕ ਆਪਣੇ ਘਰਾਂ ਵਿਚ ਟੈਲੀਵਿਜ਼ਨ ਅਗੇ ਬੈਠਣ ਲਈ ਮਜਬੂਰ ਰਹੇ। ਕਰਫਿਊ ਕਾਰਨ ਗਲੀਆਂ ਵਿਚ ਇਕਾ ਦੁਕਾ ਵਿਅਕਤੀ ਹੀ ਦੇਖਣ ਨੂੰ ਮਿਲੇ ।ਚੌਕੀ ਇੰਚਾਰਜ ਗੁਰਦਰਸ਼ਨ ਸਿੰਘ ਨੇ ਡੇਰਾ ਪ੍ਰੇਮੀਆਂ ਦੇ ਕਮੇਟੀ ਮੈਂਬਰਾਂ ਬੁਲਾ ਕੇ ਸ਼ਾਂਤੀ ਬਣਾਈ ਰਖਣ ਦੀ ਅਪੀਲ ਕਰਨ ਲਈ ਕਿਹਾ ਕਮੇਟੀ ਮੈਂਬਰਾਂ ਨੇ ਵੀ ਵਧੀਆ ਸਹਿਯੋਗ ਦਿਤਾ ਜਿਸ ਕਰਕੇ ਇਲਾਕੇ ਵਿਚ ਸ਼ਾਂਤੀ ਬਣੀ ਰਹੀ ।ਡੇਰਾ ਕਮੇਟੀ ਮੈਂਬਰ ਸੁਰਜੀਤ ਸਿੰਘ ਇੰਸਾ ਵਲੋਂ ਸਾਰੇ ਡੇਰਾ ਪ੍ਰੇਮੀਆਂ ਨੂੰ ਸ਼ਾਤ ਰਖਣ ਦਾ ਭਰੋਸਾ ਦਿਤਾ ਗਿਆ ।ਜਿਸ ਕਰਕੇ ਇਲਾਕੇ ਵਿਚ ਕੋਈ ਭੰਨ ਤੋੜ ਦੀ ਵਾਰਦਾਤ ਨਹੀਂ ਹੋਈ ।

Send this to a friend