ਰਾਮਪੁਰਾ ਸ਼ਹਿਰ ਵਿਖੇ ਲਗਾਇਆ ਗਿਆ ਕਰਫ਼ਿਊ

ਰਾਮਪੁਰਾ ਫੂਲ, 25 ਅਗਸਤ (ਕੁਲਜੀਤ ਸਿੰਘ ਢੀਂਗਰਾ)-ਡੇਰਾ ਸੱਚਾ ਸੋਦਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਮਾਨਯੋਗ ਅਦਾਲਤ ਵੱਲੋ ਦੋਸ਼ੀ ਕਰਾਰ ਦੇਣ ’ਤੇ ਡੇਰਾ ਸਮਰਥਕਾ ਵੱਲੋ ਰੋਸ ’ਚ, ਆ ਕੇ ਜਿਥੇ ਕਈ ਸ਼ਹਿਰ ਨੂੰ ਆਪਣਾ ਸ਼ਿਕਾਰ ਬਣਾਉਦਿਆਂ ਤੋੜ ਫੋੜ ਕੀਤੀ ਗਈ । ਉਥੇ ਹੀ ਪ੍ਰਸ਼ਾਸਨ ਨੇ ਸਥਿਤੀ ਨੂੰ ਭਾਪਦਿਆਂ ਸਥਾਨਕ ਸ਼ਹਿਰ ਵਿਖੇ ਕਰਫਿਊ ਲਗਾ ਦਿੱਤਾ ਤੇ ਬੱਸ ਸਟੈਡ, ਰੇਲਵੇ ਸਟੈਸ਼ਨ ਅਤੇ ਮੁੱਖ ਬਜ਼ਾਰਾ ਚ, ਚੋਕਸੀ ਵਧਾ ਦਿੱਤੀ । ਕਰਫਿਊ ਦੀ ਖ਼ਬਰ ਸ਼ਹਿਰ ਚ, ਫੈਲਣ ਤੇ ਲੋਕਾ ਨੇ ਆਪਣਾ ਘਰਾਂ ਦਾ ਰੁੱਖ ਕੀਤਾ। ਤਹਿਸੀਲਦਾਰ ਰਾਮਪੁਰਾ ਫੂਲ ਤੇ ਐਸ ਐਚ ਓ ਸਿਟੀ ਦਲਜੀਤ ਸਿੰਘ ਨੇ ਭਾਰੀ ਪੁਲਿਸ ਫੋਰਸ ਨਾਲ ਬਜ਼ਾਰਾ ਤੇ ਮਹੱਲਿਆਂ ਚ, ਜਾ ਕੇ ਲੋਕਾ ਨੂੰ ਘਰਾਂ ’ਚ, ਰਹਿਣ ਦੀ ਅਪੀਲ ਕੀਤੀ । ਪੁਲਿਸ ਵੱਲੋ ਸਥਾਨਕ ਮੌੜ ਰੋਡ ਸਥਿਤ ਡੇਰਾ ਸੱਚਾ ਸੌਦਾ ਦੇ ਸਤਸੰਗ ਘਰ ਨੂੰ ਸੀਲ ਕਰਕੇ ਚੌਕਸੀ ਤੇਜ਼ ਕਰ ਦਿੱਤੀ ਹੈ ।

Send this to a friend