May 26, 2026 4:19 am

ਪਛਮੀ ਦੇਸ਼ਾਂ ’ਚ ਦਹਿਰੀਅਤ ਦਾ ਜ਼ੋਰ ਵਧ ਰਿਹੈ-ਅਹਿਮਦੀ ਮੁਸਲਮਾਨਾਂ ਦਾ ਕੰਮ ਹੈ ਕਿ ਓਹ ਇਕ ਖੁਦਾ ਦਾ ਸਬੂਤ ਪੇਸ਼ ਕਰਨ : ਮਿਰਜ਼ਾ ਮਸਰੂਰ ਅਹਿਮਦ

ਕਾਦੀਆਂ, 28 ਅਗਸਤ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈਸ ਸਕਤਰ ਕੇ ਤਾਰਿਕ ਅਹਿਮਦ ਨੇ ਕਾਦੀਆਂ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਦਸਿਆ ਹੈ ਕਿ ਮੁਸਲਿਮ ਜਮਾਤ ਅਹਿਮਦੀਆ ਜਰਮਨੀ ਦਾ ਸਾਲਾਨਾ ਜਲਸਾ ਪਵਿਤਰ ਕੁਰਆਨ ਪਾਕ ਦੀ ਤਿਲਾਵਤ ਦੇ ਨਾਲ ਆਰੰਭ ਹੋ ਗਿਆ। ਇਸ ਜਲਸੇ ਨੁੰ ਸੰਬੋਧਨ ਕਰਦਿਆਂ ਫਰਮਾਇਆ ਕਿ ਹਰ ਅਹਿਮਦੀ ਜਾਣਦਾ ਹ ੈਕਿ ਅਸੀ ਇਥੇ ਕਿਸੇ ਦੁਨਿਆਵੀ ਕੰਮ ਜਾਂ ਸ਼ੋਰ ਸ਼ਰਾਬੇ ਲਈ ਨਹੀਂ ਇਕਠੇ ਹੋਏ ਸਗੋਂ ਇਸ ਰੂਹਾਨੀ ਮਾਹੋਲ ਵਿਚ ਰਹਿ ਕਿ ਆਪਣੀ ਰੂਹਾਨੀਅਤ ਨੂੰ ਵਧਾਈਏ ਅਤੇ ਅਲਾਹ ਦੀ ਇਬਾਦਤ ਕਰੀਏ ਅਤੇ ਅਲਾਹ ਦੇ ਬਦਿੰਆ ਦੇ ਹਕ ਅਦਾ ਕਰੀਏ । ਦੁਨੀਆ ਦੀ ਮੋਜੂਦਾ ਹਾਲਤ ਦਾ ਜਿਕਰ ਕਰਦਿਆਂ ਆਪ ਜੀ ਨੇ ਫਰਮਾਇਆ ਕਿ ਪਛਮੀ ਦੇਸ਼ਾਂ ਵਿਚ ਲੋਕ ਧਰਮਾਂ ਨੂੰ ਛਡ ਕਿ ਦਹਿਰੀਅਤ ਵਲ ਜਾ ਰਹੇ ਹਨ ਅਤੇ ਖੁਦਾ ਦਾ ਇਨਕਾਰ ਕਰ ਰਹੇ ਹਨ । ਅਜ ਅਹਿਮਦੀ ਮੁਸਲਮਾਨਾਂ ਦੀ ਇਹ ਜਿਮੇਵਾਰੀ ਹੈ ਕਿ ਓਹ ਓਹਨਾਂ ਲੋਕਾਂ ਨੂੰਖੁਦਾ ਦੀ ਹਸਤੀ ਬਾਰੇ ਆਪਣੇ ਚੰਗੇ ਆਚਰਣ ਦੇ ਨਾਲ ਇਕ ਖੁਦਾ ਦੇ ਹੋਣ ਦਾ ਸਬੂਤ ਪੇਸ਼ ਕਰੋ ਅਤੇ ਕਬੂਲੀਅਤ ਦੁਆ ਦੇ ਨਮੂਨੇ ਪੇਸ਼ ਕਰੋ ਇਸਲਾਮ ਦੀ ਅਮਨ ਪੰਸਦ ਸਿਖਿਆ ਦਾ ਪ੍ਰਸਾਰ ਕਰੋ ਤਾਂ ਜੋ ਦਾਨੀਆਂ ਨੂੰ ਅਮਨ ਦਾ ਗਹਿਵਾਰਾ ਬਣਾਇਆ ਜਾ ਸਕੇ ।ਆਪ ਜੀ ਨੇ ਅਗੇ ਫਰਮਾਇਆ ਕਿ ਬੜੇ ਦੁਖ ਦੀ ਗਲ ਹੈ ਕਿ ਅਜ ਬਹੁਤ ਸਾਰੀਆਂ ਸੰਸਥਾਵਾਂ ਇਸਲਾਮ ਦੇ ਨਾਂਅ ਤੇ ਆਤੰਕਵਾਦੀ ਕਾਰਵਾਈਆਂ ਅਤੇ ਜੁਲਮ ਕਰ ਰਹੇ ਹਨ ਜਿਸ ਦੀ ਇਸਲਾਮ ਹਰਗਿਜ ਇਜਾਜਤ ਨਹੀਂ ਦਿੰਦਾ । ਜਦੋ ਕਿ ਸਚਾਈ ਇਹ ਕਿ ਇਸਲਾਮ ਅਤੇ ਹਜਰਤ ਮੁਹੰਮਦ ਸ ਅਲੈਹ ਵਸਲਮ ਸਾਰੀ ਇੰਨਸਾਨੀਅਤ ਦੇ ਲਈ ਹਮੇਸ਼ਾਂ ਦੀ ਰਹਿਮਤ ਬਣ ਕਿ ਆਏ ਸੀ ।
ਇਸ ਮੋਕੇ ਹਜਰਤ ਮਿਰਜਾ ਮਸਰੂਰ ਅਹਿਮਦ ਸਾਹਿਬ ਨੇ ਵਖ ਵਖ ਦੇਸ਼ਾਂ ਤੋਂ ਆਏ ਪ੍ਰੈਸ ਦੇ ਨੁਮਾਇੰਦਿਆਂ ਦੇ ਸੁਆਲਾਂ ਦੇ ਜਵਾਬ ਵੀ ਦਿਤੇ ।

Send this to a friend