ਬਾਬਾ ਪਿਆਰਾ ਸਿੰਘ ਜੀ ਦੇ 61 ਵੇਂ ਜਨਮ ਦਿਨ ਤੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਪਹੁੰਚੀਆਂ,ਲੰਗਰ ਦੇ ਅਣਟੁੱਟ ਪ੍ਰਬੰਦ ਕੀਤੇ ਗਏ ਸਨ।ਕਿਸੇ ਬੰਦੇ ਨੂੰ ਕੋਈ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਦੀ ਸੀ।ਚਾਹੇ ਕੋਈ ਆਮ ਇਨਸਾਨ ਸੀ ਚਾਹੇ ਕੋਈ ਸਰਕਾਰੀ ਮੁਲਾਜ਼ਮ ਸੀ,ਸਭ ਲਈ ਵਧੀਆ ਪ੍ਰਬੰਧ ਕੀਤੇ ਗਏ ਸਨ,ਬਾਬਾ ਪਿਆਰਾ ਸਿੰਘ ਜੀ ਪਾਸ ਕਿਸੇ ਵੀ ਧਰਮ ਦਾ ਇਨਸਾਨ ਆਇਆ ਚਾਹੇ ਮਹਾਂਪੁਰਸ਼ ਆਏ,ਉਹਨਾਂ ਨੇ ਸਭ ਦਾ ਸਤਿਕਾਰ ਇੱਕ ਬਰਾਬਰ ਕੀਤਾ।ਗੱਲਾਂ ਭਾਂਵੇਂ ਕੋਈ ਲੱਖ ਕਰੀ ਜਾਵੇ ਪਰ ਬਾਬਾ ਪਿਆਰਾ ਸਿੰਘ ਜੀ ਵਰਲਡ ਵਿੱਚ ਪਹਿਲੇ ਨੰਬਰ ਤੇ ਹਰ ਰੋਜ਼ ਕਰੋੜਾਂ ਪੰਛੀਆਂ ਨੂੰ ਰਾਸ਼ਨ ਪਾਉਂਦੇ ਹਨ,ਜੰਗਲਾਂ ਵਿੱਚ ਲੱਖਾਂ ਰੁਪਇਆਂ ਲਾ ਕੇ ਤਲਾਅ ਕਢਵਾਏ ,ਫਲਦਾਰ ਬੂਟੇ ਲਗਵਾਏ,ਬੰਦਾ ਤਾਂ ਦੂਰ ਦੀ ਗੱਲ ਹੈ,ਬਾਬਾ ਪਿਆਰਾ ਸਿੰਘ ਜੀ ਨੇ ਪੰਛੀਆਂ ਲਈ ਜੰਗਲਾਂ ਵਿੱਚ ਸਵਰਗ ਬਣਾ ਦਿੱਤਾ।ਕੰਨੀ ਸੁਣਨਾ ਤੇ ਅੱਖੀ ਦੇਖਣਾ ਜਮੀਨ ਅਸਮਾਨ ਦਾ ਫਰਕ ਹੁੰਦਾ ਹੈ।ਉਹਨਾਂ ਦੀ ਸੰਗਤ ਕਰਨ ਤੋਂ ਅੱਖੀ ਦੇਖਣ ਤੋਂ ਪਤਾ ਲੱਗਦਾ ਹੈ ਕਿ ਬਾਬਾ ਪਿਆਰਾ ਸਿੰਘ ਜੀ ਨੇ ਇਹ ਕਰਮ ਕਰੇ ਹਨ ਤੇ ਕਰ ਰਹੇ ਹਨ।ਬਾਬਾ ਪਿਆਰਾ ਸਿੰਘ ਜੀ ਨੇ ਗੱਲਾਂ ਕਰਕੇ ਨਹੀਂ ਸਾਰਿਆਂ,ਆਪਣੇ ਹੱਥੀ ਕੰਮ ਕਰੇ ਤੇ ਕਰ ਰਹੇ ਹਨ।ਬਾਬਾ ਪਿਆਰਾ ਸਿੰਘ ਜੀ ਨੇ ਬੁਜਦਿਲਾਂ ਵਾਲੇ ਕੰਮ ਨਹੀਂ ਕਰੇ ਸੂਰਮਿਆਂ,ਜਰਨੈਲਾਂ ਵਾਲੇ ਕੰਮ ਕਰਕੇ ਦਿਖਾਏ ਹਨ।ਬੰਦਾ ਤਾਂ ਦੂਰ ਦੀ ਗੱਲ ਹੈ,ਪਸ਼ੂ-ਪਰਿੰਦੇ ਵੀ ਅੱਜ ਉਹਨਾਂ ਦੇ ਯਸ ਗਾ ਰਹੇ ਹਨ।ਬਾਬਾ ਪਿਆਰਾ ਸਿੰਘ ਜੀ ਹਰ ਧਰਮ ਨੂੰ ਹਰ ਵੇਦ-ਗ੍ਰੰਥ ਨੂੰ ਮੰਨਣ ਦੀ ਪ੍ਰੇਰਣਾ ਦਿੰਦੇ ਹਨ।ਬਾਬਾ ਪਿਆਰਾ ਸਿੰਘ ਜੀ ਨੇ ਕਿਹਾ,ਜੋ ਕੋਈ ਵੀ ਕਿਸੇ ਧਰਮ ਦੀ ਨਿੰਦਿਆ ਕਰਦਾ,ਉਹ ਮੇਰਾ ਸੇਵਾਦਾਰ ਨਹੀਂ ਹੈ।ਇਨਸਾਨ ਉਹੀ ਹੈ,ਜਿਹੜਾ ਹਰ ਧਰਮ ਵਿੱਚ ਮਹਾਂਪੁਰਸ਼ਾ ਨੂੰ ਹਾਜ਼ਰ ਦੇਖਦਾ ਹੈ।ਬਾਬਾ ਪਿਆਰਾ ਸਿੰਘ ਜੀ ਨੇ ਕਿਹਾ ਠਜੋ ਮੈਂ ਕਰੋੜਾਂ ਅਰਬਾਂ ਪੰਛੀਆਂ ਨੂੰ ਰਾਸ਼ਨ ਪਾ ਰਿਹਾ ਹਾਂ,ਅਨੇਕਾਂ ਹੀ ਤਲਾਅ ਕਢਵਾਏ,ਜਿੱਥੇ ਅਰਬਾਂ ਪੰਛੀ ਪਾਣੀ ਪੀ ਕੇ ਆਪਣੀ ਪਿਆਸ ਬੁਝਾਂ ਰਹੇ ਹਨ ਤੇ ਸਵਰਗ ਦੀ ਤਰ੍ਹਾਂ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ ਤੇ ਉਸ ਪਾਰ ਬ੍ਰਹਮ ਪ੍ਰਮੇਸ਼ਵਰ ਦੇ ਗੁਣ ਗਾ ਰਹੇ ਹਨ।
ਇਸ ਮੌਕੇ ਸਮੂਹ ਸੰਗਤ ਵੀ ਹਾਜ਼ਰ ਸੀ।