ਫਰੀਦਕੋਟ, 29 ਅਗਸਤ (ਗੁਰਜੀਤ ਰੋਮਾਣਾ)- ਬੀਤੇ ਦਿਨੀ ਟਾਈਮਜ਼ ਆਫ ਇੰਡੀਆ ਵਲੋਂ ਚੰਡੀਗੜ ਵਿਖੇ ਕਰਵਾਏ ਗਏ ਸਮਾਗਮ ਵਿਚ ਸਿਖਿਆ ਦੇ ਖੇਤਰ ‘ਚ ਮਲਾਂ ਮਾਰਨ ਵਾਲੀਆਂ ਸੰਸਥਾਵਾਂ ਨੂੰ ‘ਦ ਟਾਈਮਜ਼ ਐਜੂਪ੍ਰੇਨਿਓਰਜ਼ ਐਵਾਰਡਜ਼’ ਨਾਲ ਸਨਮਾਨਤ ਕੀਤਾ ਗਿਆ।ਇਸ ਸਮਾਗਮ ਵਿਚ ਮੁਖ ਮਹਿਮਾਨ ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿਧੂ ਵਲੋਂ ਤਕਨੀਕੀ ਅਤੇ ਮੈਡੀਕਲ ਖੇਤਰ ਵਿਚ ਉਚ ਮਿਆਰੀ ਸਿਖਿਆ ਪ੍ਰਦਾਨ ਕਰਨ ਲਈ ਡਾ. ਹਰਿੰਦਰ ਸਿੰਘ ਗਿਲ (ਚੇਅਰਮੈਨ ਆਦੇਸ਼ ਗਰੁਪ) ਦੀ ਯੋਗ ਅਗਵਾਈ ਹੇਠ ਚਲ ਰਹੇ ਆਦੇਸ਼ ਗਰੁਪ ਆਫ ਇੰਸਟੀਚਿਊਏਸ਼ਨਜ਼ ਨੂੰ ਐਕਸੀਲੈਂਟ ਇੰਨ ਐਜੂਕੇਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਹ ਐਵਾਰਡ ਇੰਜੀ: ਗੁਰਫਤਿਹ ਸਿੰਘ ਗਿਲ (ਡਾਇਰੈਕਟਰ ਤਕਨੀਕੀ ਆਦੇਸ਼ ਗਰੁਪ) ਅਤੇ ਮੈਡਮ ਸੀਰਤ ਗਿਲ ਵਲੋਂ ਆਦੇਸ਼ ਗਰੁਪ ਦੀ ਤਰਫੋਂ ਪ੍ਰਾਪਤ ਕੀਤਾ ਗਿਆ। ਸਿਖਿਆ ਦਾ ਮੁਖ ਮਕਸਦ ਵਿਅਕਤੀ ਨੂੰ ਆਤਮ ਨਿਰਭਰ ਬਣਾ ਉਣਾ ਹੈ। ਆਦੇਸ਼ ਗਰੁਪ ਦੀ ਇਸ ਪ੍ਰਾਪਤੀ ਤੇ ਮਾਲਵਾ ਪੌਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਸ. ਬਲਕਾਰ ਸਿੰਘ ਬਰਾੜ ਅਤੇ ਕਾਲਜ ਦੇ ਸਮੂਹ ਸਟਾਫ ਵਲੌਂ ਡਾ. ਹਰਿੰਦਰ ਸਿੰਘ ਗਿਲ (ਚੇਅਰਮੈਨ ਆਦੇਸ਼ ਗਰੁਪ) ਅਤੇ ਇੰਜੀ: ਗੁਰਫਤਿਹ ਸਿੰਘ ਗਿਲ (ਡਾਇਰੈਕਟਰ ਤਕਨੀਕੀ ਆਦੇਸ਼ ਗਰੁਪ) ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਗਰੁਪ ਲਈ ਮਾਨ ਵਾਲੀ ਗਲ ਹੈ।ਗਰੁਪ ਤਕਨੀਕੀ ਅਤੇ ਮੈਡੀਕਲ ਖੇਤਰ ਵਿਚ ਉਚ ਕੋਟੀ ਦਾ ਯੋਗਦਾਨ ਪਾ ਕੇ ਸੂਬੇ ਦੀ ਤਰਕੀ ਵਿਚ ਯੋਗਦਾਨ ਪਾ ਰਹੀ ਹੈ।