ਰੂਪਨਗਰ ਜ਼ੋਨ ਦੀਆਂ ਸਕੂਲੀ ਖੇਡਾਂ ‘ਚ ਫੁੱਟਬਾਲ ਅਤੇ ਬੈਡਮਿੰਟਨ ਦੇ ਬੜੇ ਫਸਵੇ ਮੁਕਾਬਲੇ ਹੋਏ

ਬੈਡਮਿੰਟਨ ਵਿਚ ਸ਼ਿਵਾਲਿਕ ਪਬਲਿਕ ਸਕੂਲ ਦੀ ਝੰਡੀ
ਰੂਪਨਗਰ, 24 ਅਗਸਤ -ਸੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿਚ ਰੂਪਨਗਰ ਜ਼ੋਨ ਦੀਆਂ ਖੇਡਾਂ ਦੇ ਦੂਜੇ ਦਿਨ ਵੀ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਬੈਡਮਿੰਟਨ ਅਤੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਫੁੱਟਬਾਲ ਦੇ ਮੁਕਾਬਲੇ ਬੜੇ ਫਸਵੇ ਹੋਏ।ਬੈਡਮਿੰਟਨ ਦੇ ਮੁਕਾਬਲੇ ਪ੍ਰਿੰ: ਬਲਜੀਤ ਸਿੰਘ ਅੱਤਰੀ ਦੀ ਅਗਵਾਈ ਵਿਚ ਹੋਏ। ਲੈਕ: ਰਜਿੰਦਰ ਕੁਮਾਰ ਨੇ ਦੱਸਿਆ ਕਿ ਅੰਡਰ 14 ਅਤੇ 17 ਲੜਕੀਆਂ ਵਿਚ ਸ਼ਿਵਾਲਿਕ ਪਬਲਿਕ ਸਕੂਲ ਨੇ ਦਨੋ ਵਰਗਾ ਵਿਚ ਪਹਿਲਾ ਸਥਾਨ ਅਤੇ ਹੋਲੀ ਫੈਮਲੀ ਕਾਨਵੈਂਟ ਸਕੂਲ ਰੂਪਨਗਰ ਨੇ ਦੋਨੋ ਵਰਗਾਂ ਵਿਚ ਦੂਜਾ ਸਥਾਨ ਹਾਸਿਲ ਕੀਤਾ ਜਦਕਿ ਅੰਡਰ 19 ਲੜਕੀਆਂ ਦੇ ਮੁਕਾਬਲੇ ਵਿਚ ਡੀ.ਏ.ਵੀ. ਪਬਲਿਕ ਸਕੂਲ ਰੂਪਨਗਰ ਨੇ ਪਹਿਲਾ ਸਥਾਨ, ਸ਼ਿਵਾਲਿਕ ਪਬਲਿਕ ਸਕੂਲ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੂਪਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਨਹਿਰੂ ਸਟੇਡੀਅਮ ਰੂਪਨਗਰ ਵਿਖੇ ਫੁੱਟਬਾਲ ਦੇ ਅੰਡਰ 19 ਲੜਕਿਆਂ ਦੇ ਮੁਕਾਬਲੇ ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਟੀਮ ਨੇ ਡੀ.ਏ.ਵੀ. ਪਬਲਿਕ ਸਕੂਲ ਰੂਪਨਗਰ ਦੀ ਟੀਮ ਨੂੰ 4-3 ਨਾਲ ਮਾਤ ਦਿੱਤੀ ਅਤੇ ਸੈਮੀ ਫਾਈਨਲ ਵਿਚ ਸੰਤ ਕਰਮ ਸਿੰਘ ਅਕੈਡਮੀ ਨੇ ਸੈਂਟ ਕਾਰਮਲ ਨੂੰ 3-1 ਨਾਲ ਹਰਾ ਦਿਤਾ।ਅੰਡਰ 17 ਸਾਲਾਂ ਲੜਕਿਆਂ ਦੇ ਮੁਕਾਬਲੇ ਵਿਚ ਸਰਕਾਰੀ ਸੀ. ਸੈ. ਸਕੂਲ ਬਹਿਰਾਮਪੁਰ ਜਿਮੀਦਾਰਾ ਨੇ ਸਹਿਬਜਾਦਾ ਅਜੀਤ ਸਿੰਘ ਅਕੈਡਮੀ ਨੂੰ 4-3 ਨਾਲ ਹਰਾਇਆ, ਸੈਂਟ ਕਾਰਮਲ ਸਕੂਲ ਕਟਲੀ ਨੇ ਹੋਲੀ ਫੈਮਲੀ ਕਾਨਵੈਂਟ ਸਕੂਲ ਰੂਪਨਗਰ ਨੂੰ 3-0 ਨਾਲ, ਡੀ.ਏ.ਵੀ. ਪਬਲਿਕ ਸਕੂਲ ਰੂਪਨਗਰ ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਨੂੰ 3-0 ਨਾਲ, ਸ੍ਰੀ ਗੁਰੂਰਾਮ ਰਾਏ ਸਕੂਲ ਰੂਪਨਗਰ ਨੇ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਨੂੰ 1-0 ਨਾਲ ਹਰਾਇਆ ਕੇ ਬੜ•ਤ ਹਾਸਲ ਕਰ ਲਈ ਹੈ। ਇਸ ਮੌਕੇ ਜ਼ੋਨਲ ਸਕੱਤਰ ਗਗਨਦੀਪ ਸਿੰਘ,ਫੁੱਟਬਾਲ ਕੋਚ ਸੁਖਦੇਵ ਸਿੰਘ,ਲੈਕ.ਅਵਤਾਰ, ਹਰਮਿੰਦਰ ਕੌਰ, ਸ੍ਰੀਮਤੀ ਜਸਵਿੰਦਰ ਕੌਰ, ਗੁਰਪ੍ਰਤਾਪ ਸਿੰਘ, ਨਰਿੰਦਰ ਸਿੰਘ ਬੰਗਾ, ਚਰਨਦੀਪ ਸਿੰਘ, ਸਰਬਜੀਤ ਸਿੰਘ,ਮਹਿੰਦਰ ਪ੍ਰਤਾਪ, ਹਰਦੀਪ ਕੌਰ, ਰਵਿੰਦਰ ਸਿੰਘ, ਜਗਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਅੰਮ੍ਰਿਤ ਸਿੰਘ ਆਦਿ ਹਾਜ਼ਰ ਸਨ।

Send this to a friend