ਬਠਿੰਡਾ, 28 ਅਗਸਤ (ਇੰਦਰਜੀਤ ਨਥਾਣਾ)-ਬਲਾਤਕਾਰ ਦੇ ਮਾਮਲੇ ’ਚ ਡੇਰਾ ਮੁੱਖੀ ਨੂੰ 10 ਸਾਲ ਦੀ ਸਜ਼ਾ ਸੁਣਾਏ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਦੁਪਿਹਰ 2 ਵਜੇਂ ਕਰਫਿਊ ਦਾ ਐਲਾਨ ਕਰ ਦਿੱਤਾਇਹ ਕਰਫਿਊ ਸਾਢੇ 6 ਵਜੇਂ ਤੱਕ ਜਾਰੀ ਰਿਹਾ ਪ੍ਰੰਤੂ ਫਿਰ ਰਾਤ 10 ਵਜੇਂ ਤੱਕ ਕਰਫਿਊ ਵਿਚ ਢਿੱਲ ਦੇ ਦਿੱਤੀ। ਇਸ ਦੌਰਾਨ ਕਰਫਿਊ ਦੀ ਉ¦ਘਣਾ ਦੇ ਦੋਸਾਂ ਹੇਠ ਪੁਲਿਸ ਵਲੋਂ ਵੱਖ-ਵੱਖ ਨਾਕਿਆਂ ’ਤੇ ਦੋ ਦਰਜ਼ਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਹਿਰਾਸਤ ਵਿਚ ਲਏ ਜਾਣ ਵਾਲਿਆਂ ’ਚ ਚਾਰ ਲੜਕੀਆਂ ਵੀ ਸ਼ਾਮਲ ਹਨ। ਇਸ ਦੌਰਾਨ ਸਥਾਨਕ ਫ਼ਾਈਰ ਬ੍ਰਿਗੇਡ ਚੌਕ ਵਿਚ ਪੁਲਿਸ ਦਾ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਵੀ ਪੁਲਿਸ ਵਲੋਂ ਕੁਟਾਪਾ ਚਾੜਣ ਦੀ ਸੂਚਨਾ ਹੈ। ਦਸਣਯੋਗ ਹੈ ਕਿ ¦ਘੀ 25 ਅਗੱਤਸ ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਜ਼ਿਲ੍ਰੇ ’ਚ ਫੈਲੀ ਹਿੰਸਾ ਦੇ ਚੱਲਦੇ ਇਸ ਵਾਰ ਅੱਜ ਸ਼ਜਾ ਸੁਣਾਏ ਜਾਣ ਮੌਕੇ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤੇ ਕਰਫਿਊ ਵੀ ਸਜ਼ਾ ਸੁਣਾਉਣ ਤੋਂ ਇੱਕ ਘੰਟਾ ਪਹਿਲਾਂ ਹੀ ਲਗਾ ਦਿੱਤਾ ਗਿਆ ਸੀ। ਇਸਦੇ ਇਲਾਵਾ ਕਰਫਿਊ ਦੌਰਾਨ ਸ਼ਹਿਰ ਅਤੇ ਕਸਬਿਆਂ ਵਿਚ ਪੁਲਿਸ ਦੇ ਉਚ ਅਧਿਕਾਰੀਆਂ ਦੀ ਅਗਵਾਈ ਹੇਠ ਫਲੈਗ ਮਾਰਚ ਵੀ ਕੀਤਾ ਗਿਆ। ਇਸਦੇ ਇਲਾਵਾ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਦੇ ਮਕਸਦ ਨਾਲ ਜ਼ਿਲ੍ਰਾ ਪ੍ਰਸ਼ਾਸਨ ਵਲੋਂ ਫ਼ੌਜ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ ਸੀ ਪ੍ਰੰਤੂ ਸਾਰਾ ਦਿਨ ਪੂਰਨ ਤੌਰ ‘ਤੇ ਸ਼ਾਂਤੀ ਨਾਲ ਬੀਤ ਜਾਣ ਦੇ ਚੱਲਦੇ ਆਮ ਲੋਕਾਂ ਦੇ ਨਾਲ-ਨਾਲ ਪ੍ਰਸਾਸਨਿਕ ਅਧਿਕਾਰੀਆਂ ਨੇ ਵੀ ਸੁੱਖ ਦਾ ਸਾਹ ਲਿਆ। ਪ੍ਰੰਤੂ ਸੁਰੱਖਿਆ ਪੱਖਾਂ ਨੂੰ ਦੇਖਦੇ ਹੋਏ ਅੱਜ ਰਾਤ ਕਰਫਿਊ ਸੁਬਹ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ।