ਸਰਦੂਲਗੜ੍ਹ, 28 ਅਗਸਤ (ਬਲਜੀਤ ਪਾਲ, ਵਿਪਨ ਗੋਇਲ)-ਸਾਧਵੀ ਯੋਨ ਸ਼ੋਸਣ ਮਾਮਲੇ ‘ਚ ਡੇਰਾ ਮੁੱਖੀ ਨੂੰ ਦੋਸੀ ਕਰਾਰ ਦੇਣ ਤੋ ਬਾਅਦ ਸਥਿਤੀ ਕੁਝ ਨਾਜਕ ਬਣੀ ਹੋਈ ਸੀ। ਜਿਸ ਕਰਕੇ ਕਈ ਸ਼ਹਿਰਾ ‘ਚ ਕਰਫਿਊ ਵੀ ਲਗਾਉਣਾ ਪਿਆ।ਮਾਨਸਾ ‘ਚ ਲਗਾਏ ਗਏ ਕਰਫਿਊ ‘ਚ ਸਵੇਰੇ ਸੱਤ ਵਜੇ ਤੋ ਸਾਮ ਸੱਤ ਵਜੇ ਤੱਕ ਢਿੱਲ ਦਿੱਤੀ ਗਈ ਸੀ।ਪਿਛਲੇ ਤਿੰਨ ਦਿਨਾਂ ਤੋ ਬਜਾਰ ਅਤੇ ਸੜਕਾਂ ਸੁੰਨੀਆਂ ਨਜ਼ਰ ਆ ਰਹੀਆਂ ਹਨ ਤੇ ਲੋਕਾਂ ‘ਚ ਸਹਿਮ ਵੀ ਪਾਇਆ ਜਾ ਰਿਹਾ ਹੈ।ਪੁਲਸ ਤੇ ਆਰਮੀ ਵੱਲੋ ਡੇਰਿਆ ‘ਚ ਬੈਠੀ ਸੰਗਤ ਤੋ ਖਾਲੀ ਕਰਵਾਇਆ ਜਾ ਰਿਹਾ ਹੈ ।
ਮੁੱਖ ਡੇਰਾ ਸਿਰਸਾ ਵਿਚ ਡੇਰਾ ਪ੍ਰੇਮੀਆ ਦਾ ਭਾਰੀ ਗਿਣਤੀ ਵਿਚ ਇਕੱਠ ਹੋਣ ਨੂੰ ਲੈਕੇ ਪੁਲਸ ਤੇ ਫੋਜ ਵੱਲੋ ਰਲਕੇ ਡੇਰੇ ‘ਚ ਬੈਠੀ ਸੰਗਤ ਨੂੰ ਵਾਰ-ਵਾਰ ਸੂਚਿਤ ਕੀਤਾ ਗਿਆ ਕਿ ਡੇਰੇ ਨੂੰ ਖਾਲੀ ਕੀਤਾ ਜਾਵੇ ਤੇ ਜੋ ਆਪਣੇ ਘਰੇ ਜਾਣਾ ਚਹੁੰਦੇ ਹਨ ਉਨਾਂ ਨੂੰ ਘਰ ਤੱਕ ਪਹੁੰਚਾਉਣ ਦਾ ਇੰਤਜਾਮ ਕੀਤੇ ਜਾਣਗੇ।ਜਿਸ ਤਹਿਤ ਡੇਰੇ ਅੰਦਰ ਡੇਰਾ ਜਮਾਈ ਬੈਠੇ ਵਿਅਕਤੀਆਂ ਨੇ ਬਾਹਰ ਆਉਣਾ ਸੁਰੂ ਕੀਤਾ ਜਿੰਨਾਂ ‘ਚ ਜੋ ਪੰਜਾਬ ਨਾਲ ਸਬੰਧਤ ਸਨ ਉਨਾਂ ਨੂੰ ਹਰਿਆਣਾ ਪੁਲਸ ਵੱਲੋ ਨਿਜੀ ਅਤੇ ਸਰਕਾਰੀ ਬੱਸਾ ਰਾਹੀ ਸਰਦੂਲਗੜ੍ਹ ਕੈਂਚੀਆ ਤੱਕ ਪਹੁੰਚਾਇਆ ਗਿਆ ਜਿੱਥੋ ਅੱਗੇ ਪੰਜਾਬ ਪੁਲਸ ਨੇ ਬੱਸਾ ਦਾ ਪ੍ਰਬੰਧ ਕਰਕੇ ਡੇਰੇ ‘ਚੋ ਆਏ ਕਰੀਬ ਤਿੰਨ ਹਜ਼ਾਰ ਮਰਦ-ਔਰਤਾਂ ਅਤੇ ਬਜੁਰਗਾਂ ਆਦਿ ਨੂੰ ਉਨਾਂ ਦੇ ਪਿੰਡ ਤੱਕ ਪਹੁੰਚਦੇ ਕੀਤਾ। ਡੀ.ਐੈਸ.ਪੀ. ਸਰਦੂਲਗੜ੍ਹ ਸੰਜੀਵ ਗੋਇਲ ਨੇ ਦਸਿਆਂ ਕਿ ਹਰਿਆਣਾ ਪੁਲਸ ਵੱਲੋ ਲਗਭਗ ਤਿੰਨ ਹਜ਼ਾਰ ਪੰਜਾਬ ਨਾਲ ਸਬੰਧਤ ਵਿਅਕਤੀ ਜੋ ਡੇਰ ਛੱਡਕੇ ਆਪਣੇ ਘਰ ਜਾਣਾ ਚਹੁੰਦੇ ਸਨ ਨੂੰ ਬੱਸਾ ਰਾਹੀ ਸਰਦੂਲਗੜ੍ਹ ਤੱਕ ਪੁਜਦੇ ਕੀਤਾ ਜਿਸ ਨੂੰ ਪੰਜਾਬ ਪੁਲਸ ਨੇ ਅੱਗੇ ਬੱਸਾ ਰਾਹੀ ਘਰ-ਘਰ ਪਹੁੰਚਾਇਆ। ਉਨਾਂ ਕਿਹਾ ਕਿ ਸਾਰੀ ਸਥਿਤੀ ਕੰਟਰੋਲ ‘ਚ ਹੈ ਕਿਸੇ ਵੀ ਅਣਸਖਾਵੀ ਘਟਨਾ ਨੂੰ ਰੋਕਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ।
ਕਰਫਿਊ ਦੀ ਢਿੱਲ ਦੋਰਾਨ ਵੀ ਹਰ ਆਉਣ ਜਾਣ ਵਾਲੇ ਵਹੀਕਲ ਨੂੰ ਚੈਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜਲਦੀ ਹੀ ਹਲਾਤ ਆਮ ਵਾਂਗ ਹੋ ਜਾਣਗੇ।