ਰਾਮੂਵਾਲ ਵਿਖੇ ਪੰਜ ਮਾਸੂਮ ਬੱਚਿਆਂ ਨੂੰ ਮਾਂ ਸਮੇਤ ਅੱਗ ਲਾ ਕੇ ਸਾੜਿਆ

ਮਹਿਤਪਰ, 25 ਅਗਸਤ (ਅਸ਼ੋਕ ਚੌਹਾਨ)- ਮਹਿਤਪੁਰ ਤੋ ਕੂਝ ਹੀ ਦੂਰੀ ਤੇ ਸਥਿਤ ਪਿੰਡ ਰਾਮੂਵਾਲ ਕਲੋਨੀ ਵਿਖੇ ਕੱਲ ਰਾਤ ਕਿਸੇ ਅਣਪਛਾਤੇ ਵਿਅਕਤੀ ਵਲੋ ਇੱਕ ਘਰ ਵਿੱਚ ਵੜ ਕੇ ਪੰਜ ਬੱਚਿਆ,ਇੱਕ ਔਰਤ ਅਤੇ ਵਿਅਕਤੀ ਨੂੰ ਪੈਟਰੋਲ ਪਾ ਕੇ ਸਾੜਿਆ ਗਿਆ ਜਿਨਾਂ ਵਿੱਚੋ ਤਿੰਨ ਮਾਸਮੂ ਬੱਚਿਆ ਅਤੇ ਔਰਤ ਦੀ ਮੌਤ ਹੋ ਗਈ । ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਹੋਇਆ ਮ੍ਰਿਤਕ ਔਰਤ ਸੋਨੀਆ ਦੀ ਮਾਤਾ ਫੂਲਾ ਰਾਣੀ ਨੇ ਦੱਸਿਆ ਦੀ ਮੇਰੀ ਲੜਕੀ ਸੋਨੀਆ ਦਾ ਵਿਆਹ ਨਸੀਬ ਨਾਲ ਹੋਇਆ ਸੀ ਅਤੇ ਵਿਆਹ ਤੋ ਬਾਅਦ ਉਸ ਦੇ ਪੰਜ ਲੜਕੀਆ ਹੋਈਆ ਨਿਸਾਬ ਇੱਕ ਗੈਸ ਏਜੰਸੀ ਵਿੱਚ ਕੰਮ ਕਰਦਾ ਸੀ ਅਤੇ ਨਸੀਬ ਦਾ ਦੂਜਾ ਵਿਆਹ ਸੀ ਉਸ ਦੇ ਪਹਿਲੇ ਵੀ ਚਾਰ ਬੱਚੇ ਹਨ । ਕੱਲ ਰਾਤ ਜਦੋ ਇਹ ਸਾਰੇ ਸੂਤੇ ਪਏ ਸਨ ਤਾ ਨਾਲ ਲੱਗਦੇ ਖੇਤਾ ਵਿੱਚੋ ਕੋਈ ਅਣਪਛਾਤਾ ਵਿਅਕਤੀ ਆਇਆ ਜਿਸ ਨੇ ਸੋਨੀਆ ਅਤੇ ਉਸ ਨਾਲ ਪਈਆ ਲੜਕੀਆ ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਜਿਹਨਾਂ ਵਿੱਚੋ ਸਾਨੀਆ ਉਮਰ ਡੇਢ ਸਾਲ,ਰਹਿਮਤ ਚਾਰ ਸਾਲ,ਪ੍ਰੀਆ ਸੱਤ ਸਾਲ ਦੀ ਮੌਤ ਹੋ ਗਈ ਅਤੇ ਨੇਹਾ ਗਿਆਰਾ, ਬੰਦਨਾਂ ਅੱਠ ਸਾਲ,ਨਸੀਬ ਅੱਗ ਵਿੱਚ ਝੂਲਸ ਗਏ ਜੋ ਕਿ ਜੇ ਇਲਾਜ ਹਨ। ਨਿਜਾਇਜ ਸਬੰਧਾ ਦੀ ਰੰਜਿਸ਼ ਕਾਰਨ ਹੋਇਆ ਕਾਤਲਾਨਾ ਹਮਲਾ ਪਿੰਡ ਦੇ ਲੋਕਾ ਨੇ ਦੱਸਿਆ ਕਿ ਇਸੇ ਹੀ ਕਲੋਨੀ ਵਿੱਚ ਰਹਿੰਦੇ ਰਾਜੂ ਪੁੱਤਰ ਵਜ਼ੀਰ ਚੰਦ ਦਾ ਸੋਨੀਆ ਨਾਲ ਸੀ ਨਿਜਾਇਜ਼ ਸਬੰਧ ਸਨ ਅੱਜ ਤੋ ਦੋ ਸਾਲ ਪਹਿਲਾ ਘਰੋ ਭੱਜ ਗਏ ਸਨ ਜਿਸ ਕਾਰਨ ਰਾਜੂ ਸੋਨੀਆ ਅਤੇ ਨਸੀਬ ਨਾਲ ਰੰਜਿਸ਼ ਰੱਖਦਾ ਸੀ ਕਈ ਵਾਰ ਰਾਜੂ ਅਤੇ ਨਸੀਬ ਵਿੱਚਕਾਰ ਲੜਾਈ ਝਗੜਾ ਹੋਇਆ ਸੀ ਅਤੇ ਇਹ ਵੀ ਦੱਸਿਆ ਕਿ ਨਸੀਬ ਦੇ ਵੀ ਦੋ ਵਿਆਹ ਹੋਏ ਹਨ ਪਹਿਲਾ ਵਿਆਹ ਮੁਤਲਬਾ ਅਤੇ ਦੂਜਾ ਵਿਆਹ ਸੋਨੀਆ ਨਾਲ ਹੋਇਆ ਸੀ ਅਤੇ ਨਸੀਬ ਦੇ ਪਹਿਲੇ ਵਿਆਹ ਦੇ ਚਾਰ ਬੱਚੇ ਸਨ ਅਤੇ ਦੂਜੇ ਵਿਆਹ ਤੋ ਬਾਅਦ ਪੰਜ ਲੜਕੀਆ ਸਨ । ਖਬਰ ਲਿਖੀ ਜਾਣ ਤੇ ਡਿਊਟੀ ਮਜਿਸਟਰੇਟ ਮਾਨਯੋਗ ਅਰੁਣ ਸ਼ੋਰੀ ਜੇ.ਐਮ.ਆਈ.ਸੀ ਜਲੰਧਰ ਨੇ ਸਿਵਲ ਹਸਪਤਾਲ ਪੁੱਜ ਕੇ ਨਸੀਬ ਦੇ ਬਿਆਨ ਲਏ ਅਤੇ ਮੁਕਦਮਾ ਨੰਬਰ 150 ਧਾਰਾ 302,307,436,457,427 ਲਗਾ ਕੇ ਪਰਚਾ ਦਰਜ਼ ਕਰ ਲਿਆ ਗਿਆ ਸੀ ਅਤੇ ਰਾਜੂ ਦੀ ਭਾਲ ਕੀਤੀ ਜਾ ਰਹੀ ਸੀ।

Send this to a friend