May 26, 2026 3:26 am

ਭਗਤਾ ਭਾਈ ’ਚ ਅੱਜ ਚੌਥੇ ਦਿਨ ਵੀ ਮੁਕੰਮਲ ਬੰਦ

ਭਗਤਾ ਭਾਈ ਕਾ, 28 ਅਗਸਤ (ਸਵਰਨ ਸਿੰਘ ਭਗਤਾ)-ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੰਚਕੂਲਾ ਦੀ ਸੀ. ਬੀ. ਆਈ. ਦੀ ਮਾਨਯੋਗ ਅਦਾਲਤ ਵੱਲੋ ਦੋਸ਼ੀ ਐਲਾਨੇ ਜਾਣ ਤੋ ਬਾਆਦ ਪੰਚਕੂਲਾ ਅਤੇ ਪੰਜਾਬ ਅੰਦਰ ਕੁਝ ਥਾਂਵਾਂ ਤੇ ਹੋਈਆਂ ਨਿੱਕੀਆਂ ਮੋਟੀਆ ਘਟਨਾਵਾਂ ਅਤੇ ਅੱਜ ਡੇਰਾ ਮੁਖੀ ਨੂੰ ਸਜਾ ਸੁਣਾਏ ਜਾਣ ਨੂੰ ਲੈਕੇ ਕੋਈ ਘਟਨਾ ਆਦਿ ਨਾ ਵਾਪਰ ਜਾਏ ਜਿਸ ਨੂੰ ਲੈਕੇ ਅੱਜ ਅੱਜ ਚੌਥੇ ਦਿਨ ਵੀ ਭਗਤਾ ਭਾਈ ਅੰਦਰ ਸਹਿਮ ਦਾ ਮਹੌਲ ਬਣਿਆ ਰਿਹਾ ਭਾਵੇਂ ਕਿ ਹਲਕੇ ਅੰਦਰ ਕੋਈ ਵੀ ਮਾੜੀ ਘਟਨਾ ਨਹੀ ਵਾਪਰੀ ਅਤੇ ਇਲਾਕੇ ਅੰਦਰ ਅਮਨ ਸ਼ਾਂਤੀ ਕਾਇਮ ਹੈ ਫਿਰ ਵੀ ਭਗਤਾ ਭਾਈ ਦੇ ਬਜਾਰ ,ਬੱਸਾਂ,ਸਰਕਾਰੀ ਪ੍ਰਾਈਵੇਟ ਸਕੂਲ, ਮੈਡੀਕਲ ਸਟੋਰ,ਪ੍ਰਾਈਵੇਟ ਅਦਾਰੇ ਅਤੇ ਹੋਰ ਆਵਾਜਾਈ ਮੁਕੰਮਲ ਤੌਰ ਤੇ ਬੰਦ ਰਹੀ ਅਤੇ ਲੋੜਵੰਦ ਮਰੀਜਾਂ ਨੂੰ ਦਵਾਈਆ ਨਹੀ ਮਿਲੀਆਂ ਤੇ ਹੋਰ ਕੰਮਕਾਰ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਬੀਤੇ ਕੱਲ ਬਜਾਰ ਨਾ-ਮਾਤਰ ਖੁੱਲੇ ਤਾਂ ਲੋਕਾਂ ਨੇ ਲੋੜੀਦੀਆਂ ਵਸਤਾਂ ਖਰੀਦੀਆਂ। ਪੁਲਿਸ ਪ੍ਰਸਾਸ਼ਨ ਵੱਲੋ ਹਲਕੇ ਅੰਦਰ ਚੱਪੇ-ਚੱਪੇ ਤੇ ਕਰੜੀ ਨਜਰ ਰੱਖੀ ਜਾ ਰਹੀ ਹੈ ਅਤੇ ਅੱਜ ਫੈਸਲੇ ਪਿੱਛੋ ਪੁਲਿਸ ਵੱਲੋ ਸੁਰੱਖਿਆ ਨੂੰ ਮੱਦੇਨਜਰ ਰੱਖਦੇ ਹੋਏ ਫਲੈਗ ਮਾਰਚ ਕੱਢੇ ਅਤੇ ਲੋਕਾਂ ਨੂੰ ਘਰੋ ਘਰੀ ਰਹਿਣ ਦੀਆਂ ਅਪੀਲਾਂ ਕੀਤੀਆਂ ਗਈਆ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।

Send this to a friend