ਰੁੜਕਾ ਕਲਾਂ, 28 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਕਲਾਂ ਕੁੜੀਆਂ ਵਿਖੇ ਵਣ ਮਹਾਂ ਉਤਸਵ ਪਿੰਡ ਦੇ ਪੰਤਵੰਤਿਆਂ ਸੱਜਣਾਂ ਅਤੇ ਐਨ.ਆਰ.ਆਈ ਸ਼੍ਰੀ ਰਾਮ ਆਸਰਾ ਦਦਰਾਲ ਬੀੜ ਬੰਸੀਆਂ ਜੀ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਮੇਂ ਸਾਬਕਾ ਸਰਪੰਚ ਤੇ ਨੰਬਰਦਾਰ ਗੁਰਬਿੰਦਰ ਸਿੰਘ, ਭਗਤ ਸਿੰਘ ਸੰਧੂ ਮਾਸਟਰ ਜੀ, ਜੀਤ ਸਿੰਘ, ਪਵਿੱਤਰ ਸਿੰਘ ਢਾਡੀ, ਲੇਖਰਾਜ ਲਵਲੀ, ਠੇਕੇਦਾਰ ਮੁਲਖਰਾਜ, ਰਾਮ ਲੁਭਾਇਆ, ਦਵਿੰਦਰਪਾਲ ਸਿਘ ਭਾਟੀਆ, ਬੰਟੀ, ਬਸੰਤ ਕੁਮਾਰ , ਰਾਜਵਿੰਦਰ ਕੌਰ ਸੰਧੂ, ਨਵਜੋਤ ਕੌਰ ਆਦਿ ਮੌਜੂਦ ਸਨ । ਰਾਮ ਆਸਰਾ ਦਦਰਾਲ ਜੀ ਨੇ ਦਰੱਖਤਾਂ ਦੀ ਮਹੱਤਤਾ ਤੇ ਇਹਨਾਂ ਦੀ ਦੇਣ ਬਾਰੇ ਦੱਸਿਅ ।ਕਿ ਇਸ ਤਰ੍ਹਾਂ ਦੇ ਉਪਰਾਲੇ ਕੁਦਰਤ ਨੂੰ ਸਮਝਣ ਵਿੱਚ ਸਹਾਈ ਹੋ ਸਕਦੇ ਹਨ । ਇਸ ਸਮੇਂ ਹਾਜ਼ਰ ਮੈਂਬਰਾਂ ਵੱਲੋਂ ਸਕੂਲ ਦੇ ਵਿਹੜੇ ਵਿੱਚ ਲੱਕੜ ਦੀ ਕੀਮਤ ਪੱਖੋ ਉਪਯੋਗੀ ਸਾਗਵਾਨ ਦੇ ਬੂਟੇ ਲਾਏ ਗਏ ।ਸਕੂਲ ਆਏ ਮਹਿਮਾਨਾਂ ਦਾ ਸਕੂਲ ਮੁੱਖੀ ਵੱਲੋਂ ਵਿਸ਼ੇਸ਼ ਦੰਨਵਾਦ ਕੀਤਾ ਗਿਆ ।
ਉਪਰੋਕਤ ਤੋਂ ਇਲਾਵਾ ਮਨਜੀਤ ਕੌਰ, ਗੀਤਾ ਰਾਣੀ, ਕੁਲਵਿੰਦਰ ਕੌਰ, ਮਨਪ੍ਰੀਤ ਕੌਰ, ਰਣਜੀਤ ਕੌਰ ਤੇ ਹੋਰ ਮਾਪਿਆਂ ਤੋ ਇਲਾਵਾ ਸਕੂਲੀ ਬੱਚੀਆਂ ਵੀਂ ਹਾਜਰ ਸਨ ।