ਪੁਲਿਸ ਦੀ ਮੁਸਤੈਦੀ ਦੇ ਚਲਦਿਆਂ ਪਾਤੜਾਂ ਅੰਦਰ ਮਾਹੌਲ ਪੂਰੀ ਤਰਾਂ ਰਿਹਾ ਸ਼ਾਂਤ : ਦਵਿੰਦਰ ਅਤਰੀ

ਪਾਤੜਾਂ, 25 ਅਗਸਤ (ਹਰਭਜਨ ਸਿੰਘ ਮਹਿਰੋਕ)- ਪਾਤੜਾਂ ਪੁਲਿਸ ਵੱਲੋਂ ਪਹਿਲਾਂ ਤੋਂ ਹੀ ਪੂਰੀ ਚੋਕਸੀ ਵਧਾ ਕੇ ਮਾਹੋਲ ਨੂੰ ਪੂਰੀ ਤਰਾਂ ਸ਼ਾਂਤੀ ਪੂਰਵਕ ਰੱਖਿਆ। ਪੰਚਕੂਲਾ ਦੀ ਸੀ. ਬੀ ਆਈ. ਕੋਰਟ ਵੱਲੋਂ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੰਦੇ ਹੀ ਪੰਜਾਬ ਅਤੇ ਹਰਿਆਣਾ ਅੰਦਰ ਮਾਹੋਲ ਪੂਰੀ ਤਰਾਂ ਗਰਮਾਉਣ ਤੋਂ ਬਾਅਦ ਪਾਤੜਾਂ ਪੁਲਿਸ ਹਰਕਤ ਵਿੱਚ ਆਈ ਜਿਸ ਦੇ ਚਲਦਿਆਂ ਹੀ ਪਾਤੜਾਂ ਨੂੰ ਪੂਰੀ ਤਰਾਂ ਮੁਕੱਮਲ ਬੰਦ ਕਰ ਦਿਤਾ ਗਿਆ। ਪੁਲਿਸ ਵੱਲੋਂ ਗਸਤ ਤੇਜ ਕਰਕੇ ਜਗਾ-ਜਗਾ ਤੇ ਗਸਤ ਕੀਤੀ ਜਾ ਰਹੀ ਸੀ। ਜਿਸ ਦੀ ਕਮਾਨ ਐਸ. ਐਚ. ਓ. ਪਾਤੜਾਂ ਨੇ ਸ਼ਮਾਲ ਕੇ ਕਈ ਟੁਕੜਿਆਂ ਵਿਚ ਵੱਖ-ਵੱਖ ਥਾਵਾਂ ਦੀ ਦੇਖ-ਰੇਖ ਕੀਤੀ, ਜਿਸ ਲਈ ਕਈ ਕੰਪਨੀਆਂ ਦੇ ਮੁਲਾਜਮਾ ਨੂੰ ਸੁਰਖਿਆ ਵਿਚ ਲਾ ਦਿੱਤਾ। ਪਾਤੜਾਂ ਉਪ-ਕਪਾਤਾਨ ਦਵਿੰਦਰ ਕੁਮਾਰ ਅਤਰੀ ਨੇ ਪਹਿਲਾਂ ਤੋਂ ਹੀ ਮੌਕੇ ਨੂੰ ਭਾਂਪ ਕੇ ਚਾਰੇ ਪਾਸੇ ਨਾਕਾਬੰਦੀ ਕਰਕੇ ਹਰ ਆਉਣ ਜਾਣ ਵਾਲੇ ਵਿਅਕਤੀਆਂ ਤੇ ਖੁਫੀਆ ਨਜ਼ਰ ਰੱਖੀ ਹੋਈ ਸੀ। ਪਾਤੜਾਂ ਦੇ ਉਪ-ਕਪਤਾਨ ਵੱਲੋਂ ਦਿੱਤੇ ਦਿਸ਼ਾ ਨਰਦੇਸ਼ਾ ਤੇ ਚਲਦਿਆਂ ਸ਼ਹਿਰ ਨੂੰ ਚਾਰੇ ਪਾਸਿਓਂ ਐਸ. ਐਚ. ਓ. ਅਮਨਪਾਲ ਸਿੰਘ ਵਿਰਕ ਵੱਲੋਂ ਕਈ ਕੰਪਨੀਆਂ ਦੇ ਮੁਲਾਜਮਾਂ ਨੂੰ ਇਲਾਕੇ ਵਿੱਚ ਤੈਨਾਦ ਕਰਕੇ ਫਲੈਗ ਮਾਰਚ ਕੀਤਾ ਗਿਆ ਅਤੇ ਇਲਾਕੇ ਅੰਦਰ ਅਮਨ-ਕਨੁੂੰਨ ਬਣਾਈ ਰਖਿਆ। ਜਿਸ ਦੇ ਚਲਦਿਆਂ ਪਾਤੜਾਂ ਇਲਾਕੇ ਅੰਦਰ ਪੂਰੀ ਤਰਾਂ ਸ਼ਾਂਤੀ ਬਣੀ ਰਹੀ ਪੁਲਿਸ ਵੱਲੋਂ ਕਿਸੇ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਹਰ ਜਗਾ ਤੋਂ ਲੋਕਾਂ ਨੂੰ ਇਕੱਠ ਕਰਨ ਤੋਂ ਦੂਰੀ ਬਣਾਏ ਜਾਣ ਲਈ ਹਦਾਇਤ ਜਾਰੀ ਕੀਤੀ। ਪੁਲਿਸ ਦੀ ਇਸ ਕਾਰਵਾਈ ਨਾਲ ਮਾਹੋਲ ਪੂਰੀ ਤਰਾਂ ਸ਼ਾਂਤ ਰਿਹਾ ਅਤੇ ਇਲਾਕੇ ਵਿਚ ਅਮਨ-ਸਾਂਤੀ ਬਣੀ ਰਹੀ।

Send this to a friend