ਨਾਭਾ ਸ਼ਹਿਰ ਵਿਚ ਕਰਫਿਉ ਲਾਗੂ

ਨਾਭਾ, 25 ਅਗਸਤ (ਕਰਮਜੀਤ ਸੋਮਲ, ਸਿਕੰਦਰ)- ਸੀ ਬੀ ਆਈ ਅਦਾਲਤ ਪੰਚਕੂਲਾ ਵਿਖੇ ਚੱਲ ਰਹੇ ਸਾਧਵੀ ਯੌੋਨ ਸ਼ੋਸਣ ਮਾਮਲੇ ਵਿਚ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਨੂੰ ਅਦਾਲਤ ਨੇਂ ਦੋਸ਼ੀ ਕਰਾਰ ਠਹਿਰਾੳਦਿਆ ਜੇਲ ਭੇਜ ਦਿਤਾ ਹੈ। ਇਸ ਦੇ ਤਹਿਤ ਨਾਭਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਜਿਸ ਦੇ ਚਲਦਿਆ ਸ਼ਹਿਰ ਤੇ ਪਿੰਡਾਂ ਦੇ ਮੇਨ ਚੌਕਾਂ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ। ਇਸ ਸਮੇਂ ਜਦੋਂ ਪ੍ਰੈਸ ਟੀਮ ਨਾਭਾ ਨੇਂ ਇਲਾਕੇ ਦਾ ਦੌਰਾ ਕਰਦੇ ਹੋਏ ਨਾਮ ਚਰਚਾ ਘਰ ਰਾਮਗੜ੍ਹ ਬੌੜਾਂ ਪਹੁੱਚੇ ਤਾਂ ਐਸ ਡੀ ਐਮ ਨਾਭਾ ਜਸ਼ਨਪ੍ਰੀਤ ਕੌਰ ਗਿੱਲ ਨੇਂ ਦੱਸਿਆ ਕਿ ਡੇਰੇ ਅੰਦਰ ਥੋੜੀ ਗਿਣਤੀ ਵਿਚ ਸ਼ਰਧਾਲੂ ਇਕੱਤਰ ਹੋਏ ਸਨ ਜੋ ਸ਼ਾਂਤੀ ਪੂਰਬਕ ਢੰਗ ਨਾਲ ਨਾਮ ਚਰਚਾ ਕਰਦੇ ਰਹੇ ਤੇ ਸਥਿਤੀ ਕੰਟਰੋਲ ਵਿਚ ਰਹੀ।ਅਦਾਲਤ ਦਾ ਫੈਸ਼ਲਾ ਆਉਣ ਤੋਂ ਬਾਅਦ ਐਸ ਡੀ ਐਮ ਨਾਭਾ ,ਡੀ ਐਸ ਪੀ ਚੰਦ ਸਿੰਘ ਤੇ ਉਚ ਅਧਿਕਾਰੀਆਂ ਦੀ ਦੇਖ ਰੇਖ ਹੇਠ ਨਾਭਾ ਸ਼ਹਿਰ ਦੀ ਸਥਿਤੀ ਦਾ ਜ਼ਾਇਜਾ ਲਿਆ।ਕੋਈ ਅਣਸੁਖਾਵੀ ਘਟਨਾਂ ਨਾ ਵਾਪਰੇ ਇਸ ਲਈ ਨਾਭਾ ਸ਼ਹਿਰ ਦਾ ਮੇਨ ਬਾਜ਼ਾਰ ਬੰਦ ਰਿਹਾ ਤੇ ਸੜ੍ਹਕਾਂ ਤੇ ਆਵਾਜਾਈ ਨਾ ਦੇ ਬਰਾਬਰ ਰਹੀ।ਸ਼ਹਿਰ ਨਾਭਾ ਦੀ ਸਥਿਤੀ ਨੂੰ ਕੰਟਰੋਲ ਵਿਚ ਰੱਖਣ ਲਈ ਲੱਗ ਭੱਗ ਸ਼ਾਮ ਦੇ ਪੰਜ ਵਜ਼ੇ ਤੋਂ ਕਰਫਿਊ ਲਗਾ ਦਿਤਾ ਗਿਆ।ਇਸ ਮੌਕੇ ਐਸ ਐਚ ੳ ਕੋਤਵਾਲੀ ਕਰਨੈਲ ਸਿੰਘ,ਐਸ ਐਚ ੳ ਸਦਰ ਅਮ੍ਰਿਤਪਾਲ ਸਿੰਘ,ਐਸ ਆਈ ਮਨਜੀਤ ਸਿੰਘ ਤੇ ਚੌਕੀਂ ਇੰਚਾਰਜ਼ ਛੀਂਟਾਵਾਲਾ ਏ ਐਸ ਆਈ ਮੋਹਨ ਸਿੰਘ ਸਮੇਤ ਪੁਲਿਸ ਪਾਰਟੀ ਨਾਇਨਾਤ ਰਹੇ।

Send this to a friend