ਕਰਫਿਊ, ਬਿਜਲੀ ਗਰਿੱਡ ਨੂੰ ਲਾਈ ਅੱਗ

ਬੁਢਲਾਡਾ 25, ਅਗਸਤ (ਅਮਨ ਮਹਿਤਾ, ਅਮਿਤ ਜਿੰਦਲ)- ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਨੂੰ ਕਰਾਰ ਤੋਂ ਬਾਅਦ ਪੰਜਾਬ ਦੇ ਹਾਲਾਤ ਵਿਗੜਦੇ ਨਜਰ ਆ ਰਹੇ ਹਨ। ਅਣਮਿੱਥੇ ਸਮੇਂ ਲਈ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਊਥੇ ਕੁਝ ਅਣਪਛਾਤੇ ਨਕਾਬਕੋਸ਼ ਵਿਅਕਤੀਆਂ ਵੱਲੋਂ ਇੱਥੋਂ ਨਜ਼ਦੀਕੀ ਪਿੰਡ ਦਾਤੇਵਾਸ ਵਿਖੇ ਬਿਜਲੀ ਗਰਿੱਡ ਤੇ ਤੇਲ ਦੀਆਂ ਬੋਤਲਾਂ ਸਿੱਟ ਕੇ ਅੱਗ ਲਗਾ ਦਿੱਤੀ ਗਈ ਹੈ। ਇਸੇ ਤਰ੍ਹਾਂ ਪਿੰਡ ਬੋੜਾਵਾਲ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਸੇਵਾ ਸੈਟਰ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗੲੋੀ ਪ੍ਰੰਤੂ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕਰਨ ਤੇ ਨਕਾਬਕੋਸ਼ ਫਰਾਰ ਹੋ ਗਏ।

Send this to a friend