ਪਿੰਡ ਵਿਰਕ ਦੀ ਯੂ.ਕੇ. ਨਿਵਾਸੀ ਸੰਗਤ ਵੱਲੋਂ ਬਾਬਾ ਫੂਲਾ ਸਿੰਘ ਜੀ ਦੀ ਯਾਦ ’ਚ ਬਰਮਿੰਘਮ ਵਿਖੇ ਧਾਰਮਿਕ ਜੋੜ ਮੇਲਾ

ਯੂ.ਕੇ., 25 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਦੁਆਬੇ ਦੇ ਮਸ਼ਹੂਰ ਪਿੰਡ ਵਿਰਕ ਜਿਲ੍ਹਾ ਜਲੰਧਰ ਦੀ ਯੂ.ਕੇ. ਨਿਵਾਸੀ ਸੰਗਤ ਵਲੋਂ ਤਪੱਸਵੀ ਤੇ ਮਹਾਂਕਿਰਤੀੇ 108 ਸੰਤ ਬਾਬਾ ਫੂਲਾ ਸਿੰਘ ਜੀ ਦੀ 108ਵੀਂ ਬਰਸੀ ਮੌਕੇ ਬਾਬਾ ਸੰਗ ਗੁਰਦੁਆਰਾ, ਸੇਂਟ ਪੌਲਝ ਰੋਡ, ਸਮੈਥਿਕ, ਬ੍ਰਮਿੰਘਮ ਵਿਖੇ ਧਾਰਮਿਕ ਜੋੜ ਮੇਲਾ ਸ਼ੁਕਰਵਾਰ 4 ਅਗਸਤ ਤੋਂ ਐਤਵਾਰ 6 ਅਗਸਤ ਤੱਕ ਮਨਾਇਆ ਗਿਆ। ਸ਼ੁਕਰਵਾਰ 4 ਅਗਸਤ ਨੂੰ ਸਵੇਰੇ 10.00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਏੇ ਜਿਨ੍ਹਾ ਦੇ ਭੋਗ ਐਤਵਾਰ ਸਵੇਰੇ 10.00 ਵਜੇ ਪਾਏ ਗਏ। ਤਿੰਨ ਦਿੰਨ ਹਜਾਰਾਂ ਹੀ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਗੁਰਬਾਣੀ ਸੁਣ ਕੇ ਆਪਣਾ ਜੀਵਨ ਸਫਲਾ ਕੀਤਾ ਅਤੇ ਗੁਰੂ ਜੀ ਦੀਆਂ ਖੁਸ਼ੀਆ ਪ੍ਰਾਪਤ ਕੀਤੀਆਂ। ਭੋਗ ਤੋਂ ਉਪਰੰਤ ਵਿਰਕ ਪਿੰਡ ਦੇ ਬੀਬੀ ਗਿਆਨ ਕੌਰ ਜੀ ਨੂੰ ਗੁਰਦੁਵਾਰਾ ਸਾਹਿਬ ਜੀ ਵਲੋਂ ਸਰੋਪਾ ਭੇਂਟ ਕੀਤਾ ਗਿਆ।ਜਲੰਧਰ ਦੇ ਭਾਈ ਅਮਨਜੀਤ ਸਿੰਘ ਜੀ ਦੇ ਜੱਥੇ ਨੇ ਆਰਤੀ ਅਤੇ ਕੀਰਤਨ ਨਾਲ ਸਾਧ ਸੰਗਤ ਜੀ ਨੂੰ ਨਿਹਾਲ ਕੀਤਾ, ਉਪਰੰਤ ਯੂ.ਕੇ. ਦੇ ਪ੍ਰਸਿੱਧ ਗੀਤਕਾਰ ਅਤੇ ਮਾਂ-ਬੋਲੀ ਪੰਜਾਬੀ ਦੀ ਕਈ ਦਿਹਾਕਿਆਂ ਤੋਂ ਸੇਵਾ ਕਰ ਰਹੇ ਸਰਦਾਰ ਤਰਲੋਚਨ ਸਿੰਘ ’ਚੰਨ’ਜੰਡਿਆਲਵੀ ਜੀ ਨੇ ਬਾਬਾ ਫੂਲਾ ਸਿੰਘ ਜੀ ਬਾਰੇ ਕਵਿਤਾ ਪੇਸ਼ ਕੀਤੀ…..’ ਸੰਤ ਕੀ ਮਹਿਮਾਂ ਸੰਤ ਹੀ ਜਾਣੇ, ਸੰਗਤੇ ਇਸ ਵਿੱਚ ਝੂਠ ਰਤਾ ਨਾ ਕੋਏ। ਜੱਦ ਕਾਹਮੇ ਦਿੱਲ ਕਾਹਲਾ ਪੈਂਦਾ, ਆ ਮਿਲਦੇ ਸਨ ਬਾਬਾਮਾਲਾ ਸਿੰਘ ਜੀ ਨੂੰ । ਵਿਰਕਾਂ ਵਿੱਚਲੀ ਮਿਲਣੀ ਐਸੀ ਅਮਰ ਹੋ ਗਈ, ਓਹ ਯਾਦਾਂ ਦੇ ਪਿਆਰੇ ਪਲ ਪਲ – ਜੋੜ ਮੇਲੇ ਵਿੱਚ ਗਏ ਪਰੋਏ। ਅੱਜ ਸਮੈਦਿੱਕ ਪਿੰਡ ਵਿਰਕਾਂ ਦੇ ਵਾਸੀ ਬਾਬਾ ਸੰਗ ਗੁਰੂ ਘਰ ਆ ਕੇ ਨਤਮਸਤੱਕ ਹੋਏ। ਬਰਤਾਨੀਆ ਦੇ ਮਸ਼ਹੂਰ ਭਾਈ ਰਸਾਲ ਸਿੰਘ ਜੀ ਅਤੇ ਭਾਈ ਮਲਕੀਤ ਸਿੰਘ ’ਮਸਤ’ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਗੁਰੂ ਇਤਿਹਾਸ ਯਾਦ ਕਰਵਾਇਆ ਅਤੇ ਸੰਤ ਬਾਬਾ ਫੂਲਾ ਸਿੰਘ ਜੀ ਬਾਰੇ ਇੱਕ ਖਾਸ ਵਾਰ ਵੀ ਪੇਸ਼ ਕੀਤੀ। ਕਥਾਵਾਚਕ ਭਾਈ ਸਤਵਿੰਦਰ ਸਿੰਘ ਜੀ ’ਮਸਤ’ ਨੇ 198 ਸੰਤ ਬਾਬਾ ਫੂਲਾ ਸਿੰਘ ਜੀ ਬਾਰੇ ਸੰਗਤਾਂ ਨੂੰ ਬਹੁੱਤ ਹੀ ਵਿਸਥਾਰ ਨਾਲ ਜਾਣੂ ਕਰਵਾਇਆ ਜਿਸ ਨੂੰ ਸੁਣ ਕੇ ਕਨੇਡਾ ਤੋਂ ਆਏ ਵਿਰਕਾਂ ਦੇ ਨਿਰਮਲ ਸਿੰਘ ਜੀ ਨੇ ਕਿਹਾ ਕਿ ਇਹ ਜੋੜ ਮੇਲਾ ਅਸੀਂ ਕਨੇਡਾ ਵਿੱਚ ਵੀ ਕਈ ਸਾਲਾਂ ਤੋਂ ਮਨਾਉਂਦੇ ਹਾਂ ਪਰ ਇਸ ਪ੍ਰੋਗਰਾਮ ਤੋਂ ਬਾਬਾ ਫੂਲਾ ਸਿੰਘ ਜੀ ਦੇ ਜੀਵਨੀ ਬਾਰੇ ਬਹੁੱਤ ਜਾਣਕਾਰੀ ਮਿਲੀ ਹੈ। ਨੋਰਵੇ ਤੋਂ ਆਪਣੇ ਪ੍ਰੀਵਾਰ ਸਮੇਤ ਇਸ ਜੋੜ ਮੇਲੇ ਤੇ ਆਏ ਨਿਰਮਲਾ ਦੇਵੀ ਜੀ ਨੇ ਕਿਹਾ ਕਿ ਆਪਣੇ ਪਿੰਡ ਵਾਲਿਆਂ ਨੁੰ ਮਿਲ ਕੇ ਬਹੁੱਤ ਚੰਗਾ ਲੱਗਾ। ਗੁਰਦਵਾਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ, ਤਰਲੋਚਨ ਸਿੰਘ ’ਚੰਨ’ ਜੰਡਿਆਲਵੀ ਅਤੇ ਸਰਦਾਰ ਜੋਗਿੰਦਰ ਸਿੰਘ ਵਿਰਕ ਜੀ ਸਾਰਿਆਂ ਨੂੰ 108 ਸੰਤ ਬਾਬਾ ਫੂਲਾ ਸਿੰਘ ਗੁਰਦਵਾਰਾ ਸਾਹਿਬ ਜੀ ਦੀ ਲੈਮੀਨੇਟਿੱਡ ਅਤੇ ਫਰੇਮਡ ਫੋਟੌ ਨਾਲ ਸਨਮਾਨ ਕੀਤਾ ਗਿਆ। ਵਿਰਕ ਪਿੰਡ ਨਗਰ ਨਿਵਾਸੀਆਂ ਵਲੋਂ ਬ੍ਰਮਿੰਘਮ ਦੀ ਸਾਧ ਸੰਗਤ, ਬਾਬਾ ਸੰਗ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਦੇਸ ਪ੍ਰਦੇਸ ਅਖਬਾਰ ਅਤੇ ਹਰ ਇੱਕ ਸੇਵਾਦਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਸਾਰਿਆਂ ਤੇ ਮਿਹਰ ਕਰਨ, ਦਿੰਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀਆਂ ਬੱਖਸ਼ਣ ਜੀ।

Send this to a friend