ਸ. ਕੁਲਵੰਤ ਸਿੰਘ ਢਿਲੋਂ ਬਣੇ ਥਾਣੇਦਾਰ

ਸਾਦਿਕ, 24 ਅਗਸਤ (ਗੁਲਜ਼ਾਰ ਮਦੀਨਾ)- ਸਾਦਿਕ ਲਾਗਲੇ ਪਿੰਡ ਢਿਲਵਾਂ ਖੁਰਦ ਦੇ ਵਸਨੀਕ ਮਿਹਨਤੀ ਅਤੇ ਮਿਲਾਪੜੇ ਸੁਭਾ ਦੇ ਮਾਲਿਕ ਸ. ਕੁਲਵੰਤ ਸਿੰਘ ਢਿਲੋਂ ਜੋ ਆਪਣੀ ਹੋਲਦਾਰ ਦੀ ਡਿਊਟੀ ਸਾਦਿਕ ਦੇ ਸਾਂਝ ਕੇਂਦਰ ਵਿਖੇ ਇਮਾਨਦਾਰੀ ਨਾਲ ਨਿਭਾ ਰਹੇ ਹਨ ਅਤੇ ਇਨ੍ਹਾਂ ਦੀ ਇਮਾਨਦਾਰੀ ਅਤੇ ਮਿਹਨਤ ਨੂੰ ਵੇਖਦਿਆਂ ਐਸ.ਪੀ.ਐਚ ਸ. ਬਹਾਦਰ ਸਿੰਘ ਅਤੇ ਹਰੀਸ਼ ਕੁਮਾਰ ਵਰਮਾ ਨੇ ਉਨ੍ਹਾਂ ਦੇ ਥਾਣੇਦਾਰ ਦਾ ਸਟਾਰ ਲਗਾਇਆ। ਇਸ ਸੰਬੰਧੀ ਗਲਬਾਤ ਦੌਰਾਨ ਸ. ਕੁਲਵੰਤ ਸਿੰਘ ਨੇ ਮਾਲਿਕ ਦਾ ਸ਼ੁਕਰਾਨਾਂ ਕਰਦੇ ਹੋਏ ਕਿਹਾ ਕਿ ਇਹ ਜੋ ਕ੍ਰਿਪਾ ਹੋਈ ਹੈ ਸਭ ਮਾਲਿਕ ਦੀ ਬਖਸ਼ਿਸ ਹੈ ਜਿੰਨ੍ਹਾਂ ਦੀ ਬਦੋਲਿਤ ਅਜ ਇਹ ਮੁਕਾਮ ਹਾਸਲ ਹੋਇਆ ਹੈ। ਉਨ੍ਹਾਂ ਅਗੇ ਕਿਹਾ ਕਿ ਜਿਸ ਤਰਾਂ ਮੈਂ ਪਹਿਲਾਂ ਵੀ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ ਉਸੇ ਤਰਾਂ ਇਸ ਡਿਊਟੀ ਨੂੰ ਵੀ ਨਿਭਾਵਾਂਗਾ। ਇਸ ਖੁਸ਼ੀ ਨੂੰ ਮੁਖ ਰਖਦਿਆਂ ਸ. ਕੁਲਵੰਤ ਸਿੰਘ ਢਿਲੋਂ ਦੇ ਦੋਸਤਾਂ-ਮਿਤਰਾਂ ਅਤੇ ਸਾਕ-ਸੰਬੰਧੀਆਂ ਵਲੋਂ ਖੂਬ ਵਧਾਈਆਂ ਮਿਲ ਰਹੀਆਂ ਹਨ।

Send this to a friend